ਫ਼ਰੀਦਕੋਟ, 9 ਮਾਰਚ (ਸਟਾਫ਼ ਰਿਪੋਰਟਰ)-ਲਾਰਡ ਬੁੱਧਾ ਚੈਰੀਟੇਬਲ ਟਰੱਸਟ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਵਿਦਿਆ ਚੌਧਰੀ ਪਤਨੀ ਸੇਵਾ ਮੁਕਤ ਜੁਆਇੰਟ ਕੰਟਰੋਲਰ ਓ.ਪੀ. ਚੌਧਰੀ ਸਨ | ਜਦਕਿ ਪ੍ਰਧਾਨਗੀ ਹੀਰਾਵੰਤੀ ਸੇਵਾ ਮੁਕਤ ਨਾਇਬ ਤਹਿਸੀਲਦਾਰ ਤੇ ਸ਼ਾਂਤੀ ਦੇਵੀ ਨੇ ਕੀਤੀ | ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਸਭ ਨੂੰ ਜੀ ਆਇਆ ਨੂੰ ਕਿਹਾ | ਇਸ ਮੌਕੇ ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੀਆਂ ਮਹਿਲਾਵਾਂ ਨਿਰਮਲਜੀਤ ਕੌਰ, ਸੁਖਜੀਤ ਕੌਰ, ਬਿਮਲਾ ਢੋਸੀਵਾਲ, ਪ੍ਰੋ. ਵੰਦਨਾ ਢੋਸੀਵਾਲ, ਕੁਸ਼ਨ, ਪਰਮਜੀਤ ਤੇਜੀ, ਸੁਖਵਿੰਦਰ ਸੁੱਖੀ, ਨੇਹਾ, ਅਰਮਾਨਦੀਪ ਕੌਰ, ਪ੍ਰੇਮ ਲਤਾ ਖਿੱਚੀ, ਕਮਲਾ ਬਰਮੋਤਾ, ਪਰਵੰਤਾ ਭਾਰਤੀ, ਨਰਿੰਦਰ ਕੌਰ, ਸ਼ਮੀਮ ਅਖਤਰ, ਪਾਇਲ ਖੁਰਾਣਾ, ਮਮਤਾ, ਪਿ੍ੰ. ਸੁਰਿੰਦਰ ਪਾਲ ਕੌਰ ਸਰਾਂ, ਮੰਜੂ ਸੁਖੀਜਾ, ਗੁਰਲੀਨ ਕੌਰ ਬਬਰਾ, ਪਰਮਜੀਤ ਕੌਰ, ਰੁਪਿੰਦਰ ਕੌਰ, ਰਵਿੰਦਰ ਕੌਰ ਮੰਮਣ, ਸੁਨੀਤਾ ਰਾਣੀ, ਸੁਰਿੰਦਰ ਕੌਰ, ਕਮਲੇਸ਼ ਕਾਂਤਾ, ਦਰਸ਼ਨਾ, ਵਿਜੇ ਕੁਮਾਰੀ, ਕਿਰਨ ਸੁਖੀਜਾ, ਕਰਮਜੀਤ ਕੌਰ, ਡਾ. ਰਸ਼ਿਮ, ਡਾ. ਨਵਜੋਤ ਕੌਰ, ਸ਼ਕੁੰਤਲਾ ਦੇਵੀ, ਰਾਣੀ ਦੇਵੀ, ਡਾ. ਰੂਪਲ, ਮੰਜੂ ਸੁਖੀਜਾ, ਪਰਮਿੰਦਰ ਕੌਰ, ਪਰਮਜੀਤ ਕੌਰ ਅਤੇ ਸਰਬਜੀਤ ਕੌਰ ਆਦਿ ਨੂੰ 'ਮਾਤਾ ਸਵਿੱਤਰੀ ਬਾਈ ਫੂਲੇ ਐਵਾਰਡ' ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰ. ਕਿ੍ਸ਼ਨ ਲਾਲ, ਮਲਕੀਤ ਸਿੰਘ ਮੰਮਨ, ਮਨਜੀਤ ਖਿੱਚੀ , ਕੇ.ਪੀ.ਐੱਸ.ਸਰਾਂ, ਮੰਜੂ ਸੁਖੀਜਾ, ਦਿਲ ਪ੍ਰੇਮ ਸਿੰਘ ਭੋਲਾ, ਰਾਕੇਸ਼ ਕੁਮਾਰ, ਸ਼ੰਕਰ ਦਾਸ, ਡਾ. ਸੋਹਣ ਲਾਲ ਨਿਗਾਹ, ਗੋਵਿੰਦ ਕੁਮਾਰ, ਪਿ੍ੰ. ਸਤਪਾਲ ਬਰਮੋਤਾ, ਗੋਪਾਲ ਕਿ੍ਸ਼ਨ ਬੇਦੀ, ਕਿ੍ਸ਼ਨ ਆਰ.ਏ., ਲੇਖਕ ਸ਼ਿਵ ਨਾਥ ਦਰਦੀ ਆਦਿ ਹਾਜ਼ਰ ਸਨ |