ਸਾਦਿਕ, 9 ਮਾਰਚ (ਆਰ. ਐਸ. ਧੁੰਨਾ)-ਸ਼ਹੀਦ ਭਗਤ ਸਿੰਘ ਯੂਥ ਕਲੱਬ ਸਾਦਿਕ ਵਲੋਂ ਦੇਸ਼ ਦੇ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਨੂੰ ਸਮਰਪਿਤ 23ਵਾਂ ਸੱਭਿਆਚਾਰਕ ਤੇ ਨਾਟਕ ਮੇਲਾ 23 ਮਾਰਚ 2026 ਦਿਨ ਸੋਮਵਾਰ ਸ਼ਾਮ 6:30 ਵਜੇ ਖੇਡ ਸਟੇਡੀਅਮ ਸਾਦਿਕ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੱਭਿਆਚਾਰਕ ਸਮਾਗਮ ਦੌਰਾਨ ਦਰਸ਼ਕਾਂ ਲਈ ਸਮਾਜਿਕ ਚੇਤਨਾ ਨਾਲ ਭਰਪੂਰ ਨਾਟਕ 'ਪੀੜ੍ਹੀ ਦਰ ਪੀੜ੍ਹੀ' (ਲੇਖਕ ਕਾਮਤਾ ਨਾਥ) ਤੇ 'ਟੂਮਾ' (ਲੇਖਕ ਪ੍ਰੋ. ਅਜਮੇਰ ਸਿੰਘ ਅÏਲਖ) ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾਂ ਹੇਠ ਖੇਡੇ ਜਾਣਗੇ | ਕੋਰੀਓਗ੍ਰਾਫੀ ਸ਼ਹੀਦ ਭਗਤ ਸਿੰਘ ਯੂਥ ਕਲੱਬ ਸਾਦਿਕ ਵਲੋਂ ਤਿਆਰ ਕੀਤੀ ਗਈ ਹੈ, ਜਦਕਿ ਸਾਜ਼ ਵਾਦਨ ਪ੍ਰੋ. ਪਿੱਪਲ ਸਾਦਿਕ ਵਲੋਂ ਪੇਸ਼ ਕੀਤਾ ਜਾਵੇਗਾ | ਸਮਾਗਮ ਵਿਚ ਗਾਇਕ ਹਰਿੰਦਰ ਸੰਧੂ ਵਲੋਂ ਗਾਇਕੀ ਪੇਸ਼ ਕੀਤੀ ਜਾਵੇਗੀ ਤੇ ਮੰਚ ਸੰਚਾਲਨ ਜਸਬੀਰ ਜੱਸੀ ਵਲੋਂ ਕੀਤਾ ਜਾਵੇਗਾ | ਸੱਭਿਆਚਾਰਕ ਮੇਲੇ ਦੀ ਜਾਣਕਾਰੀ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ, ਪ੍ਰੋਗਰਾਮ ਕਨਵੀਨਰ ਅਕਾਸ਼ ਧੁੰਨਾ, ਸਕੱਤਰ ਤਜਿੰਦਰ ਕੁਮਾਰ ਵਿੱਕੀ ਵਲੋਂ ਦਿੱਤੀ ਗਈ |