26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਜ਼ਿਲ੍ਹਾ ਪੱਧਰੀ ਕੁਕਿੰਗ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 07-02-2026
ਕੋਟਕਪੂਰਾ, 6 ਫ਼ਰਵਰੀ (ਮੋਹਰ ਸਿੰਘ ਗਿੱਲ)-ਕੁੱਕ ਦੇ ਜ਼ਿਲ੍ਹਾ ਪੱਧਰੀ ਕੁਕਿੰਗ ਮੁਕਾਬਲੇ ਕਰਵਾਏ ਗਏ | ਕੁਕਿੰਗ ਮੁਕਾਬਲੇ 'ਚ ਬਲਾਕ ਕੋਟਕਪੂਰਾ ਵਲੋਂ ਸਾਰੇ ਪ੍ਰਤੀਯੋਗੀ ਬਲਾਕ ਪੱਧਰ 'ਤੇ ਜੇਤੂ ਰਹੇ | ਕੁੱਕ ਸਰਕਾਰੀ ਪ੍ਰਾਇਮਰੀ ਸਕੂਲ ਜੀਵਨ ਨਗਰ ਤੋਂ ਹਰਮੀਤ ਕੌਰ, ਵਾਰਡ ਨੰਬਰ 4 ਤੋਂ ਪਰਮਜੀਤ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਖਾਰਾ-2 ਤੋਂ ਮਨਦੀਪ ਕੌਰ, ਵਾੜਾਦਰਾਕਾ ਤੋਂ ਸੰਦੀਪ ਕੌਰ ਨੇ ਇਸ ਮੁਕਾਬਲੇ 'ਚ ਭਾਗ ਲਿਆ | ਇਨ੍ਹਾਂ ਕੁੱਕ ਦੀ ਯੋਗ ਅਗਵਾਈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਰਜੀਤ ਸਿੰਘ, ਸੀ. ਐੱਚ. ਟੀ. ਜਗਸੀਰ ਸਿੰਘ, ਮਿਡ-ਡੇ-ਮੀਲ ਬਲਾਕ ਮੈਨੇਜਰ ਦੀਪਕ ਕੁਮਾਰ, ਹੈੱਡ ਟੀਚਰ ਹਰਪ੍ਰੀਤ ਕੌਰ, ਅਧਿਆਪਕਾ ਸੁਨੀਤਾ, ਹੈੱਡ ਟੀਚਰ ਸਤਿੰਦਰ ਕੌਰ, ਅਧਿਆਪਕਾ ਵੀਰਪਾਲ ਕੌਰ, ਅੰਜੂ ਤੇ ਗਾਇਤਰੀ ਨੇ ਕੀਤੀ | ਮੁਕਾਬਲੇ 'ਚ ਕੁੱਕ ਹਰਮੀਤ ਕੌਰ ਸਰਕਾਰੀ ਪ੍ਰਾਇਮਰੀ ਜੀਵਨ ਨਗਰ ਨੇ ਦੂਜਾ ਸਥਾਨ ਹਾਸਿਲ ਕੀਤਾ | ਜ਼ਿਲ੍ਹਾ ਦਫ਼ਤਰ ਵਲੋਂ ਉਕਤ ਕੁੱਕਜ਼ ਨੂੰ ਯਾਦਗਾਰੀ ਚਿੰਨ੍ਹ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ | ਇਸ ਤੋਂ ਹਰੇਕ ਪ੍ਰਤੀਯੋਗੀ ਨੂੰ ਵੀ ਨਕਦ ਇਨਾਮ ਦੇ ਕੇ ਉਤਸ਼ਾਹਿਤ ਕੀਤਾ | ਅੰਤ 'ਚ ਮਿਡ-ਡੇ-ਮੀਲ ਬਲਾਕ ਮੈਨੇਜਰ ਨੇ ਸਾਰੀਆਂ ਭਾਗੀਦਾਰ ਕੁੱਕ ਤੇ ਮਿਹਨਤੀ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਰਜੀਤ ਸਿੰਘ ਨੇ ਜੇਤੂ ਪ੍ਰਤੀਯੋਗੀਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਪੈਨਸ਼ਨਰ ਜਥੇਬੰਦੀਆਂ ਨੇ ਕੀਤਾ ਸਵਾਗਤ ਅਗਲੀ ਖ਼ਬਰ ਕੰਪਿਊਟਰ ਅਧਿਆਪਕਾਂ ਵਲੋਂ 14 ਨੂੰ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਓ
Ad Position 24