08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

220ਕੇ.ਵੀ ਸਬ-ਸਟੇਸ਼ਨ ਸਾਦਿਕ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

Ad Position 21
No active advertisement
ਅਜੀਤ ਡੈਸਕ 11-03-2026
ਸਾਦਿਕ, 10 ਮਾਰਚ (ਆਰ. ਐਸ. ਧੁੰਨਾ, ਗੁਰਭੇਜ ਸਿੰਘ ਚੌਹਾਨ)-ਵਾਹਿਗੁਰੂ ਜੀ ਦੇ ਸ਼ੁਕਰਾਨੇ ਤੇ ਸਰਬੱਤ ਦੇ ਭਲੇ ਲਈ 220 ਕੇ.ਵੀ ਸਬ ਸਟੇਸ਼ਨ ਸਾਦਿਕ ਵਿਖੇ ਸਮੂਹ ਬਿਜਲੀ ਕਾਮਿਆਂ ਤੇ ਅਧਿਕਾਰੀਆਂ ਵਲੋਂ ਸੰਗਤ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਗੁਰਦੁਆਰਾ ਸੁਖਮਣੀ ਸਾਹਿਬ ਸਾਦਿਕ ਦੇ ਮੁੱਖ ਗ੍ਰੰਥੀ ਬਾਬਾ ਜਸਵਿੰਦਰ ਸਿੰਘ ਸੋਨੂੰ ਨੇ ਅਰਦਾਸ ਬੇਨਤੀ ਕੀਤੀ ਤੇ ਭਾਈ ਗੁਰਨੇਕ ਸਿੰਘ ਖ਼ਾਲਸਾ ਸੰਗਰਾਹੂਰ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਜੱਸ ਸੁਣਾ ਕੇ ਨਿਹਾਲ ਕੀਤਾ | ਸਮਾਗਮ 'ਚ ਬੀਬੀ ਬੇਅੰਤ ਕੌਰ ਸੇਖੋਂ ਸੁਪਤਨੀ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੰਚ ਸੰਚਾਲਨ ਕਰਦਿਆਂ ਜਥੇਦਾਰ ਚੰਦ ਸਿੰਘ ਡੋਡ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਬੀਬੀ ਬੇਅੰਤ ਕੌਰ ਸੇਖੋਂ ਨੇ ਸਮੂਹ ਸੰਗਤ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਉਹ ਐਮ.ਐਲ.ਏ ਸਾਹਿਬ ਰਾਹੀਂ ਸਰਕਾਰ ਤੱਕ ਪੁੱਜਦਾ ਕਰ ਦੇਣਗੇ ਤੇ ਜਲਦ ਹੀ ਇੱਥੇ ਸਟਾਫ਼ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ | ਇਸ ਮੌਕੇ ਮਹਿਕਮੇਂ ਵਲੋਂ ਵਧੀਆ ਕੰਮ ਕਰਨ ਵਾਲੇ ਕੁਝ ਕਾਮਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਦੂਸਰੇ ਕਾਮਿਆਂ ਨਾਲ ਆਗਲੇ ਸਾਲ ਹੋਣ ਵਾਲੇ ਇਸ ਸਮਾਗਮ ਤੇ ਸਨਮਾਨ ਕਰਨ ਦਾ ਭਰੋਸਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਸਰਬੱਤ ਸੁਸਾਇਟੀ ਫ਼ਰੀਦਕੋਟ ਦੀ ਮੀਟਿੰਗ ਅਗਲੀ ਖ਼ਬਰ ਕਈ ਪਰਿਵਾਰ 'ਆਪ' 'ਚ ਸ਼ਾਮਿਲ
Ad Position 24