07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਲੋਕਲ ਗੁਰਦੁਆਰਾ ਕਮੇਟੀ ਮੋਗਾ ਵਲੋਂ ਕੀਰਤਨ ਦਰਬਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 10-03-2026
ਮੋਗਾ, 9 ਮਾਰਚ (ਜਸਪਾਲ ਸਿੰਘ ਬੱਬੀ)-ਲੋਕਲ ਗੁਰਦੁਆਰਾ ਕਮੇਟੀ ਮੋਗਾ ਵਲੋਂ ਟਰੱਸਟ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਦੇ ਸਹਿਯੋਗ ਨਾਲ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਨਾਨਕਸ਼ਾਹੀ ਸੰਮਤ 558 (ਨਵਾਂ ਸਾਲ) ਨੂੰ ਸਮਰਪਿਤ ਗੁਰਮਤਿ ਕੀਰਤਨ ਸਮਾਗਮ ਕਰਵਾਇਆ ਗਿਆ | ਗੁਰਮਤਿ ਸਮਾਗਮ ਦੀ ਆਰੰਭਤਾ ਗੁਰਦੁਆਰਾ ਬੀਬੀ ਕਾਹਨ ਕੌਰ ਮੇਨ ਬਾਜ਼ਾਰ ਮੋਗਾ ਵਿਖੇ ਰਹਿਰਾਸ ਉਪਰੰਤ ਇਸਤਰੀ ਸਤਿਸੰਗ ਸਭਾ ਵਲੋਂ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦੁਆਰਾ ਹੋਈ | ਉਪਰੰਤ ਭਾਈ ਰਵਿੰਦਰ ਸਿੰਘ ਫ਼ਰੀਦਕੋਟ ਵਾਲੇ, ਭਾਈ ਪਰਮਜੀਤ ਸਿੰਘ ਹਜ਼ੂਰੀ ਰਾਗੀ ਦੇ ਜਥੇ ਵਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਕੀਰਤਨੀਏ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੇ ਭਾਈ ਗੁਰਦੇਵ ਸਿੰਘ ਕੋਹਾੜ ਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਜਥਿਆਂ ਵਲੋਂ ਗੁਰਬਾਣੀ ਕੀਰਤਨ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ | ਸਮਾਗਮਾਂ ਦੀ ਸੰਪੂਰਨਤਾ ਭਾਈ ਚਰਨ ਸਿੰਘ ਹੈੱਡ ਗ੍ਰੰਥੀ ਨੇ ਕੀਤੀ ਗਈ ਅਰਦਾਸ ਅਤੇ ਗਿਆਨੀ ਭੋਲਾ ਸਿੰਘ ਵਲੋਂ ਲਏ ਹੁਕਮਨਾਮਾ ਸਾਹਿਬ ਦੀ ਬਖ਼ਸ਼ਿਸ਼ ਨਾਲ ਹੋਈ | ਮੁੱਖ ਸੇਵਾਦਾਰ ਬਲਜੀਤ ਸਿੰਘ ਵਿਕੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਭਾਈ ਲਖਵਿੰਦਰ ਸਿੰਘ, ਭਾਈ ਗੁਰਦੇਵ ਸਿੰਘ ਕੋਹਾੜ ਕਾ ਦਾ ਸਨਮਾਨ ਵੀ ਕੀਤਾ | ਸਟੇਜ ਦੀ ਕਾਰਵਾਈ ਬਲਦੇਵ ਸਿੰਘ ਛਾਬੜਾ ਜਨਰਲ ਸਕੱਤਰ ਨੇ ਚਲਾਈ | ਇਸ ਮੌਕੇ ਬਾਬਾ ਮਹਿੰਦਰ ਸਿੰਘ ਜਨੇਰ ਵਾਲੇ, ਬਲਜੀਤ ਸਿੰਘ ਵਿਕੀ ਪ੍ਰਧਾਨ, ਬਲਦੇਵ ਸਿੰਘ ਛਾਬੜਾ ਜਨਰਲ ਸਕੱਤਰ, ਗੁਰਮੇਜਰ ਸਿੰਘ ਵਿੱਤ ਸਕੱਤਰ, ਬਲਜਿੰਦਰ ਸਿੰਘ ਸਹਿਗਲ ਪ੍ਰੈੱਸ ਸਕੱਤਰ, ਦਰਸ਼ਨ ਸਿੰਘ ਅਰੋੜਾ, ਸਤਨਾਮ ਸਿੰਘ ਬੀ.ਏ., ਸੁਰਿੰਦਰ ਸਿੰਘ ਗੋਗਾ ਕੌਂਸਲਰ, ਅਮਰੀਕ ਸਿੰਘ ਬਾਰਦਾਨੇ ਵਾਲੇ, ਹਰਦੀਪ ਸਿੰਘ ਫ਼ੌਜੀ, ਜਗਮੋਹਣ ਸਿੰਘ ਬਾਰਦਾਣੇ ਵਾਲੇ, ਜਸਵਿੰਦਰ ਸਿੰਘ ਜੱਸੀ, ਹਰਮੇਲ ਸਿੰਘ ਡਰੋਲੀ ਭਾਈ, ਅਮਰਜੀਤ ਸਿੰਘ ਬਾਵਾ, ਸਤਨਾਮ ਸਿੰਘ ਚਾਵਲਾ, ਗੁਰਵਿੰਦਰ ਸਿੰਘ, ਐਡਵੋਕੇਟ ਸਤਵਿੰਦਰ ਸਿੰਘ, ਜਸਬੀਰ ਸਿੰਘ ਸਹਿਗਲ, ਹਰਪ੍ਰੀਤ ਸਿੰਘ ਸਹਿਗਲ, ਆਦੇਸ਼ਇੰਦਰ ਸਿੰਘ, ਮਹੇਸ਼ਇੰਦਰ ਸਿੰਘ, ਇਸ਼ਾਨ ਸਿੰਘ, ਭੁਪਿੰਦਰ ਸਿੰਘ ਬਬਲੂ, ਅਜੀਤ ਸਿੰਘ, ਕੁਲਦੀਪ ਸਿੰਘ ਗਿਆਨੀ ਬ੍ਰਦਰਜ਼, ਹਰਵਿੰਦਰ ਸਿੰਘ ਮੰਘੇੜਾ, ਜਗਸੀਰ ਸਿੰਘ, ਸਿਮਰਜੀਤ ਸਿੰਘ, ਮੱਖਣ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਸਾਗਰ ਸੇਤੀਆ ਵਲੋਂ ਜ਼ਿਲ੍ਹੇ 'ਚ ਹੁੱਕਾ ਬਾਰਾਂ 'ਤੇ ਪਾਬੰਦੀ ਦੇ ਆਦੇਸ਼ ਜਾਰੀ ਅਗਲੀ ਖ਼ਬਰ ਨਹਿਰੂ ਪਾਰਕ ਜੈਤੋ 'ਚ ਬਣੇਗਾ ਬਟਰਫ਼ਲਾਈ ਪਾਰਕ ਤੇ ਪੋਲੀਨੇਟਰ ਜ਼ੋਨ
Ad Position 24