22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਲਾਇਆ ਮੈਡੀਕਲ ਕੈਂਪ

Ad Position 21
No active advertisement
ਅਜੀਤ ਡੈਸਕ 23-02-2026
ਸ੍ਰੀ ਮੁਕਤਸਰ ਸਾਹਿਬ, 22 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਡਿਸਪੈਂਸਰੀ ਵਿਚ ਵੱਖ-ਵੱਖ ਬਿਮਾਰੀਆਂ ਸਬੰਧੀ ਮੁਫ਼ਤ ਮੈਡੀਕਲ ਜਾਂਚ ਕੈਂਪ ਇਲੈਕਟ੍ਰੋਨਿਕ ਮੀਡੀਆ ਯੂਨੀਅਨ ਵਲੋਂ ਲਾਇਆ ਗਿਆ | ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਬੀਰ ਸਿੰਘ ਵਲੋਂ ਅਰਦਾਸ ਕੀਤੀ ਗਈ | ਇਸ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲਜੀਤ ਸਿੰਘ ਵਲੋਂ ਕੈਂਪ ਦੀ ਆਰੰਭਤਾ ਕਰਵਾਈ ਗਈ | ਯੂਨੀਅਨ ਪ੍ਰਧਾਨ ਸੋਨੂੰ ਖੇੜਾ ਦੀ ਅਗਵਾਈ ਵਿਚ ਲਾਏ ਗਏ ਇਸ ਕੈਂਪ ਵਿਚ ਡਾਕਟਰਾਂ ਦੀ ਟੀਮ ਵਲੋਂ ਇਲਾਕੇ ਦੇ ਕਰੀਬ 400 ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ | ਕੈਂਪ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਿਮਰਜੀਤ ਸਿੰਘ ਭੀਨਾ ਬਰਾੜ, ਭਾਜਪਾ ਦੇ ਸਪੋਕਸਪ੍ਰਸਨ ਬਲਵਿੰਦਰ ਸਿੰਘ ਮਿੰਕਲ ਬਜਾਜ, ਸੇਵਾ ਸੋਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਸੰਧੂ, ਜਸਵਿੰਦਰ ਸਿੰਘ, ਜਰਨੈਲ ਸਿੰਘ, ਲਖਬੀਰ ਸਿੰਘ ਲੱਖਾ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਛਾਬੜਾ, ਹਰਪ੍ਰੀਤ ਸਿੰਘ ਪੁਲਿਸ ਵਿਭਾਗ, ਸਾਬਕਾ ਸਰਪੰਚ ਨੀਟਾ ਗੋਨਿਆਣਾ, ਮੋਹਨ ਸਿੰਘ, ਦੀਪਕਪਾਲ ਸ਼ਰਮਾ, ਰਾਜ ਖੁਰਾਣਾ, ਭਜਨ ਸਮਾਘ, ਅਸ਼ਫਾਕ ਢੁੱਡੀ ਤੇ ਹੋਰ ਪਤਵੰਤੇ ਸ਼ਾਮਿਲ ਹੋਏ | ਜਾਂਚ ਉਪਰੰਤ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਯੂਨੀਅਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਜਸਪ੍ਰੀਤ ਸਿੰਘ, ਬਲਵੰਤ ਸਿੰਘ ਸੰਮੇਵਾਲੀ, ਕੁਲਭੂਸ਼ਣ ਚਾਵਲਾ, ਅਮਿੱਤ ਅਰੋੜਾ, ਪਰਮਜੀਤ ਸਿੰਘ ਬੇਦੀ, ਗੁਰਮੀਤ ਵਰਮਾ, ਬੂਟਾ ਸਿੰਘ,ਆਦੇਸ਼ ਕੁਮਾਰ, ਰੌਬਿਨ ਖੇੜਾ, ਮਨਜੀਤ ਸਿੰਘ ਸਿੱਧੂ, ਪਰਮਜੀਤ ਸਿੰਘ ਰਾਜਾ, ਦੀਪਾਕੁਰ, ਸੁਰੇਸ਼ ਗਰਗ, ਸੰਜੀਵ ਗਰਗ, ਬਲਜੀਤ ਸਿੰਘ, ਸੰਜੀਵ ਕੁਮਾਰ, ਵਿਸ਼ਾਲ ਕੁਮਾਰ, ਰਜਨੀਸ਼ ਅਰੋੜਾ, ਬਿਕਰਮ ਅਰੋੜਾ, ਜਸਵਿੰਦਰ ਸਿੰਘ, ਗੁਰਜੰਟ ਸਿੰਘ ਭੱਟੀ ਆਦਿ ਨੇ ਯੋਗਦਾਨ ਪਾਇਆ | ਅੰਤ ਵਿੱਚ ਸੋਨੂੰ ਖੇੜਾ ਨੇ ਸਭਨਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਆਰਮੀ ਵੈਟਰਨਜ਼ ਵੈੱਲਫੇਅਰ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਸਿਵਲ ਸਰਜਨ ਵਲੋਂ ਬਲਾਕ ਆਲਮਵਾਲਾ ਦਾ ਦੌਰਾ <br/>
Ad Position 24