08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸੇਵਾ-ਮੁਕਤ ਇੰਸ. ਰਣਜੀਤ ਸਿੰਘ ਸਿੱਧੂ ਭਾਈਕੇ ਨਮਿਤ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 11-03-2026
ਬਰਗਾੜੀ, 10 ਮਾਰਚ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਬੁਰਜ ਜਵਾਹਰ ਸਿੰਘ ਵਾਲਾ ਨਿਵਾਸੀ ਰਣਜੀਤ ਸਿੰਘ ਸਿੱਧੂ ਭਾਈਕੇ ਸੇਵਾ-ਮੁਕਤ ਇੰਸ. ਪੰਜਾਬ ਪੁਲਿਸ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਆਤਿਮਕ ਸ਼ਾਂਤੀ ਲਈ ਰਖਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ (ਫ਼ਰੀਦਕੋਟ) ਵਿਖੇ ਹੋਈ | ਇਸ ਮੌਕੇ ਭਾਈ ਰਣਜੀਤ ਸਿੰਘ ਹਜ਼ੂਰੀ ਰਾਗੀ ਡੇਰਾ ਰਾਮ ਟਿੱਲਾ ਮਲੂਕਾ ਦੇ ਕੀਰਤਨੀ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਨਾਲ ਨਿਹਾਲ ਕਰਦਿਆਂ ਜ਼ਿੰਦਗੀ ਦੇ ਫਲਸਫੇ ਤੋਂ ਜਾਣੂੰ ਕਰਵਾਇਆ | ਇਸ ਮੌਕੇ ਰਣਜੀਤ ਸਿੰਘ ਨੂੰ ਆਪਣੀ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਸੇਵਾ-ਮੁਕਤ ਐਸ.ਐਚ.ਓ ਤੇ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਲੀਵਾਲ ਨੇ ਰਣਜੀਤ ਸਿੰਘ ਸਿੱਧੂ ਨਾਲ ਆਪਣੀਆਂ ਸੇਵਾਵਾਂ ਦੌਰਾਨ ਨਿਭਾਏ ਸਮੇਂ ਨੂੰ ਯਾਦ ਕਰਦਿਆਂ ਦੱਸਿਆ ਕਿ ਉਹ ਬਹੁਤ ਹੀ ਨਿਮਰ ਸੁਭਾਅ ਦੇ ਮਾਲਕ ਸਨ, ਉਨ੍ਹਾਂ ਨੇ ਪੁਲਿਸ ਵਿਭਾਗ 'ਚ ਇਕ ਬਹੁਤ ਹੀ ਆਗਿਆਕਾਰੀ ਅਫ਼ਸਰ ਦੇ ਤੌਰ 'ਤੇ ਕੰਮ ਕੀਤਾ | ਇਸ ਮੌਕੇ ਮੰਚ ਸੰਚਾਲਨ ਮਾ. ਕੁਲਬੀਰ ਸਿੰਘ ਕੀਤਾ | ਰਣਜੀਤ ਸਿੰਘ ਸਿੱਧੂ ਭਾਈਕੇ ਦੀ ਯਾਦ 'ਚ ਪਿੰਡ ਦੀਆਂ ਵੱਖ-ਵੱਖ ਵਿਦਿਅਕ ਤੇ ਧਾਰਮਿਕ ਸੰਸਥਾਵਾਂ ਨੂੰ ਨਕਦ ਰਾਸ਼ੀ ਵੀ ਦਾਨ ਦਿੱਤੀ ਗਈ | ਇਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਵਿਧਾਇਕ ਦਰਸ਼ਨ ਸਿੰਘ ਢਿੱਲਵਾਂ, ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਜ਼ਿਲ੍ਹਾ ਮੀਤ ਪ੍ਰਧਾਨ ਪ੍ਰੀਤਪਾਲ ਸਿੰਘ ਬਰਾੜ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਸੇਖੋਂ, ਅਮਰਪ੍ਰੀਤ ਸਿੰਘ ਪਾਲੀ ਢਿੱਲੋਂ, ਸਰਪੰਚ ਪ੍ਰਤਾਪ ਸਿੰਘ, ਬੇਅੰਤ ਸਿੰਘ ਬੁਰਜ, ਸਰਪੰਚ ਸੋਹਣ ਸਿੰਘ, ਮਹਿਕਮ ਸਿੰਘ ਪੰਚ, ਸੂਬੇਦਾਰ ਗੁਰਜੰਟ ਸਿੰਘ, ਸਾਬਕਾ ਸਰਪੰਚ ਜਗਸੀਰ ਸਿੰਘ ਜੱਗਾ ਢਿੱਲੋਂ, ਜਗਸੀਰ ਸਿੰਘ ਸੀਰ ਢਿੱਲੋਂ ਕੈਨੇਡਾ, ਬਖਤੌਰ ਸਿੰਘ ਢਿੱਲੋਂ ਕੈਨੇਡਾ, ਪ੍ਰਧਾਨ ਰਣਜੀਤ ਸਿੰਘ, ਗੱਗੀ ਸ਼ਰਮਾ, ਸੰਦੀਪ ਸਿੰਘ ਟੋਨੀ ਗੋਂਦਾਰਾ, ਸੇਵਾ ਮੁਕਤ ਇੰਸ. ਬਲਦੇਵ ਸਿੰਘ, ਧਰਮ ਸਿੰਘ, ਹੌਲਦਾਰ ਜਤਿੰਦਰ ਸਿੰਘ, ਏ.ਐਸ. ਆਈ ਕਾਹਨ ਸਿੰਘ, ਸਰਪੰਚ ਹਰਜੀਤ ਸਿੰਘ ਸਿਬੀਆਂ, ਵੀਰ ਚੰਦ ਸ਼ਰਮਾ, ਸੁਰਜੀਤ ਸਿੰਘ ਲੰਭਵਾਲੀ, ਮਾ. ਮਲਕੀਤ ਸਿੰਘ, ਮਨਜੀਤ ਸਿੰਘ ਸਿੱਧੂ ਆਦਿ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਪ੍ਰੋਫ਼ੈਸਰ ਡਾ. ਔਲਖ ਦੀ ਸੇਵਾ ਮੁਕਤੀ 'ਤੇ ਸਮਾਗਮ ਅਗਲੀ ਖ਼ਬਰ ਮਹਿਲਾ ਦਿਵਸ ਨੂੰ ਮੁੱਖ ਰੱਖਦੇ ਹੋਏ ਮਹਿਲਾ ਬੀ. ਐਲ. ਓਜ਼ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ
Ad Position 24