ਫ਼ਰੀਦਕੋਟ, 9 ਮਾਰਚ (ਜਸਵੰਤ ਸਿੰਘ ਪੁਰਬਾ)-ਕੈਪਟਨ ਡਾ. ਪੂਰਨ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਦਸਮੇਸ਼ ਡੈਂਟਲ ਕਾਲਜ ਵਿਖੇ ਦੰਦਾਂ ਦੇ ਨਵੇਂ ਬੀੜ ਤੇ ਦੰਦਾਂ ਦੀਆਂ ਹੋਰ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਕੈਂਪ 'ਚ ਡਾ. ਐਮ.ਕੇ ਸੁਨੀਲ ਪਿ੍ੰਸੀਪਲ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਨੂੰ ਚੰਗੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ ਨਾਲ ਕਾਲਜ ਦੇ ਡਾਇਰੈਕਰਟਰ ਡਾ. ਗੁਰਸੇਵਕ ਸਿੰਘ ਤੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਦੀ ਯੋਗ ਅਗਵਾਈ ਹੇਠ ਇਹ ਕੈਂਪ ਲਗਾਇਆ ਗਿਆ | ਉਨ੍ਹਾਂ ਦੱਸਿਆ ਕਿ ਕਾਲਜ ਦੀ ਮੈਨੇਜਮੈਂਟ ਦਾ ਮੁੱਖ ਉਦੇਸ਼ ਲੋੜਵੰਦ ਮਰੀਜ਼ਾਂ ਨੂੰ ਉੱਚ ਦਰਜੇ ਦੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ | ਜਿਸ ਲਈ ਮੈਨੇਜਮੈਂਟ ਹਰ ਪ੍ਰਕਾਰ ਦਾ ਉਪਰਾਲਾ ਕਰਦੀ ਰਹਿੰਦੀ ਹੈ ਤੇ ਹੋਰ ਜਨਤਕ ਸੇਵਾਵਾਂ ਪ੍ਰਦਾਨ ਕਰਨ ਲਈ ਤਤਪਰ ਰਹਿੰਦੀ ਹੈ | ਕੈਂਪ ਵਿਚ ਕਰੀਬ 555 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ | ਜਿਨ੍ਹਾਂ ਵਿਚੋਂ 145 ਮਰੀਜ਼ਾਂ ਦੇ ਮੁਫ਼ਤ ਨਵੇਂ ਬੀੜ ਲਗਾਉਣ ਦਾ ਨਾਪ ਲਿਆ ਗਿਆ, 122 ਮਰੀਜ਼ਾਂ ਦੇ ਮੁਫ਼ਤ ਨਕਾਰਾ ਦੰਦ ਕੱਢੇ ਗਏ, 80 ਮਰੀਜ਼ਾਂ ਦੇ ਦੰਦਾਂ ਦੀ ਸਫ਼ਾਈ ਕੀਤੀ ਗਈ, 85 ਮਰੀਜ਼ਾਂ ਦੇ ਮੁਫ਼ਤ ਦੰਦਾਂ ਦੀਆਂ ਖੋਡਾਂ ਭਰੀਆਂ ਗਈਆਂ | ਕੈਂਪ ਦੇ ਅੰਤ 'ਚ ਮੈਨੇਜਮੈਂਟ ਵਲੋਂ ਕੈਂਪ ਨੂੰ ਸਫ਼ਲ ਬਣਾਉਣ ਲਈ ਇਲਾਕੇ ਦੇ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ |