06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸੀ. ਜੀ. ਐੱਮ. ਕਾਲਜ ਮੋਹਲਾਂ ਵਿਖੇ ਮਹਿਲਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 10-03-2026
ਮਲੋਟ, 9 ਮਾਰਚ (ਪਾਟਿਲ)-ਅੱਜ ਸੀ.ਜੀ.ਐੱਮ. ਕਾਲਜ ਮੋਹਲਾਂ ਵਿਖੇ ਐੱਨ.ਐੱਸ.ਐੱਸ. ਇਕਾਈ ਵਲੋਂ ਮਹਿਲਾ ਦਿਵਸ ਮਨਾਇਆ ਗਿਆ | ਇਸ ਸਮਾਗਮ 'ਵਚ ਬੱਚਿਆਂ ਦੁਆਰਾ ਨਾਰੀ ਸ਼ਸਕਤੀਕਰਨ ਵਿਸ਼ੇ 'ਤੇ ਕਵਿਤਾ ਤੇ ਭਾਸ਼ਣ ਪੇਸ਼ ਕੀਤੇ ਗਏ | ਇਸ ਮੌਕੇ ਪ੍ਰੋਗਾਰਮ ਦੀ ਸ਼ੁਰੂਆਤ ਕਰਦਿਆਂ ਕਾਲਜ ਦੇ ਚੇਅਰਮੈਨ ਸਤਪਾਲ ਮੋਹਲਾਂ ਨੇ ਔਰਤ ਦਿਵਸ 'ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਲੜਕੀਆਂ ਨੂੰ ਅੱਗੇ ਵਧਣ ਤੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਅੱਜ ਔਰਤਾਂ ਹਰ ਖੇਤਰ ਵਿਚ ਅੱਗੇ ਆ ਰਹੀਆਂ ਹਨ | ਇਸ ਮੌਕੇ ਵੱਖ-ਵੱਖ ਕਲਾਸਾਂ ਦੇ ਬੱਚਿਆਂ ਪਵਨਪ੍ਰੀਤ ਕੌਰ, ਰਮਨੀਕ, ਤਾਨੀਆ ਹੋਰਾਂ ਨੇ ਆਪਣੇ ਭਾਸ਼ਣ ਦੁਆਰਾ ਨਾਰੀ ਸ਼ਕਤੀ ਬਾਰੇ ਚਾਨਣਾ ਪਾਇਆ | ਅਨਮੋਲਪ੍ਰੀਤ ਕੌਰ, ਕਾਜਲ ਰਾਣੀ, ਅਨਮੋਲ ਦੁਆਰਾ ਨਾਰੀ ਸ਼ਕਤੀ ਵਿਸ਼ੇ ਨਾਲ ਸੰਬੰਧਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਪਿ੍ੰਸੀਪਲ ਡਾ. ਬਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਔਰਤ ਦਿਵਸ ਦੀ ਮਹੱਤਤਾ ਬਾਰੇ ਦੱਸਿਆ | ਇਸ ਮੌਕੇ ਪ੍ਰੋ. ਗਗਨਦੀਪ ਨੇ ਵੀ ਵਿਦਿਆਰਥੀਆਂ ਨੂੰ ਸਮਾਜ 'ਚ ਲਿੰਗ ਸਮਾਨਤਾ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮੈਨੇਜਮੈਟ ਮੈਂਬਰ ਨਵਜੀਤ ਮੋਹਲਾਂ, ਜਗਤਾਰ ਬਰਾੜ ਤੇ ਰਾਜ ਕੁਮਾਰ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਪ੍ਰੋ. ਗਗਨਦੀਪ ਸਿੰਘ, ਪ੍ਰੋ. ਮਨਦੀਪ ਕੌਰ, ਪ੍ਰੋ. ਪਿ੍ਯੰਕਾ ਰਾਣੀ, ਪ੍ਰੋ. ਸਤਵੀਰ ਕੌਰ ਅਤੇ ਪ੍ਰੋ: ਜਗਜੀਤ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ |
Ad Position 22
No active advertisement
ਪਿਛਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਨੇ ਜ਼ਿਲ੍ਹੇ 'ਚ 2 ਹੋਰ ਕਲੀਨਿਕਲ ਤੇ ਡਾਇਗਨੋਸਟਿਕ ਲੈਬਾਂ ਖੋਲ੍ਹੀਆਂ ਅਗਲੀ ਖ਼ਬਰ ਪੀ. ਯੂ. ਰਿਜਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਵਿਖੇ ਕੌਮਾਂਤਰੀ ਔਰਤ ਦਿਵਸ ਮਨਾਇਆ
Ad Position 24