22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਅੰਗਹੀਣਾਂ ਨੂੰ ਸਮਾਨ ਦੇਣ ਲਈ ਸਹਾਇਤਾ ਕੈਂਪ ਲਗਾਏ

Ad Position 21
No active advertisement
ਅਜੀਤ ਡੈਸਕ 27-02-2026
ਕੋਟਕਪੂਰਾ, 26 ਫ਼ਰਵਰੀ (ਮੋਹਰ ਸਿੰਘ ਗਿੱਲ)-ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਐਸ.ਸੀ ਮੋਰਚਾ ਪੰਜਾਬ ਵਿਧਾਨ ਸਭਾ ਹਲਕਾ ਜੈਤੋ ਦੇ ਆਗੂ ਜਸਪਾਲ ਸਿੰਘ ਪੰਜਗਰਾਈਾ ਚੇਅਰਮੈਨ ਸੂਰਵੀਰ ਮਹਾਰਾਣਾ ਪ੍ਰਤਾਪ ਚੈਰੀਟੇਬਲ ਟਰੱਸਟ ਵਲੋਂ ਵੱਖ-ਵੱਖ ਪਿੰਡਾਂ ਧੂੜਕੋਟ, ਦੇਵੀ ਵਾਲਾ ਅਤੇ ਸਰਾਵਾਂ ਵਿਚ ਬਜ਼ੁਰਗ ਅਤੇ ਅੰਗਹੀਣ ਵਿਅਕਤੀਆਂ ਲਈ ਮੁਫ਼ਤ ਸਹਾਇਤਾ ਕੈਂਪ ਲਗਾਏ ਗਏ | ਇਸ ਕੈਂਪ ਵਿਚ ਬਜ਼ੁਰਗ ਵਿਅਕਤੀਆਂ ਨੂੰ ਵੀਲਚੇਅਰ, ਕੰਨਾਂ ਦੀਆਂ ਮਸ਼ੀਨਾਂ, ਖੂੰਡੀਆਂ, ਗੋਡੇ ਬੈਲਟਾਂ, ਵਾਕਰ ਡੈਸਕ ਅਤੇ ਅੰਗਹੀਣਾਂ ਲਈ ਟਰਾਈ ਸਾਈਕਲ ਅਤੇ ਬੈਟਰੀ ਵਾਲੀਆਂ ਸਕੂਟਰੀਆਂ ਦੇਣ ਲਈ ਫ਼ਾਰਮ ਭਰੇ | ਕੈਂਪਾਂ ਦੌਰਾਨ ਰੂਦਰਾ ਆਸਰਾ ਸੈਂਟਰ ਦੇ ਡਾਕਟਰ ਰਵੀ ਕੁਮਾਰ ਅਤੇ ਉਨ੍ਹਾਂ ਦੀ ਟੀਮ ਵਲੋਂ 350 ਲੋੜਵੰਦਾਂ ਦੀ ਡਾਕਟਰੀ ਜਾਂਚ ਕੀਤੀ ਗਈ | ਜਸਪਾਲ ਸਿੰਘ ਪੰਜਗਰਾਈਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜੈਤੋ ਦੇ ਕਿਸੇ ਵੀ ਪਿੰਡ ਦੇ ਬਜ਼ੁਰਗ ਜਾਂ ਅੰਗਹੀਣ ਵਿਅਕਤੀਆਂ ਨੂੰ ਲੋੜਵੰਦ ਸਮਾਨ ਦੇਣ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ | ਹਰ ਤਰ੍ਹਾਂ ਦੀ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਲੋਕਾਂ ਨੂੰ ਸਰਕਾਰੀ ਸਹਾਇਤਾ ਦਿਵਾਈ ਜਾਵੇਗੀ | ਉਨ੍ਹਾਂ ਭਾਰਤ ਸਰਕਾਰ ਅਤੇ ਭਲਾਈ ਮੰਤਰੀ ਡਾ. ਵਰਿੰਦਰਾ ਕੁਮਾਰ ਦਾ ਧੰਨਵਾਦ ਕੀਤਾ, ਜਿਨ੍ਹਾਂ ਵਲੋਂ ਲੋੜਵੰਦਾਂ ਲਈ ਸਮਾਨ ਭੇਜਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ ਕਰੋੜਾਂ ਰੁਪਏ ਦਾ ਸਮਾਨ ਲਿਆ ਕੇ ਲੋੜਵੰਦਾਂ ਤੱਕ ਪਹੁੰਚਾਇਆ ਗਿਆ ਹੈ | ਇਸ ਦੌਰਾਨ ਹਰਦੀਪ ਸ਼ਰਮਾ ਬਾਹਮਣ ਵਾਲਾ, ਡਾ. ਬਲਵਿੰਦਰ ਸਿੰਘ ਬਰਗਾੜੀ, ਨਸੀਬ ਸਿੰਘ ਔਲਖ, ਗਿੰਦਰ ਸਿੰਘ ਰੋਮਾਣਾ, ਰਮਨਦੀਪ ਕੌਰ ਰੋਮਾਣਾ, ਲਖਵੀਰ ਸਿੰਘ ਢਿੱਲਵਾਂ, ਸਰਬਣ ਸਿੰਘ ਪੰਜਗਰਾਈਾ, ਮਨਪ੍ਰੀਤ ਸਿੰਘ ਧੂੜਕੋਟ, ਕਿ੍ਸ਼ਨ ਨਾਰੰਗ, ਸੰਦੀਪ ਸ਼ਰਮਾ ਜੈਤੋ, ਰਾਮ ਰਤਨ ਜੈਤੋ, ਪ੍ਰਦੀਪ ਸਿੰਗਲਾ, ਸ਼ਾਮ ਲਾਲ ਜੈਤੋ, ਰਾਜ ਬਾਲਾ, ਗੁਰਮੀਤ ਸਿੰਘ ਰਾਮੇਆਣਾ, ਡਾ. ਰੂਬੀ ਚੈਨਾ, ਜਸਵਿੰਦਰ ਸਿੰਘ ਸਰਾਵਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਫ਼ਰਦ ਕੇਂਦਰ ਦੇ ਮੁਲਾਜ਼ਮਾਂ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ-ਪੱਤਰ ਅਗਲੀ ਖ਼ਬਰ ਖਾਲਸਾ ਵਹੀਰ ਦਾ ਬਾਜਾਖਾਨਾ ਵਿਖੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ
Ad Position 24