17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਦੇਸੀ ਪਿਸਤੌਲ 32 ਬੋਰ, ਰੌਂਦ ਸਮੇਤ ਪੁਲਿਸ ਵਲੋਂ ਦੋ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 12-03-2026
ਕੋਟਕਪੂਰਾ, 11 ਮਾਰਚ (ਮੋਹਰ ਸਿੰਘ ਗਿੱਲ)-ਹੌਲਦਾਰ ਗੁਰਵਿੰਦਰ ਸਿੰਘ ਫ਼ਰੀਦਕੋਟ ਸੀ. ਆਈ. ਏ. ਸਟਾਫ਼ ਜੈਤੋ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਤੇ ਚੈਕਿੰਗ ਸਬੰਧੀ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਸੀ. ਆਈ. ਏ. ਯੂਨਿਟ ਜੈਤੋ ਤੋਂ ਚੱਲ ਕੇ ਏਰੀਆ ਥਾਣਾ ਜੈਤੋ ਹੁੰਦੇ ਹੋਏ ਏਰੀਆ ਥਾਣਾ ਸਦਰ ਕੋਟਕਪੂਰਾ ਦੇ ਪਿੰਡ ਵਾੜਾ ਦਰਾਕਾ ਦੇ ਬੱਸ ਅੱਡੇ ਕੋਲ ਪੁੱਜੇ ਤਾਂ ਮੁਖ਼ਬਰ ਨੇ ਹੱਥ ਦੇ ਕੇ ਸਰਕਾਰੀ ਗੱਡੀ ਰੁਕਵਾ ਕੇ ਪੁਲਿਸ ਪਾਰਟੀ ਨੂੰ ਦੱਸਿਆ ਕਿ ਟੀ ਪੁਆਇੰਟ ਵਾਂਦਰ ਜਟਾਣਾ ਮੁਕਤਸਰ-ਕੋਟਕਪੂਰਾ ਰੋਡ 'ਤੇ 2 ਨੌਜਵਾਨ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਬਿਨਾਂ ਨੰਬਰੀ ਖੜੇ੍ਹ ਹਨ | ਜਿਨ੍ਹਾਂ ਵਿਚ ਇਕ ਨੌਜਵਾਨ ਨੇ ਲਾਲ ਰੰਗ ਦਾ ਪਰਨਾ ਬੰਨਿਆ ਹੋਇਆ ਹੈ, ਜਿਸ ਦਾ ਨਾਂਅ ਹਰਪ੍ਰੀਤ ਸਿੰਘ ਵਾਸੀ ਜਲਾਲਾਬਾਦ, ਜ਼ਿਲ੍ਹਾ ਫ਼ਾਜ਼ਿਲਕਾ ਹੈ ਤੇ ਦੂਸਰਾ ਨੌਜਵਾਨ ਸਿਰੋਂ ਮੋਨਾ ਹੈ, ਜਿਸ ਦਾ ਨਾਮ ਸੂਜਲ ਵਾਸੀ ਜਲਾਲਾਬਾਦ, ਜ਼ਿਲ੍ਹਾ ਫ਼ਾਜ਼ਿਲਕਾ ਹੈ | ਜਿਨ੍ਹਾਂ ਦੇ ਕੋਲ ਨਾਜਾਇਜ਼ ਅਸਲ੍ਹਾ ਹੈ | ਜੋ ਅੱਜ ਕੋਟਕਪੂਰਾ ਦੇ ਏਰੀਏ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫ਼ਿਰਾਕ ਵਿਚ ਹਨ | ਮੌਕੇ 'ਤੇ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਕੇ ਇਨ੍ਹਾਂ ਕੋਲੋਂ ਦੇਸੀ ਪਿਸਤੌਲ 32 ਬੋਰ ਸਮੇਤ ਮੈਗਜ਼ੀਨ 32 ਬੋਰ, ਦੋ ਜਿੰਦਾ ਰੌਂਦ ਤੇ ਬਿਨ੍ਹਾਂ ਨੰਬਰ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਇਲੈਕਟ੍ਰੋਹੋਮਿਓਪੈਥੀ ਡਾਕਟਰ ਐਸੋਸੀਏਸ਼ਨ ਪੰਜਾਬ ਵਲੋਂ ਵਿਧਾਨ ਸਭਾ ਦਾ ਦੌਰਾ ਅਗਲੀ ਖ਼ਬਰ ਜੇਲ੍ਹ 'ਚ ਮੁਲਾਕਾਤ ਕਰਨ ਆਈ ਪਤਨੀ ਪਾਸੋਂ ਨਸ਼ੀਲਾ ਪਦਾਰਥ ਬਰਾਮਦ
Ad Position 24