ਸ੍ਰੀ ਮੁਕਤਸਰ ਸਾਹਿਬ, 9 ਮਾਰਚ (ਰਣਜੀਤ ਸਿੰਘ ਢਿੱਲੋਂ)-ਯੂਥ ਕਾਂਗਰਸੀ ਆਗੂ ਸਿਮਰਜੀਤ ਸਿੰਘ ਭੀਨਾ ਬਰਾੜ ਨੇ ਸੂਬਾ ਸਰਕਾਰ ਵਲੋਂ ਬੀਤੇਂ ਦਿਨ ਪੇਸ਼ ਕੀਤੇ ਗਏ ਬਜਟ 'ਤੇ ਪ੍ਰਤੀਕਰਮ ਸੂਬੇ ਦੇ ਆਰਥਿਕ ਭਵਿੱਖ ਲਈ ਇਕ ਗੰਭੀਰ ਖਾਕੇ ਦੀ ਬਜਾਏ ਪ੍ਰਚਾਰ ਸਟੰਟ, ਸ਼ਬਦੀ ਖੇਡ ਅਤੇ ਹੇਰਾਫੇਰੀ ਨਾਲ ਭਰਿਆ ਦਸਤਾਵੇਜ਼ ਦੱਸਿਆ | ਉਨ੍ਹਾਂ ਔਰਤਾਂ ਲਈ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਐਲਾਨ ਬਾਰੇ ਕਿਹਾ ਕਿ 'ਆਪ' ਸਰਕਾਰ ਨੇ 2022 ਦੀਆਂ ਚੋਣਾਂ ਦੌਰਾਨ ਇਹ ਵਾਅਦਾ ਕੀਤਾ ਸੀ ਤੇ ਹੁਣ ਇਸ ਵਾਅਦੇ ਨੂੰ ਪੂਰਾ ਕਰਨ ਦਾ ਐਲਾਨ 2026 ਦੌਰਾਨ ਕੀਤਾ ਗਿਆ, ਜਦੋਂ ਕਿ ਸੂਬਾ ਸਰਕਾਰ ਦੇ ਕਾਰਜਕਾਲ ਦਾ ਇਹ ਆਖ਼ਰੀ ਸਾਲ ਹੈ | ਕੌਮਾਂਤਰੀ ਮਹਿਲਾ ਦਿਵਸ 'ਤੇ 'ਆਪ' ਸਰਕਾਰ ਨੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ, ਕਿਉਂਕਿ ਪੰਜਾਬ ਦੀਆਂ ਔਰਤਾਂ ਦਾ ਪਿਛਲੇ 4 ਸਾਲਾਂ ਦਾ 48,000 ਰੁਪਏ ਬਣਦਾ ਹੈ | ਉਨ੍ਹਾਂ ਕਿਹਾ ਕਿ ਇਹ ਬਜਟ ਕਿਸਾਨ, ਮਜ਼ਦੂਰ, ਮੁਲਾਜ਼ਮ ਵਿਰੋਧੀ ਹੈ ਤੇ ਇਹ ਸਿਰਫ਼ ਝੂਠਾ ਦਾ ਪੁਲੰਦਾ ਪੇਸ਼ ਕੀਤਾ ਗਿਆ |