ਜੈਤੋ, 6 ਫ਼ਰਵਰੀ (ਗੁਰਚਰਨ ਸਿੰਘ ਗਾਬੜੀਆ)-ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਵਿਦਿਆਰਥਣਾਂ ਨੂੰ 6 ਮਹੀਨਿਆਂ ਦਾ ਸਿਲਾਈ ਤੇ ਬਿਊਟੀ ਪਾਰਲਰ ਦਾ ਕੋਰਸ ਕਰਵਾਇਆ ਅਤੇ ਕੋਰਸ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨਾਂ, ਬਿਊਟੀ ਕਿੱਟਾਂ ਤੇ ਸਰਟੀਫਿਕੇਟ ਵੰਡਣ ਲਈ ਸਮਾਗਮ ਕਰਵਾਇਆ | ਜਿਸ ਵਿਚ ਮੁੱਖ ਮਹਿਮਾਨ ਅਮੋਲਕ ਸਿੰਘ ਵਿਧਾਇਕ ਜੈਤੋ ਤੇ ਉਨ੍ਹਾਂ ਦੀ ਧਰਮ-ਪਤਨੀ ਮਨਪ੍ਰੀਤ ਕੌਰ ਉਚੇਚੇ 'ਤੇ ਸ਼ਾਮਿਲ ਹੋਏ | ਉਨ੍ਹਾਂ ਨੇ ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਦੀ ਭਰਪੂਰ ਪ੍ਰਸੰਸਾ ਕੀਤੀ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਭਾਰਤ ਵਿਕਾਸ ਪ੍ਰੀਸ਼ਦ ਨੂੰ ਜਦ ਵੀ ਸਹਿਯੋਗ ਦੀ ਜ਼ਰੂਰਤ ਹੋਈ ਤਾਂ ਉਹ ਹਰ ਪੱਖੋਂ ਸਹਿਯੋਗ ਕਰਨਗੇ | ਸਟੇਜ ਦੀ ਭੂਮਿਕਾ ਮਮਤਾ ਜਿੰਦਲ ਨੇ ਨਿਭਾਈ | ਇਸ ਦੌਰਾਨ ਸਿਲਾਈ ਤੇ ਬਿਊਟੀ ਪਾਰਲਰ ਦਾ ਕੋਰਸ ਕਰ ਚੁੱਕੀਆਂ ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨਾਂ, ਬਿਊਟੀ ਕਿੱਟਾਂ ਅਤੇ ਸਰਟੀਫਿਕੇਟ ਵੰਡਣ ਦੀ ਰਸਮ ਮਨਪ੍ਰੀਤ ਕੌਰ ਤੇ ਪ੍ਰੀਸ਼ਦ ਮੈਂਬਰਾਂ ਵਲੋਂ ਨਿਭਾਈ ਗਈ | ਇਸ ਮੌਕੇ ਸੰਸਥਾ ਦੇ ਸਰਪ੍ਰਸਤ ਮੁਕੇਸ਼ ਬਾਂਸਲ, ਪ੍ਰਧਾਨ ਮੋਹਨ ਲਾਲ ਜਿੰਦਲ, ਸੈਕਟਰੀ ਪ੍ਰਵੀਨ ਕਾਂਸਲ, ਆਲ ਪ੍ਰੋਜੈਕਟ ਚੇਅਰਮੈਨ ਸਤੀਸ਼ ਕੁਮਾਰ ਗੋਇਲ ਲੰਬਾਵਾਲੀ, ਸਟੇਟ ਮੈਂਬਰ ਸੁਨੀਲ ਕੁਮਾਰ ਸਿੰਗਲਾ, ਸਟੇਟ ਮੈਂਬਰ ਪ੍ਰਹਲਾਦ ਰਾਏ ਗਰਗ, ਸੋਸਵਾ ਇੰਚਾਰਜ ਰੁਲੀਆ ਰਾਮ ਸਿੰਗਲਾ ਗਿਜੀਵਾਲਾ ਪਿ੍ੰਟਿੰਗ ਪ੍ਰੈਸ ਵਾਲੇ, ਡਾਕਟਰ ਵਿਜੇ ਸਿੰਗਲਾ, ਵਿਜੇ ਸਿੰਗਲਾ ਬਿਸ਼ਨੰਦੀ, ਜੀਵਨ ਗਰਗ ਭਗਤੂਆਣਾ, ਪਵਨ ਸਿੰਗਲਾ ਵਾਚਕੰਪਨੀ ਵਾਲੇ, ਮੇਜਰ ਸਿੰਘ, ਕਸ਼ਮੀਰੀ ਲਾਲ ਗਰਗ, ਜਸਵੀਰ ਸਿੰਘ ਧਾਰੀਵਾਲ ਚੰਡੀਗੜ੍ਹ ਲੈਬ ਵਾਲੇ, ਸੁਰਿੰਦਰ ਕੁਮਾਰ ਗਰਗ ਐਲ. ਆਈ. ਸੀ. ਵਾਲੇ, ਅਸ਼ਵਨੀ ਅਰੋੜਾ, ਸਰੇਸ਼ ਗਰਗ, ਆਮ ਪਾਰਟੀ ਜੈਤੋ ਦੇ ਮਹਿਲਾ ਵਿੰਗ ਦੇ ਕੁਆਰਡੀਨੇਟਰ ਸੀਮਾ ਰਾਣੀ, ਪ੍ਰਵੀਨ ਗਰਗ, ਸੁਰਜੀਤ ਕੌਰ ਧਾਲੀਵਾਲ, ਰੀਨਾ ਗੋਇਲ ਅਤੇ ਅੰਜੂ ਕਾਂਸਲ ਮੌਜੂਦ ਸਨ |