ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸਿਲਵਰ ਜ਼ੋਨ ਉਲੰਪੀਆਡ 'ਚ ਐਸ.ਐਮ.ਡੀ ਵਰਲਡ ਸਕੂਲ ਨੇ ਜਿੱਤੇ ਤਗਮੇ

Ad Position 21
No active advertisement
ਅਜੀਤ ਡੈਸਕ 22-02-2026
ਫ਼ਰੀਦਕੋਟ, 21 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਪਿਛਲੇ ਦਿਨੀਂ ਸਿਲਵਰ ਜ਼ੋਨ ਫ਼ਾਊਾਡੇਸ਼ਨ, ਨਵੀ ਦਿੱਲੀ ਵਲੋਂ ਐਲਾਨੇ ਨਤੀਜਿਆਂ 'ਚ ਐਸ.ਐਮ.ਡੀ ਵਰਲਡ ਸਕੂਲ, ਕੋਟਸੁਖੀਆ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਟਰਨੈਸ਼ਨਲ ਉਲੰਪੀਆਡ ਆਫ਼ਇੰਗਲਿਸ਼ ਲੈਂਗੁਇਜ਼ ਇਮਤਿਹਾਨ 'ਚ ਚਾਰ ਸੋਨੇ ਦੇ ਅਤੇ ਦੋ ਚਾਂਦੀ ਦੇ ਤਗ਼ਮੇ ਹਾਸਿਲ ਕੀਤੇ | ਤਗ਼ਮੇ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ 'ਚ ਅਲੀਸ਼ਾ ਅਰੋੜਾ ਸਪੁੱਤਰੀ ਰਵੀ ਕੁਮਾਰ ਅਰੋੜਾ ਵਾਸੀ ਕੋਟਕਪੂਰਾ, ਅਨਾਇਤ ਸੰਧੂ ਸਪੁੱਤਰੀ ਗੁਰਤੇਜ ਸਿੰਘ ਵਾਸੀ ਢੁੱਡੀ, ਰੀਤੂ ਕੌਰ ਸਪੁੱਤਰੀ ਜਸਵੀਰ ਸਿੰਘ ਵਾਸੀ ਸਿਰਸੜੀ, ਪ੍ਰਭਨੂਰ ਕੌਰ ਸਪੁੱਤਰੀ ਬੇਅੰਤ ਸਿੰਘ ਵਾਸੀ ਕੋਟ ਸੁਖੀਆ ਨੇ ਸੋਨੇ ਦੇ ਤਗ਼ਮੇ ਅਤੇ ਜਸ਼ਨਪ੍ਰੀਤ ਕੌਰ ਸਪੁੱਤਰੀ ਸੁਖਚੈਨ ਸਿੰਘ ਵਾਸੀ ਪੰਜਗਰਾਈਾ ਖੁਰਦ, ਸਹਿਜਪ੍ਰੀਤ ਕੌਰ ਸਪੁੱਤਰੀ ਸਤਨਾਮ ਸਿੰਘ ਵਾਸੀ ਪੰਜਗਰਾਈਾ ਖੁਰਦ ਨੇ ਚਾਂਦੀ ਦੇ ਤਗ਼ਮੇ ਹਾਸਿਲ ਕੀਤੇ | ਇਸ ਮੌਕੇ ਸੰਸਥਾ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਅਤੇ ਪਿ੍ੰਸੀਪਲ ਹਰਮੋਹਨ ਸਿੰਘ ਸਾਹਨੀ ਨੇ ਵਿਦਿਆਰਥੀਆਂ ਨੂੰ ਸੰਸਥਾ ਵਲੋਂ ਦਿੱਤੇ ਗਏ ਤਗ਼ਮਿਆਂ ਨਾਲ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਪਸ਼ੂ ਪਾਲਕ ਡਾ. ਇੰਦਰਜੀਤ ਸਿੰਘ ਚਹਿਲ ਸਨਮਾਨਿਤ ਅਗਲੀ ਖ਼ਬਰ ਪੰਜਾਬ ਦੇ ਰਾਜਪਾਲ ਨਾਲ ਨਿੰਦਰ ਘੁਗਿਆਣਵੀ ਨੇ ਕੀਤੀ ਮੁਲਾਕਾਤ
Ad Position 24
No active advertisement