ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕੰਪਿਊਟਰ ਸੈਂਟਰ 'ਚ ਮੁੜ ਸਿਲਾਈ ਸੈਂਟਰ ਖੋਲ੍ਹਣ ਦਾ ਫ਼ੈਸਲਾ

Ad Position 21
No active advertisement
ਅਜੀਤ ਡੈਸਕ 22-02-2026
ਕੋਟਕਪੂਰਾ, 21 ਫ਼ਰਵਰੀ (ਮੋਹਰ ਸਿੰਘ ਗਿੱਲ)-ਅਰੋੜਵੰਸ਼ ਸਭਾ ਵਲੋਂ ਸਥਾਨਕ ਪੁਰਾਣੀ ਦਾਣਾ ਮੰਡੀ ਵਿਚ ਚਲਾਏ ਜਾ ਰਹੇ ਕੰਨਿਆ ਕੰਪਿਊਟਰ ਸੈਂਟਰ ਵਿਖੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਵੱਖ-ਵੱਖ ਮਤੇ ਪਾਸ ਕੀਤੇ ਗਏ | ਮੀਟਿੰਗ ਦੀ ਸ਼ੁਰੂਆਤ 'ਚ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਪਿਆਰਾ ਸਿੰਘ ਮੱਕੜ ਦੀ ਮੌਤ 'ਤੇ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਜਨਰਲ ਸਕੱਤਰ ਕਰਨੈਲ ਸਿੰਘ ਮੱਕੜ ਅਤੇ ਸੁਰਜੀਤ ਸਿੰਘ ਘੁਲਿਆਣੀ ਨੇ ਦੱਸਿਆ ਕਿ ਅਰੋੜਾ ਬਰਾਦਰੀ ਦੇ 70 ਸਾਲ ਤੋਂ ਵੱਧ ਉਮਰ ਦੇ ਮਰਦ-ਔਰਤਾਂ ਦੀ ਈ.ਸੀ.ਜੀ. 1 ਮਾਰਚ ਦਿਨ ਐਤਵਾਰ ਨੂੰ ਸਵੇਰੇ 7 ਵਜੇ ਤੋਂ 10 ਵਜੇ ਤੱਕ ਡਾ. ਰਾਜਨ ਸਿੰਗਲਾ ਦੇ ਹਸਪਤਾਲ ਫ਼ਰੀਦਕੋਟ ਰੋਡ ਕੋਟਕਪੂਰਾ ਵਿਖੇ ਬਿਲਕੁੱਲ ਮੁਫ਼ਤ ਕਰਵਾਈ ਜਾਵੇਗੀ | ਡਾ. ਸੁਨੀਲ ਛਾਬੜਾ ਦੀ ਫ਼ਰੀਦਕੋਟ ਰੋਡ 'ਤੇ ਸਥਿਤ ਛਾਬੜਾ ਕਲੀਨਿਕ ਲੈਬ ਵਿਖੇ ਵੱਖ-ਵੱਖ ਕਿਸਮ ਦੇ ਬੇਸਿਕ ਟੈਸਟ ਵੀ ਮੁਫ਼ਤ ਕਰਵਾਏ ਜਾਣਗੇ | ਆਸਾ ਸਿੰਘ ਯਾਦਗਾਰੀ ਕੰਪਿਊਟਰ ਸੈਂਟਰ ਦੀ ਸਰਟੀਫਿਕੇਸ਼ਨ ਕਰਵਾਉਣ ਦੇ ਸਾਰੇ ਅਧਿਕਾਰ ਪ੍ਰਧਾਨ ਨੂੰ ਦਿੱਤੇ ਗਏ | ਧਰਮਵੀਰ ਸਿੰਘ ਰਾਜੂ ਮੱਕੜ, ਗੁਰਿੰਦਰ ਸਿੰਘ ਮਹਿੰਦੀਰੱਤਾ, ਰਜਿੰਦਰ ਸਿੰਘ ਪੱਪੂ ਅਤੇ ਗੁਰਮੀਤ ਸਿੰਘ ਮੱਕੜ ਨੇ ਦੱਸਿਆ ਕਿ ਸੈਂਟਰ ਵਿਚ ਪਿਛਲੇ ਸਮੇਂ ਚੱਲਦੇ ਸਿਲਾਈ ਸੈਂਟਰ ਦੇ ਬੰਦ ਹੋਣ ਦੇ ਕਾਰਨ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਦੁਬਾਰਾ ਸਿਲਾਈ ਸੈਂਟਰ ਚਲਾਉਣ ਦਾ ਮਤਾ ਵੀ ਪਾਸ ਹੋਇਆ | ਪੈ੍ਰਸ ਸਕੱਤਰ ਗੁਰਮੀਤ ਸਿੰਘ ਮੀਤਾ, ਡਾ. ਸੁਨੀਲ ਛਾਬੜਾ ਅਤੇ ਅਮਰ ਸਿੰਘ ਮੱਕੜ ਨੇ ਦੱਸਿਆ ਕਿ ਸਭਾ ਦਾ ਜਨਰਲ ਇਜਲਾਸ 22 ਮਾਰਚ ਦਿਨ ਐਤਵਾਰ ਨੂੰ ਅਰੋੜਬੰਸ ਧਰਮਸ਼ਾਲਾ ਜੈਤੋ ਰੋਡ, ਕੋਟਕਪੂਰਾ ਵਿਖੇ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ | ਰਮੇਸ਼ ਸਿੰਘ ਗੁਲਾਟੀ ਅਤੇ ਹਰਵਿੰਦਰ ਸਿੰਘ ਮੱਕੜ ਨੇ ਦੱਸਿਆ ਕਿ ਉਪਰੋਕਤ ਸਾਰੇ ਪੋ੍ਰਗਰਾਮ ਕਰਨ ਦੇ ਖ਼ਰਚੇ ਦੀ ਪ੍ਰਵਾਨਗੀ ਵੀ ਦਿੱਤੀ ਗਈ | ਈ.ਸੀ.ਜੀ. ਸਮੇਤ ਬੇਸਿਕ ਟੈਸਟ ਦੇ ਲੱਗਣ ਵਾਲੇ ਕੈਂਪ ਅਤੇ ਜਨਰਲ ਇਜਲਾਸ ਸਬੰਧੀ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਇਸ ਮੌਕੇ ਬਲਵੰਤ ਸਿੰਘ ਅਰਨੇਜਾ, ਅਵਤਾਰ ਸਿੰਘ ਮਹਿੰਦੀਰੱਤਾ, ਸਿਮਰਨਜੀਤ ਸਿੰਘ ਮੱਕੜ, ਕੁਲਬੀਰ ਸਿੰਘ ਮੱਕੜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਲਵਾ ਨਰਸਿੰਗ ਸੰਸਥਾਵਾਂ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਪਸ਼ੂ ਪਾਲਕ ਡਾ. ਇੰਦਰਜੀਤ ਸਿੰਘ ਚਹਿਲ ਸਨਮਾਨਿਤ
Ad Position 24
No active advertisement