ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਨਵੀਂ ਸਹਿਕਾਰੀ ਸਭਾ ਮਨਜ਼ੂਰ ਕਰਨ 'ਤੇ ਨਾਨਕਸਰ ਵਾਸੀਆਂ ਵਲੋਂ ਸੰਧਵਾਂ ਦਾ ਧੰਨਵਾਦ

Ad Position 21
No active advertisement
ਅਜੀਤ ਡੈਸਕ 22-02-2026
ਕੋਟਕਪੂਰਾ, 21 ਫ਼ਰਵਰੀ (ਮੋਹਰ ਸਿੰਘ ਗਿੱਲ)-ਪਿੰਡ ਕੋਠੇ ਨਾਨਕਸਰ ਵਾਸੀਆਂ ਦੀ ਚਿਰਾਂ ਤੋਂ ਲਟਕਦੀ ਮੰਗ ਸਹਿਕਾਰੀ ਸਭਾ ਮਨਜ਼ੂਰ ਕਰਨ ਦੀ ਮੰਗ ਪੂਰੀ ਹੋਣ 'ਤੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ | ਪਿੰਡ ਵਾਸੀਆਂ ਨੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦਾ ਦਿਲੋਂ ਧੰਨਵਾਦ ਕੀਤਾ ਹੈ | ਪਿੰਡ ਦੀ ਵੱਖਰੀ ਸਹਿਕਾਰੀ ਸਭਾ ਮਨਜ਼ੂਰ ਹੋਣ ਨਾਲ ਕਿਸਾਨਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਖੇਤੀਬਾੜੀ ਨਾਲ ਸਬੰਧਿਤ ਕਾਰਜ ਹੋਰ ਆਸਾਨ ਹੋਣਗੇ | ਮਨਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਵੱਖਰੀ ਸਹਿਕਾਰੀ ਸਭਾ ਬਣਨ ਨਾਲ ਕਿਸਾਨਾਂ ਨੂੰ ਕਰਜ਼ੇ, ਖਾਦ-ਬੀਜ ਅਤੇ ਹੋਰ ਸਹੂਲਤਾਂ ਸਥਾਨਕ ਪੱਧਰ 'ਤੇ ਹੀ ਉਪਲਬਧ ਹੋਣਗੀਆਂ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਖ਼ਰਚ ਦੋਵਾਂ ਬਚਣਗੇ | ਇਸ ਮੌਕੇ ਸਰਪੰਚ ਨਾਨਕਸਰ ਸੁਖਮੰਦਰ ਸਿੰਘ ਚਾਹਲ, ਅਜਾਇਬ ਸਿੰਘ ਚਹਿਲ ਚੇਅਰਮੈਨ, ਰਾਜਪ੍ਰੀਤ ਸਿੰਘ, ਜਸਦੀਪ ਸਿੰਘ, ਅੰਗਰੇਜ ਸਿੰਘ, ਪ੍ਰਕਾਸ਼ ਸਿੰਘ, ਸਮਸ਼ੇਰ ਸਿੰਘ ਨਾਨਕਸਰ, ਗੁਰਚਰਨ ਸਿੰਘ, ਜਸਪ੍ਰੀਤ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ, ਡਿਪਟੀ ਸਿੰਘ, ਬਲਦੇਵ ਸਿੰਘ, ਗੁਰਦੇਵ ਸਿੰਘ ਨੰਬਰਦਾਰ, ਲਾਭ ਸਿੰਘ, ਗੁਰਸੇਵਕ ਸਿੰਘ ਕੈਨੇਡਾ, ਸੂਬਾ ਸਿੰਘ, ਗੁਰਮੁਖ ਸਿੰਘ ਅਤੇ ਗੁਰਤੇਜ ਸਿੰਘ ਵਲੋਂ ਇਸ ਫ਼ੈਸਲੇ ਦਾ ਸਵਾਗਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਦੋ ਕਾਬੂ ਅਗਲੀ ਖ਼ਬਰ ਰੁਪਿੰਦਰ ਸਿੰਘ ਡੋਹਕ ਭਾਕਿਯੂ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਬਣੇ
Ad Position 24
No active advertisement