ਫ਼ਰੀਦਕੋਟ, 9 ਮਾਰਚ (ਹਰਮਿੰਦਰ ਸਿੰਘ ਮਿੰਦਾ)-ਸ਼ਹੀਦ ਨਾਇਕ ਸੁਰਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਗਿਆਣਾ ਵਿਖੇ ਈਕੋ ਕਲੱਬ ਵਲੋਂ ਵਰਕਸ਼ਾਪ ਲਗਾਈ ਗਈ | ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਵਾਸਤੇ ਪ੍ਰੇਰਿਤ ਕੀਤਾ ਗਿਆ | ਵਰਕਸ਼ਾਪ ਦੇ ਪ੍ਰੋਜੈਕਟ ਕੋਆਰਡੀਨੇਅਰ ਜਸਪ੍ਰੀਤ ਕੌਰ ਸਾਇੰਸ ਮਿਸਟ੍ਰੈਸ ਨੇ ਵਿਦਿਆਰਥੀਆਂ ਨੂੰ ਫ਼ਾਲਤੂ ਸਮਾਨ ਦੀ ਵਰਤੋਂ ਨਾਲ ਕਲਾ ਕਿ੍ਤਾਂ ਤਿਆਰ ਕਰਕੇ ਆਪਣੇ ਘਰ ਦੀ ਸਜਾਵਟ ਕਰਨ ਦੀ ਸਿਖਲਾਈ ਦਿੱਤੀ | ਪਿ੍ੰਸੀਪਲ ਸੁਧਾ ਗਰਗ ਨੇ ਕਿਹਾ ਕਿ ਵਰਕਸ਼ਾਪ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ |