21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਜਿਗਰ ਦਾ ਇਲਾਜ ਹੋਇਆ ਸ਼ੁਰੂ: ਵਾਈਸ ਚਾਂਸਲਰ

Ad Position 21
No active advertisement
ਅਜੀਤ ਡੈਸਕ 23-02-2026
ਫ਼ਰੀਦਕੋਟ, 22 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਵਿਚ ਜਨਤਕ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਦਿਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਬੇਹੱਦ ਗੁੰਝਲਦਾਰ ਅਤੇ ਜਾਨ ਬਚਾਉਣ ਵਾਲੀ ਪ੍ਰਕਿਰਿਆ ਟਰਾਂਸਜੁਗੂਲਰ ਇੰਟਰਾਹੇਪੇਟਿਕ ਪੋਰਟੋਸਿਸਟਮਿਕ ਸ਼ੰਟ (ਟਿੱਪਸ) ਦੀ ਸ਼ੁਰੂਆਤ ਕੀਤੀ ਗਈ ਹੈ | ਇਹ ਉੱਨਤ ਇਲਾਜ ਜਿਸ 'ਤੇ ਨਿੱਜੀ ਹਸਪਤਾਲਾਂ ਵਿਚ 5 ਲੱਖ ਰੁਪਏ ਤੋਂ ਵੱਧ ਦਾ ਖਰਚਾ ਆਉਂਦਾ ਹੈ | ਹੁਣ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ | ਇਸ ਨਾਲ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ ਵਿਸ਼ਵ ਪੱਧਰੀ ਜਿਗਰ ਦੇ ਇਲਾਜ ਦੀ ਸਹੂਲਤ ਹੁਣ ਸਰਕਾਰੀ ਪਹੁੰਚ ਵਿਚ ਆ ਗਈ ਹੈ | ਇਸ ਸੁਪਰ-ਸਪੈਸ਼ਲਿਟੀ ਇਲਾਜ ਦੀ ਸ਼ੁਰੂਆਤ ਦੀ ਜਾਣਕਾਰੀ ਸਾਂਝੀ ਕਰਦਿਆਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਨੇ ਦੱਸਿਆ ਕਿ ਅਤਿ-ਆਧੁਨਿਕ ਸਿਹਤ ਸਹੂਲਤਾਂ ਸਮਾਜ ਦੇ ਹਰ ਵਰਗ ਤੱਕ ਪਹੁੰਚਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜਿਹੜੇ ਇਲਾਜ ਕਦੇ ਸਿਰਫ਼ ਕਾਰਪੋਰੇਟ ਹਸਪਤਾਲਾਂ ਤੱਕ ਸੀਮਤ ਸਨ, ਉਹ ਹੁਣ ਬੀ.ਐਫ.ਯੂ.ਐਚ.ਐਸ. ਦੇ ਅਧੀਨ ਸਰਕਾਰੀ ਸੰਸਥਾਵਾਂ ਵਿਚ ਉਪਲਬਧ ਹਨ | ਇਸ ਮੌਕੇ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦੇ ਰੇਡੀਓ-ਡਾਇਗਨੋਸਿਸ ਦੇ ਪ੍ਰੋਫੈਸਰ ਡਾ. ਰਜਨੀਕਾਂਤ ਆਰ. ਯਾਦਵ, ਇੰਟਰਵੈਂਸ਼ਨਲ ਰੇਡੀਓਲੋਜੀ ਵਿਭਾਗ ਦੇ ਡਾ. ਰਿਸ਼ਭ ਦੇਵ ਜਸਵਾਲ, ਵਿਭਾਗ ਦੇ ਮੁਖੀ ਡਾ. ਚੈਤੰਨਿਆ ਤਪੱਸਵੀ, ਰਜਿਸਟਰਾਰ ਅਰਵਿੰਦ ਕੁਮਾਰ, ਡਾ. ਦੀਪਕ ਜੇ. ਭੱਟੀ (ਡੀਨ ਕਾਲਜ), ਡਾ. ਰਾਜੀਵ ਸ਼ਰਮਾ (ਕੰਟਰੋਲਰ ਪ੍ਰੀਖਿਆਵਾਂ), ਡਾ. ਰਾਜੀਵ ਜੋਸ਼ੀ, ਡਾ. ਰੋਹਿਤ ਚੋਪੜਾ, ਡਾ. ਨੀਤੂ ਕੁੱਕੜ (ਮੈਡੀਕਲ ਸੁਪਰਡੈਂਟ) ਸਮੇਤ ਫ਼ੈਕਲਟੀ ਮੈਂਬਰ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਧਵਾਂ ਵਿਖੇ ਵਾਪਰੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ, ਦੋ ਜ਼ਖ਼ਮੀ ਅਗਲੀ ਖ਼ਬਰ ਵਿਧਾਇਕ ਡਾ. ਇਸ਼ਾਂਕ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੰਮ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ
Ad Position 24