ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮਾਲਵਾ ਨਰਸਿੰਗ ਸੰਸਥਾਵਾਂ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 22-02-2026
ਕੋਟਕਪੂਰਾ, 21 ਫ਼ਰਵਰੀ (ਮੋਹਰ ਸਿੰਘ ਗਿੱਲ)-ਮਾਲਵਾ ਗਰੁੱਪ ਆਫ਼ ਇੰਸਟੀਟਿਊਸਨ ਵਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ 'ਚ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਅਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਹਰਗੋਬਿੰਦ ਸਿੰਘ ਨੇ ਸਭ ਨੂੰ ਜੀ ਆਇਆਂ ਕਿਹਾ | ਸੰਧਵਾਂ ਨੇ ਕਿਹਾ ਕਿ ਨਰਸਿੰਗ ਸਿਰਫ਼ ਇਕ ਕਿੱਤਾ ਹੀ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਦਾ ਮਾਧਿਅਮ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਸੇਵਾ ਭਾਵ, ਮਿਹਨਤ ਅਤੇ ਅਨੁਸ਼ਾਸਨ ਨਾਲ ਸਮਾਜ ਦੀ ਸੇਵਾ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਆਸਟੇ੍ਰਲੀਆ ਦੇ ਡੈਲੀਗੇਟਸ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਵਿਚ ਖ਼ਾਸ ਕਰਕੇ ਨਰਸਿੰਗ ਕਰਨ ਵਾਲੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਚੰਗੇ ਮੌਕੇ ਪ੍ਰਦਾਨ ਕੀਤੇ ਜਾਣਗੇ | ਸੰਧਵਾਂ ਨੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀਆਂ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੁਨੀਆਂ ਵਿਚ 7000 ਬੋਲੀਆਂ ਹਨ, ਜਿਨ੍ਹਾਂ ਵਿਚੋਂ ਪੰਜਾਬੀ ਬੋਲੀ 10ਵੇਂ ਨੰਬਰ 'ਤੇ ਹੈ | ਵਿਧਾਇਕ ਸੇਖੋਂ ਨੇ ਮਾਲਵਾ ਗਰੁੱਪ ਆਫ਼ ਇੰਸਟੀਟਿਊਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਰਸਿੰਗ ਇਕ ਪਾਵਨ ਕਿੱਤਾ ਹੈ, ਸਾਨੂੰ ਇਸ ਕਿੱਤੇ ਵਿਚ ਪ੍ਰਵੇਸ਼ ਕਰਦੇ ਸਮੇਂ ਆਪਣੀ ਮਾਨਸਿਕਤਾ ਇਸ ਤਰੀਕੇ ਦੀ ਬਣਾਉਣੀ ਚਾਹੀਦੀ ਹੈ ਕਿ ਮਰੀਜ਼ਾਂ ਦੀ ਸੇਵਾ ਜੀਅ-ਜਾਨ ਲਗਾ ਕੇ ਕੀਤੀ ਜਾਵੇ | ਇਸ ਮੌਕੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਮੰਚ ਸੰਚਾਲਨ ਜ਼ਿਲ੍ਹਾ ਗਾਈਡੈਂਸ ਅਤੇ ਕੌਂਸਲਰ ਜਸਬੀਰ ਜੱਸੀ ਨੇ ਕੀਤਾ | ਲੋਕ ਗਾਇਕ ਕੁਲਵਿੰਦਰ ਕਮਲ, ਸਪਨਾ ਕਮਲ, ਭਿੰਦੇ ਸ਼ਾਹ ਤੇ ਮੁਮਤਾਜ ਕੌਰ, ਲੋਕ ਗਾਇਕਾ ਸਿਮਰਤਾ ਨੇ ਵਧੀਆ ਗੀਤਾਂ ਰਾਹੀਂ ਖ਼ੂਬ ਰੰਗ ਬੰਨਿ੍ਹਆ | ਇਸ ਮੌਕੇ ਮਨਪ੍ਰੀਤ ਸਿੰਘ ਧਾਲੀਵਾਲ, ਅਮਨਦੀਪ ਸਿੰਘ, ਸਿਮਰਨ ਐਮ.ਸੀ. ਦਵਿੰਦਰ ਸਿੰਘ, ਗੁਰਿੰਦਰ ਮਹਿੰਦੀਰੱਤਾ, ਡਾ. ਕੁਲਦੀਪ ਧੀਰ, ਚਰਨਜੀਤ ਸਿੰਘ ਬਰਾੜ ਰਿਟਾਇਰਡ ਇੰਸਪੈਕਟਰ, ਪ੍ਰਕਾਸ਼ ਸਿੰਘ ਮੰਡੀ ਬੋਰਡ, ਦਲਜੀਤ ਸਿੰਘ ਢਿੱਲੋਂ ਤੋਂ ਇਲਾਵਾ ਸੰਸਥਾ ਦੇ ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ 'ਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਗਿ੍ਫ਼ਤਾਰ ਅਗਲੀ ਖ਼ਬਰ ਕੰਪਿਊਟਰ ਸੈਂਟਰ 'ਚ ਮੁੜ ਸਿਲਾਈ ਸੈਂਟਰ ਖੋਲ੍ਹਣ ਦਾ ਫ਼ੈਸਲਾ
Ad Position 24
No active advertisement