22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਆਰਮੀ ਵੈਟਰਨਜ਼ ਵੈੱਲਫੇਅਰ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ

Ad Position 21
No active advertisement
ਅਜੀਤ ਡੈਸਕ 23-02-2026
ਸ੍ਰੀ ਮੁਕਤਸਰ ਸਾਹਿਬ, 22 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਆਰਮੀ ਵੈਟਰਨਜ਼ ਵੈਲਫੇਅਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਗੰਧੜ ਸੇਵਾ-ਮੁਕਤ ਸੂਬੇਦਾਰ ਦੀ ਪ੍ਰਧਾਨਗੀ ਹੇਠ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ | ਜਿਸ ਵਿਚ ਸਾਬਕਾ ਸੈਨਿਕ ਅਤੇ ਵੀਰ ਨਾਰੀਆਂ ਸ਼ਾਮਿਲ ਹੋਏ | ਸੀਨੀਅਰ ਵਾਈਸ ਪ੍ਰਧਾਨ ਹਰਦਿਆਲ ਸਿੰਘ ਨੇ ਕਿਹਾ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ | ਜਸਵਿੰਦਰ ਸਿੰਘ ਗੰਧੜ ਨੇ ਕਿਹਾ ਕਿ ਸਾਬਕਾ ਸੈਨਿਕ ਅਤੇ ਉਨ੍ਹਾਂ ਦੇ ਪਰਿਵਾਰ ਵਧੀਆ ਹਸਪਤਾਲਾਂ 'ਚ ਆਪਣਾ ਇਲਾਜ ਕਰਵਾਉਣ ਅਤੇ ਆਰਮੀ ਹਸਪਤਾਲ ਵਿਚ ਇਲਾਜ ਕਰਵਾ ਸਕਦੇ ਹਨ | ਪ੍ਰਧਾਨ ਨੇ ਕਿਹਾ ਕਿ ਅਗਨੀਵੀਰ ਵੀਰ ਸਕੀਮ ਦਾ ਨੌਜਵਾਨਾਂ 'ਤੇ ਅਸਰ ਪਿਆ ਹੈ, ਇਸ ਕਰਕੇ ਫੌਜ ਵਿਚ ਘੱਟ ਭਰਤੀ ਹੁੰਦੀ ਹੈ | ਇਹ ਅਗਨੀਵੀਰ ਭਰਤੀ ਬੰਦ ਹੋਣੀ ਚਾਹੀਦੀ ਹੈ ਤਾਂ ਜੋ ਪਹਿਲਾਂ ਵਾਂਗ ਫੌਜ ਵਿਚ ਵੱਧ ਤੋਂ ਵੱਧ ਨੌਜਵਾਨ ਪੰਜਾਬ ਦੇ ਭਰਤੀ ਹੋ ਸਕਣ | ਜ਼ਿਲ੍ਹਾ ਪ੍ਰਧਾਨ ਨੇ ਕੁਝ ਨਵੇਂ ਅਹੁਦੇਦਾਰਾਂ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ, ਜੋ ਕਿ ਹੌਲਦਾਰ ਸੁਖਦੇਵ ਸਿੰਘ ਭੁੱਲਰ ਵਿਦੇਸ਼ ਚਲੇ ਗਏ ਹਨ, ਉਨ੍ਹਾਂ ਦੀ ਜਗ੍ਹਾ ਸੇਵਾ ਮੁਕਤ ਹੌਲਦਾਰ ਮੇਜਰ ਸਿੰਘ ਨੂੰ ਜ਼ਿਲ੍ਹਾ ਜਨਰਲ ਸਕੱਤਰ ਲਾਇਆ ਗਿਆ ਹੈ ਅਤੇ ਬਲਾਕਾਂ ਦੇ ਪ੍ਰਧਾਨਾਂ ਦੇ ਨਾਲ ਵਾਈਸ ਪ੍ਰਧਾਨ ਲਾਏ ਗਏ ਹਨ | ਸੇਵਾ ਮੁਕਤ ਹੌਲਦਾਰ ਬੋਹੜ ਸਿੰਘ ਸੁਖਨਾ ਨੂੰ ਗਿੱਦੜਬਾਹਾ ਦਾ ਵਾਈਸ ਪ੍ਰਧਾਨ ਲਾਇਆ ਗਿਆ ਹੈ ਅਤੇ ਹੌਲਦਾਰ ਇਕਬਾਲ ਸਿੰਘ ਨੂੰ ਲੱਖੇਵਾਲੀ ਦਾ ਵਾਈਸ ਪ੍ਰਧਾਨ ਲਾਇਆ ਗਿਆ ਹੈ | ਸ੍ਰੀ ਮੁਕਤਸਰ ਦਾ ਬਲਾਕ ਪ੍ਰਧਾਨ ਜਗਮੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ | ਨਵੇਂ ਅਹੁਦੇਦਾਰਾਂ ਨੇ ਜ਼ਿਲ੍ਹਾ ਪ੍ਰਧਾਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਿੰਮੇਵਾਰੀ ਨੂੰ ਮਿਹਨਤ ਨਾਲ ਨਿਭਾਉਣਗੇ | ਇਸ ਮੌਕੇ ਸੇਵਾ ਮੁਕਤ ਕੈਪਟਨ ਸਵਰਨ ਸਿੰਘ ਤਾਮਕੋਟ, ਸੇਵਾ ਮੁਕਤ ਕੈਪਟਨ ਗੁਰਮੀਤ ਸਿੰਘ ਗੰਧੜ, ਸੇਵਾ ਮੁਕਤ ਹੌਲਦਾਰ ਇਕਬਾਲ ਸਿੰਘ ਸ਼ਹਿਰੀ ਪ੍ਰਧਾਨ, ਸੇਵਾ ਮੁਕਤ ਹੌਲਦਾਰ ਬਲਵਿੰਦਰ ਸਿੰਘ ਖਾਰਾ ਵਾਈਸ ਪ੍ਰਧਾਨ, ਸੇਵਾ ਮੁਕਤ ਹੌਲਦਾਰ ਬੋਘਾ ਸਿੰਘ ਬਲਾਕ ਪ੍ਰਧਾਨ, ਮੰਦਰ ਸਿੰਘ ਤਮਕੋਟ, ਸੇਵਾ ਮੁਕਤ ਸੂਬੇਦਾਰ ਜਸਕਰਨ ਸਿੰਘ ਅਤੇ ਸੇਵਾ ਮੁਕਤ ਨਾਇਬ ਸੂਬੇਦਾਰ ਟੇਕ ਸਿੰਘ ਥਾਂਦੇਵਾਲਾ, ਨਛੱਤਰ ਸਿੰਘ ਖਾਰਾ, ਸੂਬੇਦਾਰ ਗੋਪਾਲ ਸਿੰਘ, ਜਗਸੀਰ ਸਿੰਘ ਮਲੋਟ ਸਕੱਤਰ, ਹੌਲਦਾਰ ਭਾਗ ਸਿੰਘ ਸਰਪੰਚ ਸਾਹਿਬ ਦੋਦਾ, ਤੀਰਥਅੰਦਾਜ਼ ਸਿੰਘ, ਕਾਰਜ ਸਿੰਘ ਪਾਕਾਂ, ਜਗਮੀਤ ਸਿੰਘ, ਸੇਵਾ ਮੁਕਤ ਕੈਪਟਨ ਮੁਤਿਆਰ ਸਿੰਘ ਸਲਾਹਕਾਰ, ਸੁਰਿੰਦਰ ਸਿੰਘ ਭੁੱਲਰ, ਵਜ਼ੀਰ ਸਿੰਘ ਗਿੱਦੜਬਾਹਾ ਬਲਾਕ ਪ੍ਰਧਾਨ ਅਤੇ ਨਵੇਂ ਮੈਂਬਰ ਸੇਵਾ ਮੁਕਤ ਸੂਬੇਦਾਰ ਮੇਜਰ ਪਰਮਜੀਤ ਸਿੰਘ ਨੂੰ ਯੂਨੀਅਨ ਵਿਚ ਸ਼ਾਮਿਲ ਕੀਤਾ ਗਿਆ | ਇਸ ਮੌਕੇ ਕੁਲਵਿੰਦਰ ਸਿੰਘ ਥਾਂਦੇਵਾਲਾ ਆਦਿ ਵੀਰ, ਭੈਣ ਨਾਰੀਆਂ ਸਾਬਕਾ ਸੈਨਿਕ ਮੀਟਿਗ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਿਰੋਲ ਸੇਵਾ ਸੰਸਥਾ ਵਲੋਂ ਨਗਰ ਕੀਰਤਨ 28 ਤੋਂ 6 ਮਾਰਚ ਤੱਕ ਸਜਾਇਆ ਜਾਵੇਗਾ- ਡਾ. ਸੋਢੀ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਲਾਇਆ ਮੈਡੀਕਲ ਕੈਂਪ
Ad Position 24