17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਇਲੈਕਟ੍ਰੋਹੋਮਿਓਪੈਥੀ ਡਾਕਟਰ ਐਸੋਸੀਏਸ਼ਨ ਪੰਜਾਬ ਵਲੋਂ ਵਿਧਾਨ ਸਭਾ ਦਾ ਦੌਰਾ

Ad Position 21
No active advertisement
ਅਜੀਤ ਡੈਸਕ 12-03-2026
ਬਰਗਾੜੀ, 11 ਮਾਰਚ (ਪੱਤਰ ਪ੍ਰੇਰਕ)-ਇਲੈਕਟ੍ਰੋਹੋਮਿਓਪੈਥੀ ਡਾਕਟਰ ਐਸੋਸੀਏਸ਼ਨ ਪੰਜਾਬ ਵਲੋਂ ਐਸੋ: ਦੇ ਪੰਜਾਬ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਤੇ ਪ੍ਰਧਾਨ ਡਾ. ਪ੍ਰੀਤਮ ਸਿੰਘ ਛੋਕਰ ਦੀ ਅਗਵਾਈ ਹੇਠ ਪੂਰੇ ਪੰਜਾਬ ਦੇ ਚੋਣਵੇਂ ਡਾਕਟਰ ਸਾਹਿਬਾਨਾਂ ਦੇ ਇਕ ਵੱਡੇ ਵਫ਼ਦ ਨੇ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਤੇ ਵਿਧਾਨ ਸਭਾ ਅੰਦਰ ਚੱਲ ਰਹੀ ਸਾਰੀ ਕਾਰਵਾਈ ਨੂੰ ਅੱਖੀਂ ਦੇਖਿਆ | ਐਸੋਸੀਏਸ਼ਨ ਵਲੋਂ ਇਲੈਕਟ੍ਰੋਹੋਮਿਓਪੈਥੀ ਨੂੰ ਭਾਰਤ ਦੇ ਕੁੱਝ ਰਾਜਾਂ ਵਲੋਂ ਦਿੱਤੀ ਮਾਨਤਾ ਦੇ ਆਧਾਰ 'ਤੇ ਪੰਜਾਬ 'ਚ ਵੀ ਇਸ ਪੈਥੀ ਨੂੰ ਮਾਨਤਾ ਦੇਣ ਲਈ ਇਕ ਮੰਗ-ਪੱਤਰ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੂੰ ਦਿੱਤਾ ਗਿਆ | ਸਪੀਕਰ ਸਾਹਿਬ ਤੇ ਸਿਹਤ ਮੰਤਰੀ ਨੇ ਐਸੋ: ਦਾ ਪੱਖ ਪੂਰੀ ਗੰਭੀਰਤਾ ਨਾਲ ਸੁਣਿਆ ਤੇ ਇਸ ਸਬੰਧੀ ਲੋੜੀਂਦੇ ਕਾਗਜ਼ਾਤ ਆਦਿ ਜਲਦੀ ਮੁਹੱਈਆ ਕਰਵਾਉਣ ਲਈ ਕਿਹਾ | ਐਸੋਸੀਏਸ਼ਨ ਦੇ ਆਗੂ ਅਤੇ ਇਸ ਪੈਥੀ ਦੇ ਮਾਹਿਰ ਡਾ. ਪ੍ਰੀਤਮ ਸਿੰਘ ਛੋਕਰ, ਡਾ. ਤਰਸੇਮ ਸਿੰਘ, ਡਾ. ਗਗਨ ਅਰੋੜਾ ਆਦਿ ਨੇ ਆਪਣਾ ਪੱਖ ਪੂਰੇ ਵਿਸਥਾਰ ਨਾਲ ਸਪੀਕਰ ਸਾਹਿਬ ਤੇ ਸਿਹਤ ਮੰਤਰੀ ਅੱਗੇ ਰੱਖਿਆ ਅਤੇ ਦੱਸਿਆ ਕਿ ਇਸ ਪੈਥੀ ਨੂੰ ਮਹਾਂਰਾਸਟਰ, ਰਾਜਸਥਾਨ ਆਦਿ ਰਾਜਾਂ ਵਲੋਂ ਮਾਨਤਾ ਦੇਣ ਸਬੰਧੀ ਕੀ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਪੈਥੀ ਨੂੰ ਮਾਨਤਾ ਦੇਣ ਨਾਲ ਜਿਥੇ ਲੋਕਾਂ ਨੂੰ ਬਿਨ੍ਹਾਂ ਕਿਸੇ ਸਾਈਡ ਇਫ਼ੈਕਟ ਬਿਮਾਰੀਆਂ ਦਾ ਇਲਾਜ ਮਿਲੇਗਾ, ਉਥੇ ਇਸ ਪੈਥੀ ਵਿਚ ਕੰਮ ਕਰਨ ਵਾਲੇ ਪੰਜਾਬ ਦੇ ਲੱਖਾਂ ਡਾਕਟਰਾਂ ਨੂੰ ਰੁਜ਼ਗਾਰ ਵੀ ਮਿਲੇਗਾ | ਵਫ਼ਦ 'ਚ ਡਾ. ਜਸਵਿੰਦਰ ਅਜੀਤਵਾਲ, ਡਾ. ਗੁਰਦੇਵ ਸਿੰਘ ਫ਼ਿਰੋਜ਼ਪੁਰ, ਡਾ. ਅਵਤਾਰ ਨਕੋਦਰ, ਡਾ. ਰਣਜੀਤ ਸਿੰਘ ਅਬੋਹਰ, ਡਾ. ਗੁਰਮੇਲ ਸਿੰਘ ਚਹਿਲ, ਡਾ. ਲਖਵਿੰਦਰ ਬਰਗਾੜੀ, ਡਾ. ਇੰਦਰਜੀਤ ਕੌਰ ਸ੍ਰੀ ਅੰਮਿ੍ਤਸਰ ਸਾਹਿਬ, ਡਾ. ਰੇਸ਼ਮ ਪਥਰਾਲਾ, ਡਾ. ਮਨਦੀਪ ਸਿੰਘ ਧੂਰੀ, ਡਾ. ਤੇਜਵੰਤ ਕੌਰ, ਡਾ. ਇੰਦਰਜੀਤ ਨਥਾਨਾ, ਡਾ. ਕੀਰਤਨ ਸਿੰਘ, ਡਾ. ਦਲਜੀਤ ਮੋਗਾ, ਡਾ. ਗੁਰਬਚਨ ਥਰਾਜ, ਡਾ. ਬਲਦੇਵ ਕਾਲੇਕੇ, ਡਾ. ਚੰਦ ਸਿੰਘ ਰੁਪਾਣਾ, ਡਾ. ਸੁਰਜੀਤ ਸਿੰਘ ਕਪੂਰਥਲਾ, ਡਾ. ਸੁਖਵਿੰਦਰ ਸਿੰਘ, ਡਾ. ਅਜੀਤ ਸਿੰਘ, ਡਾ. ਗੁਰਦਿਆਲ ਸਿੰਘ, ਡਾ. ਜਸਵੰਤ ਨਕੋਦਰ, ਡਾ. ਪਾਲ ਸਿੰਘ ਜੀਰਾ, ਡਾ. ਰੇਸ਼ਮ ਬਠਿੰਡਾ, ਡਾ. ਸਾਹਿਬ ਸਿੰਘ ਤਰਨਤਾਰਨ, ਡਾ. ਭੁਪਿੰਦਰ ਬਾਵਾ, ਡਾ. ਕੀਰਤਨ ਸਿੰਘ ਚਮਕੌਰ ਸਾਹਿਬ, ਡਾ. ਜਗਰੂਪ ਜੀਰਾ, ਡਾ. ਮੁਹੰਮਦ ਸ਼ਰੀਫ, ਡਾ. ਬਾਰਾ ਸਿੰਘ, ਡਾ. ਸਰਬਜੀਤ ਸਿੰਘ ਚੁੱਘੇਕਲਾਂ, ਡਾ. ਜਸਵੀਰ ਸਿੰਘ, ਡਾ. ਜਗਸੀਰ ਸਿੰਘ ਖਾਰਾ, ਡਾ. ਸੁਖਪਾਲ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਨੇ ਸਾਂਸਦ ਸਰਬਜੀਤ ਸਿੰਘ ਖ਼ਾਲਸਾ ਨੂੰ ਮੰਗ ਪੱਤਰ ਦਿੱਤਾ ਅਗਲੀ ਖ਼ਬਰ ਦੇਸੀ ਪਿਸਤੌਲ 32 ਬੋਰ, ਰੌਂਦ ਸਮੇਤ ਪੁਲਿਸ ਵਲੋਂ ਦੋ ਗਿ੍ਫ਼ਤਾਰ
Ad Position 24