ਸਾਦਿਕ, 9 ਮਾਰਚ (ਆਰ. ਐਸ. ਧੁੰਨਾ)-ਫੋਰਜ ਇੰਸਟੀਚਿਊਟ ਅਤੇ ਪਲੇਅ ਵੇਅ ਸਕੂਲ ਸਾਦਿਕ ਦੇ ਸ਼ੁੱਭ ਮਹੂਰਤ ਸਮੇਂ ਵਾਹਿਗੁਰੂ ਦਾ ਓਟ ਆਸਰਾ ਲੈਂਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਤੇ ਰਾਗੀ ਜਥੇ ਵਲੋਂ ਗੁਰਬਾਣੀ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਗੁਰਦੁਆਰਾ ਸੁਖਮਣੀ ਸਾਹਿਬ ਸਾਦਿਕ ਦੇ ਹੈੱਡ ਗ੍ਰੰਥੀ ਬਾਬਾ ਜਸਵਿੰਦਰ ਸਿੰਘ ਸੋਨੂੰ ਨੇ ਅਰਦਾਸ ਬੇਨਤੀ ਕੀਤੀ | ਇਸ ਮੌਕੇ ਇੰਸਟੀਚਿਊਟ ਦਾ ਰਸਮੀਂ ਉਦਘਾਟਨ ਬੀਬੀ ਬੇਅੰਤ ਕੌਰ ਸੇਖੋਂ ਪਤਨੀ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਫ਼ਰੀਦਕੋਟ ਨੇ ਫ਼ੀਤਾ ਕੱਟ ਕੇ ਕੀਤਾ | ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਦੁਪਹਿਰ ਸਮੇਂ ਕੇਕ ਕੱਟ ਕੇ ਮੈਨੇਜਮੈਂਟ ਤੇ ਇਲਾਕਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਇੰਸਟੀਚਿਊਟ ਬੱਚਿਆਂ ਨੂੰ ਘੱਟ ਫ਼ੀਸਾਂ ਤੇ ਵਧੀਆ ਵਿੱਦਿਆ ਦਿੰਦੇ ਹਨ ਜਿਸ ਨਾਲ ਮਾਪਿਆਂ ਤੇ ਜ਼ਿਆਦਾ ਆਰਥਿਕ ਬੋਝ ਨਹੀਂ ਪੈਂਦਾ | ਇਸ ਮੌਕੇ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਔਲਖ ਅਤੇ ਸੀ.ਈ.ਓ ਰੱਖਣਪ੍ਰੀਤ ਕੌਰ ਨੇ ਆਏ ਮਹਿਮਾਨਾਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੇ ਅਖੀਰ 'ਚ ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਨੇ ਕਿਹਾ ਕਿ ਫੋਰਜ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਅÏਲਖ ਤੇ ਸੀ.ਈ.ਓ. ਰੱਖਣਪ੍ਰੀਤ ਕੌਰ ਵੱਖ-ਵੱਖ ਸੀ.ਬੀ.ਐਸ.ਸੀ ਸਕੂਲਾਂ ਦੇ ਤਕਰੀਬਨ 18 ਸਾਲ ਦੇ ਤਜ਼ਰਬੇ ਸਦਕਾ ਇਸ ਸੰਸਥਾ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਤੇ ਇੱਥੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਧੀਨ ਸਾਰੇ ਡਿਪਲੋਮਾ ਡਿਗਰੀ ਕਰਵਾਏ ਜਾਣਗੇ ਤੋਂ ਇਲਾਵਾ ਕੰਪਿਊਟਰ ਫੀਲਡ ਦੇ ਕੋਰਸ ਦੇ ਨਾਲ ਨਾਲ ਪੰਜਾਬ ਪੁਲਿਸ, ਰੇਲਵੇ ਪੁਲਿਸ ਤੇ ਇੰਡੀਅਨ ਆਰਮੀ ਦੇ ਇਮਤਿਹਾਨਾਂ ਦੀ ਤਿਆਰੀ ਵੀ ਕਰਵਾਈ ਜਾਵੇਗੀ | ਇਸ ਮੌਕੇ ਸਰਪੰਚ ਦੀਸ਼ਾ ਸਿੰਘ, ਸਰਪੰਚ ਜੈਦੀਪ ਸਿੰਘ ਘੁੱਦੂਵਾਲਾ, ਪ੍ਰਗਟ ਸਿੰਘ ਬਲਾਕ ਪ੍ਰਧਾਨ ਸਾਦਿਕ, ਹਰਵਿੰਦਰ ਸਿੰਘ ਟੌਹੜਾ ਐਮ.ਡੀ ਬੋਸਟਨ ਸਕੂਲ, ਬਲਜਿੰਦਰ ਸਿੰਘ ਧਾਲੀਵਾਲ, ਦੀਪਕ ਕੁਮਾਰ ਸੋਨੂੰ, ਸੁਖਦੇਵ ਸਿੰਘ ਬਰਾੜ ਸਾਬਕਾ ਸਰਪੰਚ, ਗਮਦੂਰ ਸਿੰਘ ਸੰਗਰਾਹੂਰ, ਜਗਦੀਪ ਸਿੰਘ ਬਰਾੜ, ਭੁਪਿੰਦਰ ਸਿੰਘ ਢਿੱਲੋਂ ਢਿਲਵਾਂ ਖ਼ੁਰਦ, ਨਿਰਭੈ ਸਿੰਘ ਗੁੱਜਰ, ਸਰਬਜੀਤ ਸਿੰਘ ਸੰਧੂ, ਸ਼ਿਵਰਾਜ ਸਿੰਘ ਢਿੱਲੋਂ ਸਾਬਕਾ ਸਰਪੰਚ, ਸੁਖਵੀਰ ਮਰਾੜ, ਸੁਖਵਿੰਦਰ ਸੁੱਖ, ਬਲਤੇਜ ਸਿੰਘ ਬਰਾੜ, ਪਿ੍ੰਸੀਪਲ ਨਿਰਮਲ ਸਿੰਘ ਬੁੱਟਰ, ਚੇਅਰਮੈਨ ਕੰਵਰ ਹਰਿੰਦਰ ਸਿੰਘ ਸੰਧੂ, ਪਿ੍ੰਸੀਪਲ ਸੰਜੀਵ ਬਜਾਜ, ਚੇਅਰਮੈਨ ਹਰਪ੍ਰੀਤ ਸਿੰਘ ਸੰਧੂ ਆਦਿ ਹਾਜ਼ਰ ਸਨ | ਇਸ ਮੌਕੇ ਆਤਮ ਪਰਗਾਸ ਸੋਸ਼ਲ ਵੈੱਲਫੇਅਰ ਕੌਂਸਲ ਵਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ |