22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਮੁਕਤਸਰ ਸਿਟੀ ਦਾ ਮਾਲ ਗੁਦਾਮ ਬੱਲਮਗੜ੍ਹ ਰੇਲਵੇ ਸਟੇਸ਼ਨ 'ਚ ਹੋਵੇਗਾ ਸ਼ਿਫਟ, ਕੰਮ ਸ਼ੁਰੂ

Ad Position 21
No active advertisement
ਅਜੀਤ ਡੈਸਕ 23-02-2026
ਸ੍ਰੀ ਮੁਕਤਸਰ ਸਾਹਿਬ, 22 ਫ਼ਰਵਰੀ (ਹਰਮਹਿੰਦਰਪਾਲ)-ਸ੍ਰੀ ਮੁਕਤਸਰ ਸਾਹਿਬ ਦੇ ਕਰੀਬ 20 ਹਜ਼ਾਰ ਲੋਕਾਂ ਨੂੰ ਹੁਣ ਵਾਰ-ਵਾਰ ਬੰਦ ਹੋਣ ਵਾਲੇ ਰੇਲਵੇ ਫਾਟਕ ਕਰਕੇ ਹੋਣ ਵਾਲੀ ਜਾਮ ਦੀ ਸਮੱਸਿਆ ਤੋਂ ਰਾਹਤ ਮਿਲਣ ਦੀ ਉਮੀਦ ਹੈ, ਕਿਉਂਕਿ ਸ਼ਹਿਰ ਦੇ ਵਿਚ ਸਥਿਤ ਰੇਲਵੇ ਸਟੇਸ਼ਨ ਤੇ ਬਣੇ ਮਾਲ ਗੁਦਾਮ ਨੂੰ ਹੁਣ ਬੱਲਮਗੜ੍ਹ ਰੇਲਵੇ ਸਟੇਸ਼ਨ ਵਿਚ ਸ਼ਿਫਟ ਕਰਕੇ ਨਵੀਂ ਇਮਾਰਤ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ | ਬੱਲਮਗੜ੍ਹ ਦੇ ਨਵੇਂ ਮਾਲ ਗੁਦਾਮ ਬਣਾਉਣ ਲਈ ਰੇਲਵੇ ਵਿਭਾਗ ਵਲੋਂ ਕਰੀਬ 30 ਕਰੋੜ ਰੁਪਏ ਦੇ ਟੈਂਡਰ ਲਗਾਏ ਗਏ ਹਨ | ਜਾਰੀ ਟੈਂਡਰ ਅਨੁਸਾਰ ਬੱਲਮਗੜ੍ਹ ਰੇਲਵੇ ਸਟੇਸ਼ਨ ਨੂੰ ਹਾਲਟ ਤੋਂ ਕ੍ਰਾਸਿੰਗ ਸਟੇਸ਼ਨ ਦੇ ਰੂਪ ਵਿਚ ਵਿਕਸਿਤ ਕੀਤਾ ਜਾਵੇਗਾ | ਇਸ ਦੇ ਤਹਿਤ ਸਟੇਸ਼ਨ ਬਿਲਡਿੰਗ, ਪਲੇਟਫਾਰਮ, ਸਰਕੂਲੇਟਿੰਗ ਏਰੀਆ, ਸਟਾਫ਼ ਕਵਾਰਟਰ, ਪੰਪ ਹਾਊਸ, ਪਹੁੰਚ ਮਾਰਗ, ਗੁਡਸ ਦਫ਼ਤਰ, ਵਪਾਰੀਆਂ ਦੇ ਕਮਰੇ, ਫਰੇਟ ਸਾਈਡਿੰਗ ਅਤੇ ਲੇਬਰ ਸ਼ੈਡ ਨਾਲ ਜੁੜੇ ਬਿਜਲੀ ਦੇ ਕੰਮ ਵੀ ਸ਼ਾਮਿਲ ਹਨ | ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਕਰੀਬ 12 ਮਹੀਨਿਆਂ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ ਅਤੇ ਇਸ 'ਤੇ ਲਗਪਗ 86 ਲੱਖ ਰੁਪਏ ਖਰਚ ਕੀਤੇ ਜਾਣਗੇ | ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡਣ ਵਾਲੀ ਫਾਜ਼ਿਲਕਾ-ਕੋਟਕਪੂਰਾ ਲਾਈਨ ਤੇ ਸ਼ਹਿਰ ਦੇ ਵਿਚ ਰੇਲਵੇ ਸਟੇਸ਼ਨ ਦੇ ਨਾਲ ਇਕ ਮਾਲ ਗੁਦਾਮ ਹੈ | ਜਿੱਥੇ ਅਨਾਜ ਅਤੇ ਖਾਦ ਦੀ ਸਪੈਸ਼ਲ ਮਾਲ ਗੱਡੀਆਂ ਦੇ ਵੱਡੇ ਰੈਕ ਲੱਗਦੇ ਹਨ | ਮਾਲ ਗੱਡੀਆਂ ਦੇ ਰੁਕਣ ਕਾਰਨ ਬੂੜਾ ਗੁੱਜਰ ਰੋਡ ਦਾ ਫਾਟਕ ਕਈ ਕਈ ਘੰਟੇ ਬੰਦ ਰਹਿੰਦਾ ਸੀ ਜਿਸ ਨਾਲ ਜਾਮ ਲੱਗ ਜਾਂਦਾ ਸੀ ਤੇ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ | ਕਈ ਵਾਰ ਮਾਲ ਗੱਡੀਆਂ ਦੀ ਸ਼ਟਿੰਗ ਤੇ ਦੌਰਾਨ ਲੰਬੇ ਸਮੇਂ ਤੱਕ ਫਾਟਕ ਬੰਦ ਰਹਿੰਦਾ ਸੀ | ਮਾਲ ਦੀ ਲੋਡਿੰਗ ਅਨਲੋਡਿੰਗ ਦੇ ਲਈ ਆਉਣ ਵਾਲੇ ਟਰੱਕਾਂ ਅਤੇ ਟਰੈਕਟਰ ਟਰਾਲੀਆਂ ਦੇ ਕਾਰਨ ਕਈ ਹਾਦਸੇ ਵੀ ਹੋ ਚੁੱਕੇ ਹਨ | ਸ਼ਹਿਰ ਦੇ ਵਿਚ ਬਣੇ ਮਾਲ ਗੋਦਾਮ ਨੂੰ ਪਿੰਡ ਬੱਲਮਗੜ੍ਹ ਵਿਚ ਸ਼ਿਫਟ ਕਰਵਾਉਣ ਦੇ ਲਈ ਜ਼ਿਲ੍ਹਾ ਨੈਸ਼ਨਲ ਕੰਜ਼ਿਊਮਰ ਅਵੇਅਰਨੈਸ ਗਰੁੱਪ ਮੁਕਤਸਰ ਦੇ ਪ੍ਰਧਾਨ ਸ਼ਾਮ ਲਾਲ ਗੋਇਲ, ਜਨਰਲ ਸਕੱਤਰ ਗੋਬਿੰਦ ਸਿੰਘ ਦਾਬੜਾ ਅਤੇ ਸੰਗਠਨ ਸਕੱਤਰ ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਸੰਗਠਨ ਅਤੇ ਨਾਰਦਨ ਰੇਲਵੇ ਪਸੰਜਰ ਸਮਿਤੀ ਮੁਕਤਸਰ ਵਲੋਂ ਲੰਬੇ ਸਮੇਂ ਤੋਂ ਇਹ ਮੰਗ ਚੁੱਕੀ ਜਾ ਰਹੀ ਸੀ | ਹੁਣ ਰੇਲਵੇ ਨੇ ਇਸ ਮੰਗ ਨੂੰ ਸਵੀਕਾਰ ਕਰਕੇ ਸੰਘਣੀ ਆਬਾਦੀ ਵਾਲੇ ਖੇਤਰ ਤੋਂ ਮਾਲ ਗੋਦਾਮ ਹਟਾ ਕੇ ਬੱਲਮਗੜ੍ਹ ਰੇਲਵੇ ਸਟੇਸ਼ਨ ਤੇ ਸਥਾਪਿਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ | ਪ੍ਰਸਤਾਵਿਤ ਗੁਡਜ ਯਾਰਡ ਲਗਪਗ 750 ਮੀਟਰ ਲੰਬਾ ਹੋਵੇਗਾ ਜਿਸ ਨਾਲ ਵੱਡੀ ਮਾਤਰਾ ਵਿਚ ਮਾਲ ਦੀ ਲੋਡਿੰਗ ਅਨਲੋਡਿੰਗ ਆਸਾਨੀ ਨਾਲ ਕੀਤੀ ਜਾ ਸਕੇਗੀ | ਮੁਕਤਸਰ ਤੋਂ ਮਾਲ ਗੋਦਾਮ ਨੂੰ ਬਲਮਗੜ ਰੇਲਵੇ ਸਟੇਸ਼ਨ ਖੇਤਰ ਵਿਚ ਸ਼ਿਫਟ ਕਰਨ ਦੇ ਫ਼ੈਸਲੇ ਨੂੰ ਲੋਕਾਂ ਨੇ ਚੰਗਾ ਦੱਸਿਆ ਹੈ | ਐਡਵੋਕੇਟ ਅਨੁਰਾਗ ਸ਼ਰਮਾ ਨੇ ਕਿਹਾ ਕਿ ਇਸ ਮੰਗ ਨੂੰ ਲੰਬੇ ਸਮੇਂ ਤੋਂ ਚੁੱਕਿਆ ਜਾ ਰਿਹਾ ਸੀ | ਇਸ ਦੇ ਲਈ ਸਕੂਲੀ ਬੱਚਿਆਂ ਤੋਂ ਦਸਤਖਤ ਕਰਵਾ ਕੇ ਰੇਲਵੇ ਮੰਤਰੀ ਨੂੰ ਪੱਤਰ ਵੀ ਭੇਜਿਆ ਗਿਆ ਸੀ | ਤਾਂ ਕਿ ਮਾਲ ਗੁਦਾਮ ਨੂੰ ਸ਼ਹਿਰ ਤੋਂ ਬਾਹਰ ਲਿਜਾਇਆ ਜਾ ਸਕੇ | ਮਾਲ ਗਦਾਮ ਦੇ ਸ਼ਿਫਟ ਹੋਣ ਨਾਲ ਟਰੈਫਿਕ ਜਾਮ ਘੱਟ ਹੋਵੇਗਾ ਤੇ ਭਾਰੀ ਵਾਹਨਾਂ ਦੇ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ 'ਤੇ ਰੋਕ ਲੱਗੇਗੀ |
Ad Position 22
No active advertisement
ਪਿਛਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ, ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਮਾਗਮ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਨੇ ਵਿਧਾਇਕ ਕਾਕਾ ਬਰਾੜ ਦੇ ਘਰ ਅੱਗੇ ਦਿੱਤਾ ਧਰਨਾ
Ad Position 24