ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪਸ਼ੂ ਪਾਲਕ ਡਾ. ਇੰਦਰਜੀਤ ਸਿੰਘ ਚਹਿਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 22-02-2026
ਬਰਗਾੜੀ, 21 ਫ਼ਰਵਰੀ (ਲਖਵਿੰਦਰ ਸ਼ਰਮਾ)- ਬੁਰਜ ਜਵਾਹਰ ਸਿੰਘ ਵਾਲਾ ਦੇ ਪਸ਼ੂ ਪਾਲਕ ਅਤੇ ਸਮਾਜ ਸੇਵੀ ਡਾ. ਇੰਦਰਜੀਤ ਸਿੰਘ ਚਹਿਲ ਨੂੰ ਪਿੰਡ ਜੰਗੀਆਣਾ ਵਿਖੇ ਹੋਏ ਪਸ਼ੂ ਮੇਲੇ ਦੌਰਾਨ ਸਨਮਾਨਿਤ ਕੀਤਾ ਗਿਆ | ਡਾ. ਇੰਦਰਜੀਤ ਸਿੰਘ ਨੇ ਬਹੁਤ ਹੀ ਸ਼ੌਂਕ ਨਾਲ ਹੋਰਨਾਂ ਪਸ਼ੂਆਂ ਤੋਂ ਇਲਾਵਾ ਮੋਹਰਾ ਨਸਲ ਦਾ ਕੱਟਾ ਪਾਲਿਆ ਹੋਇਆ ਹੈ | ਜੰਗੀਆਣਾ ਵਿਖੇ ਛੇ ਮਹੀਨੇ ਉਮਰ ਦੇ ਕੱਟੇ ਕੱਟੀਆਂ, ਵੱਛੇ ਵੱਛੀਆਂ ਆਦਿ ਦੇ ਮੁਕਾਬਲੇ ਕਰਵਾਏ ਗਏ ਸਨ ਅਤੇ ਡਾ. ਇੰਦਰਜੀਤ ਸਿੰਘ ਦੇ ਮੋਹਰਾ ਨਸਲ ਦੇ ਕੱਟੇ ਨੇ ਚੌਥਾ ਸਥਾਨ ਹਾਸਿਲ ਕੀਤਾ ਸੀ | ਮੇਲਾ ਪ੍ਰਬੰਧਕਾਂ ਵਲੋਂ ਡਾ. ਇੰਦਰਜੀਤ ਸਿੰਘ ਨੂੰ ਸਰਟੀਫਿਕੇਟ ਆਦਿ ਦੇ ਕੇ ਸਨਮਾਨਿਤ ਕਰਦਿਆਂ ਇਨ੍ਹਾਂ ਵਲੋਂ ਆਪਣੇ ਬਰਗਾੜੀ ਵਿਖੇ ਜੀਤ ਮੈਡੀਕਲ ਸਟੋਰ 'ਤੇ ਪਸ਼ੂਆਂ ਦੇ ਇਲਾਜ ਲਈ ਹੋਮਿਓਪੈਥਿਕ ਅਤੇ ਹੋਰ ਦੇਸ਼ੀ ਦਵਾਈਆਂ ਦੇਣ ਦੀ ਵੀ ਸ਼ਲਾਘਾ ਕੀਤੀ ਗਈ | ਮੇਲਾ ਪ੍ਰਬੰਧਕਾਂ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੇ ਪਸ਼ੂਆਂ ਤੋਂ ਵਧੀਆ ਦੁੱਧ ਆਦਿ ਲੈਣ ਲਈ ਪਸ਼ੂਆਂ ਦੇ ਇਲਾਜ ਲਈ ਵੱਧ ਤੋਂ ਵੱਧ ਦੇਸ਼ੀ ਦਵਾਈਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ | ਡਾ. ਇੰਦਰਜੀਤ ਸਿੰਘ ਨੂੰ ਸਨਮਾਨਿਤ ਕਰਨ 'ਤੇ ਇਲਾਕੇ ਦੇ ਪਸ਼ੂ ਪਾਲਕਾਂ, ਇਲਾਕਾ ਵਾਸੀਆਂ ਆਦਿ ਨੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਨਮਾਨ ਨਾਲ ਹੋਰਨਾਂ ਲੋਕਾਂ ਵਿਚ ਵੀ ਪਸ਼ੂ ਪਾਲਣ ਦਾ ਸ਼ੌਂਕ ਵਧੇਗਾ ਜਿਸਦੀ ਅਜੋਕੇ ਸਮੇਂ ਵਿਚ ਬਹੁਤ ਲੋੜ ਹੈ |
Ad Position 22
No active advertisement
ਪਿਛਲੀ ਖ਼ਬਰ ਕੰਪਿਊਟਰ ਸੈਂਟਰ 'ਚ ਮੁੜ ਸਿਲਾਈ ਸੈਂਟਰ ਖੋਲ੍ਹਣ ਦਾ ਫ਼ੈਸਲਾ ਅਗਲੀ ਖ਼ਬਰ ਸਿਲਵਰ ਜ਼ੋਨ ਉਲੰਪੀਆਡ 'ਚ ਐਸ.ਐਮ.ਡੀ ਵਰਲਡ ਸਕੂਲ ਨੇ ਜਿੱਤੇ ਤਗਮੇ
Ad Position 24
No active advertisement