08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਜੈਨ ਮੰਦਰ ਵਿਖੇ 11ਵਾਂ ਸਥਾਪਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 25-02-2026
ਗਿੱਦੜਬਾਹਾ, 24 ਫ਼ਰਵਰੀ (ਸ਼ਿਵਰਾਜ ਸਿੰਘ ਬਰਾੜ)-ਜੈਨ ਮੰਦਰ ਵਿਖੇ ਸਾਧਵੀ ਸੰਗਮਿਤਰਾ ਦੀ ਅਗਵਾਈ ਵਿਚ 11ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਸਾਧਵੀ ਸੰਗਮਿਤਰਾ ਨੇ ਦੱਸਿਆ ਕਿ ਜੈਨ ਮੰਦਰ ਦੀ ਸਥਾਪਨਾ 11 ਸਾਲ ਪਹਿਲਾਂ ਕੀਤੀ ਗਈ ਸੀ | ਇਲਾਕੇ ਦੀ ਸੰਗਤ ਵਲੋਂ ਉਨ੍ਹਾਂ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ | ਹਰ ਸਾਲ ਮੰਦਰ ਦੇ ਸਥਾਪਨਾ ਦਿਹਾੜੇ 'ਤੇ ਮਰਿਆਦਾ ਤੇ ਵਿਧੀ ਵਿਧਾਨ ਅਨੁਸਾਰ ਸਮਾਗਮ ਕੀਤੇ ਜਾਂਦੇ ਹਨ | ਇਸ ਵਾਰ ਵੀ ਸੰਗਤ ਦੇ ਸਹਿਯੋਗ ਨਾਲ ਮੰਦਰ ਵਿਚ ਸਵੇਰ ਦੇ ਜਾਪ ਕੀਤੇ ਗਏ | ਆਰਤੀ ਤੇ ਪੂਜਨ ਉਪਰੰਤ ਝੰਡਾ ਚੜ੍ਹਾਇਆ ਗਿਆ | ਸਾਧਵੀ ਸੰਗਮਿਤਰਾ ਨੇ ਕਿਹਾ ਕਿ ਸਾਨੂੰ ਆਪਸੀ ਪਿਆਰ ਨਾਲ ਰਹਿਣਾ ਚਾਹੀਦਾ ਹੈ | ਇਸ ਵਾਰ ਬੇਸਹਾਰਾ ਨੰਦੀ ਗਊੁਸ਼ਾਲਾ ਦੇ ਪ੍ਰਧਾਨ ਹਰਦੀਪ ਸਿੰਘ ਤੇ ਉਨ੍ਹਾਂ ਦੇ ਸਪੁੱਤਰ ਡਾ. ਹਰਮਨਦੀਪ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਪੂਜਨ ਕਰਵਾਇਆ ਗਿਆ ਅਤੇ ਉਨ੍ਹਾਂ ਵਲੋਂ ਝੰਡਾ ਚੜ੍ਹਾਉਣ ਦੀ ਪੂਰੀ ਰਸਮ ਮਰਿਆਦਾ ਅਨੁਸਾਰ ਨਿਭਾਈ ਗਈ | ਇਸ ਮੌਕੇ ਲੰਗਰ ਵਰਤਾਇਆ ਗਿਆ | ਇਸ ਦੌਰਾਨ ਅਸ਼ੋਕ ਜੈਨ, ਪਵਨ ਕੁਮਾਰ ਬਬਲੂ ਜੈਨ, ਸੋਹਿਤ ਜੈਨ, ਸੰਦੀਪ ਕੁਮਾਰ ਵਰਮਾ, ਪਵਨ ਵਰਮਾ, ਵਿੱਕੀ ਬੰਬੇ ਡਾਇੰਗ, ਜਸਮੀਤ ਸਿੰਘ ਢਿੱਲੋਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਸੰਗਤ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕੈਂਪ ਲਗਾਇਆ ਅਗਲੀ ਖ਼ਬਰ ਚਿੱਪ ਵਾਲੇ ਮੀਟਰ ਲਾਉਣ ਆਏ ਮੁਲਾਜ਼ਮਾਂ ਦਾ ਕਿਸਾਨ-ਮਜ਼ਦੂਰ ਆਗੂਆਂ ਵਲੋਂ ਵਿਰੋਧ <br/>
Ad Position 24