31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਮਲੋਟ ਵਿਖੇ ਟੈੱਟ ਦੀ ਬੇਲੋੜੀ ਸ਼ਰਤ ਖ਼ਿਲਾਫ਼ ਅਧਿਆਪਕਾਂ ਦੀ ਇਕੱਤਰਤਾ

Ad Position 21
No active advertisement
ਅਜੀਤ ਡੈਸਕ 21-02-2026
ਮਲੋਟ, 20 ਫ਼ਰਵਰੀ (ਪਾਟਿਲ)-ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਅਧਿਆਪਕਾਂ 'ਤੇ ਟੈੱਟ ਦੀ ਲਾਗੂ ਕੀਤੀ ਗਈ ਨਵੀਂ ਸ਼ਰਤ ਦੇ ਵਿਰੋਧ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਹਿਸੀਲ ਰੋਡ ਮਲੋਟ ਵਿਖੇ ਸਮੂਹ ਅਧਿਆਪਕ ਜਥੇਬੰਦੀਆਂ ਦੀ ਅਹਿਮ ਮੀਟਿੰਗ ਹੋਈ | ਮੀਟਿੰਗ ਦੌਰਾਨ ਸਰਕਾਰ ਦੇ ਇਸ ਫ਼ੈਸਲੇ ਨੂੰ ਨਾਦਰਸ਼ਾਹੀ ਫਰਮਾਨ ਕਰਾਰ ਦਿੰਦਿਆਂ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ | ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਧਿਆਪਕ ਆਪਣੇ ਸਮੇਂ ਦੀਆਂ ਭਰਤੀ ਸ਼ਰਤਾਂ ਅਨੁਸਾਰ ਸਰਕਾਰੀ ਨੌਕਰੀ ਵਿਚ ਆਏ ਹਨ ਅਤੇ ਹੁਣ ਬਾਅਦ ਵਿਚ ਟੈੱਟ ਦੀ ਸ਼ਰਤ ਲਗਾਉਣਾ ਨਿਆਂਸੰਗਤ ਨਹੀਂ | ਮੀਟਿੰਗ ਵਿਚ ਈ.ਟੀ.ਟੀ., ਬੀ.ਐੱਡ. ਅਧਿਆਪਕ ਫ਼ਰੰਟ ਅਤੇ ਹੋਰ ਜਥੇਬੰਦੀਆਂ ਦੇ ਆਗੂ ਮਨੋਹਰ ਲਾਲ ਸ਼ਰਮਾ, ਹੈਰੀ ਬਠਲਾ, ਕੀਮਤ ਚਰਾਇਆ, ਰਕੇਸ਼ ਗਰਗ, ਹਰਵਿੰਦਰ ਸਿੰਘ ਖਲਾਰਾ, ਜਸਕਰਨ ਸਿੰਘ, ਪਰਖਜੀਤ ਸਿੰਘ, ਈਸ਼ਾ ਕੁਮਾਰੀ, ਦਲੀਪ ਕੁਮਾਰ, ਰਜਿੰਦਰ ਮਦਾਨ, ਸਾਗਰ ਕਥੂਰੀਆ, ਪਿ੍ੰਸੀਪਲ ਗੁਰਬਿੰਦਰ ਸਿੰਘ ਮਠਾੜੂ, ਗੁਰਪ੍ਰੀਤ ਸਿੰਘ ਬਰਾੜ, ਗੁਰਜੀਤ ਕੌਰ, ਸੁੰਮੀ ਸਮਾਰੀਆ, ਰੇਨੂ ਬਾਂਸਲ, ਮਮਤਾ ਰਾਣੀ ਸਮੇਤ ਕਈ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਹਰਜੋਤ ਸਿੰਘ ਬੈਂਸ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਚ 22 ਫ਼ਰਵਰੀ ਨੂੰ ਵੱਡਾ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ | ਜਥੇਬੰਦੀਆਂ ਨੇ ਕਿਹਾ ਕਿ ਸਮੂਹ ਅਧਿਆਪਕ ਵਰਗ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਉਹ ਇਸ ਰੈਲੀ ਵਿਚ ਵੱਡੀ ਗਿਣਤੀ 'ਚ ਪਹੁੰਚੇ | ਉਧਰ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਦੇਸ਼ ਭਰ ਵਿਚ ਅਧਿਆਪਕ ਵਰਗ 'ਤੇ ਟੈੱਟ ਦੀ ਤਲਵਾਰ ਲਟਕਾਈ ਗਈ ਹੈ ਅਤੇ ਇਸ ਦਾ ਜਥੇਬੰਦੀ ਵਲੋਂ ਸਮੂਹਿਕ ਤੌਰ 'ਤੇ ਬਾਈਕਾਟ ਕੀਤਾ ਗਿਆ ਹੈ | ਅਧਿਆਪਕ ਆਗੂਆਂ ਨੇ ਸਪੱਸ਼ਟ ਕੀਤਾ ਕਿ 22 ਫ਼ਰਵਰੀ ਨੂੰ ਹੋਣ ਵਾਲਾ ਰੋਸ ਮਾਰਚ ਸਰਕਾਰ ਤੱਕ ਅਧਿਆਪਕ ਵਰਗ ਦੀ ਆਵਾਜ਼ ਪਹੁੰਚਾਉਣ ਲਈ ਇਕਜੁੱਟਤਾ ਦਾ ਪ੍ਰਤੀਕ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਸਪੀਕਰ ਸੰਧਵਾਂ ਨੇ 5 ਕਰੋੜ ਰੁਪਏ ਦੀ ਲਾਗਤ ਨਾਲ 4 ਸੰਪਰਕ ਸੜਕਾਂ ਦੇ ਨੀਂਹ ਪੱਥਰ ਰੱਖੇ ਅਗਲੀ ਖ਼ਬਰ ਕਰਨਲ ਭੁਪਿੰਦਰ ਸਿੰਘ ਮਾਨ ਵਲੋਂ ਸਰਕਾਰੀ ਸਕੂਲ ਮੰਡੀ ਕਿੱਲਿਆਂਵਾਲੀ ਦਾ ਦੌਰਾ
Ad Position 24