ਕੋਟਕਪੂਰਾ, 10 ਮਾਰਚ (ਮੋਹਰ ਸਿੰਘ ਗਿੱਲ)-ਬਾਬਾ ਸ਼ੇਖ ਫ਼ਰੀਦ ਮੈਡੀਕਲ ਇੰਸਟੀਚਿੂੳਟ ਫ਼ਾਰ ਨਰਸਿੰਗ, ਕੋਠੇ ਬੇਰ ਵਾਲੇ (ਕੋਟਕਪੂਰਾ) ਦੇ ਜੀ.ਐਨ.ਐਮ ਦੇ ਪਹਿਲੇ ਸਾਲ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਕਾਲਜ ਦੀ ਪਿ੍ੰਸੀਪਲ ਸਿਲਕੀ ਅਤੇ ਚੇਅਰਮੈਨ ਲਵਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਮੋਹਾਲੀ ਵਲੋਂ ਐਲਾਨੇ ਗਏ ਨਤੀਜੇ 'ਚ ਜਸਪ੍ਰੀਤ ਕੌਰ ਨੇ 367 ਅੰਕਾਂ ਨਾਲ ਪਹਿਲਾ, ਨਾਜੀਆ ਨੇ 363 ਅੰਕਾਂ ਨਾਲ ਦੂਜਾ ਅਤੇ ਸੁਖਪ੍ਰੀਤ ਕੌਰ ਨੇ 358 ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕਰਕੇ ਆਪਣਾ, ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਕਾਲਜ ਦੀ ਪਿ੍ੰਸੀਪਲ ਨੇ ਚੰਗੇ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਸੰਸਥਾ ਦੇ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਵਾਈ ਜਾਂਦੀ ਹੈ, ਜਿਸ ਸਦਕਾ ਵਿਦਿਆਰਥੀ ਚੰਗੇ ਅੰਕ ਹਾਸਿਲ ਕਰਦੇ ਹਨ |