ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਨੇ ਸਾਂਸਦ ਸਰਬਜੀਤ ਸਿੰਘ ਖ਼ਾਲਸਾ ਨੂੰ ਮੰਗ ਪੱਤਰ ਦਿੱਤਾ
ਅਜੀਤ ਡੈਸਕ
12-03-2026
ਇਸ ਦਰਮਿਆਨ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਵਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਸਿਹਤ ਸੇਵਾਵਾਂ ਦੇ ਖੇਤਰ 'ਚ ਨਿਭਾਏ ਜਾ ਰਹੇ ਰੋਲ ਦੀ ਸ਼ਲਾਘਾ ਕਰਦਿਆਂ ਸ਼ਾਰਟ ਟਰਮ ਟ੍ਰੇਨਿੰਗ ਦੇਣ ਦੀ ਮੰਗ ਦਾ ਸਮਰਥਨ ਕਰਦਿਆਂ ਭਰੋਸਾ ਦਿਵਾਇਆ ਕਿ ਲੋਕ ਸਭਾ ਸੈਸ਼ਨ ਦੌਰਾਨ ਉਹ ਮੰਗ ਉਠਾ ਕੇ ਪੂਰੀ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ | ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ 295 ਦੇ ਸੂਬਾਈ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਸੀਨੀਅਰ ਮੀਤ ਪ੍ਰਧਾਨ ਡਾ. ਜਸਵਿੰਦਰ ਖੀਵਾ, ਸੂਬਾਈ ਕਮੇਟੀ ਮੈਂਬਰ ਜਰਨੈਲ ਸਿੰਘ ਡੋਡ, ਡਾ. ਜਲੰਧਰ ਸਿੰਘ ਰੋੜੀਕਪੂਰਾ, ਡਾ. ਰਜਿੰਦਰ ਸਿੰਘ ਔਲਖ ਅਤੇ ਜ਼ਿਲ੍ਹਾ ਫ਼ਰੀਦਕੋਟ ਪ੍ਰਧਾਨ ਡਾ. ਅੰਮਿ੍ਤਵੀਰ ਸਿੱਧੂ, ਡਾ. ਬਲਵਿੰਦਰ ਐਮ.ਸੀ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਰੀਦਕੋਟ, ਜ਼ਿਲ੍ਹਾ ਸਪੋਕਸਮੈਨ ਡਾ. ਗੁਰਪਾਲ ਮੌੜ, ਜ਼ਿਲ੍ਹਾ ਚੇਅਰਮੈਨ ਡਾ. ਬਲਵਿੰਦਰ ਬਰਗਾੜੀ, ਬਲਾਕ ਜੈਤੋ ਦੇ ਪ੍ਰਧਾਨ ਡਾ. ਹਰਪਾਲ ਸਿੰਘ ਰਾਮੂੰਵਾਲਾ, ਖਾਰਾ ਦੇ ਪ੍ਰਧਾਨ ਡਾ. ਸੁਖਜਿੰਦਰ ਸਿੰਘ, ਬਾਜਾਖਾਨਾ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ, ਪੰਜਗਰਾਈਾ ਦੇ ਪ੍ਰਧਾਨ ਡਾ. ਮੰਦਰ ਸਿੰਘ ਸੰਘਾ, ਕੋਟਕਪੂਰਾ ਦੇ ਪ੍ਰਧਾਨ ਡਾ. ਰਣਜੀਤ ਸਿੰਘ, ਕੋਟ ਭਾਈ ਦੇ ਪ੍ਰਧਾਨ ਡਾ. ਸੁਰਜੀਤ ਸਿੰਘ, ਜ਼ਿਲ੍ਹਾ ਪ੍ਰੈਸ ਸਕੱਤਰ ਡਾ. ਵਰਿੰਦਰ ਡੋਡ, ਜ਼ਿਲ੍ਹਾ ਮੁਕਤਸਰ ਦੇ ਸਕੱਤਰ ਜਤਿੰਦਰਜੀਤ ਸਿੰਘ ਬਾਠ, ਬਲਾਕ ਮਲੋਟ ਦੇ ਪ੍ਰਧਾਨ ਡਾ.ਧਰਮਪਾਲ, ਬਰਗਾੜੀ ਦੇ ਪ੍ਰਧਾਨ ਡਾ. ਬਲਰਾਜ ਗਰੋਵਰ, ਜੈਤੋ ਦੇ ਖਜ਼ਾਨਚੀ ਡਾ. ਬੂਟਾ ਸਿੰਘ, ਡਾ. ਜਗਸੀਰ ਗਿੱਲ ਪੰਜਗਰਾਈਾ, ਡਾ. ਵਿਕਰਮ ਚÏਹਾਨ ਸਹਾਇਕ ਜਨਰਲ ਸਕੱਤਰ ਜ਼ਿਲ੍ਹਾ ਫ਼ਰੀਦਕੋਟ, ਡਾ. ਰਾਜ ਸਿੰਘ ਜ਼ਿਲ੍ਹਾ ਡੈਲੀਗੇਟ ਪੰਜਗਰਾਈਾ, ਡਾ. ਬੂਟਾ ਸਿੰਘ ਮਾਨ ਕੋਟ ਭਾਈ, ਡਾ. ਸੰਦੀਪ ਰੰਗਾ, ਡਾ. ਕੇਵਲ ਸਿੰਘ ਜੈਤੋ, ਡਾ. ਕਸ਼ਮੀਰ ਸਿੰਘ ਜੈਤੋ ਆਦਿ ਹਾਜ਼ਰ ਸਨ | ਸਮੁੱਚੀ ਜਥੇਬੰਦੀ ਵਲੋਂ ਐਮ.ਪੀ ਨਾਲ ਮੁਲਾਕਾਤ ਸੰਬੰਧੀ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਨਛੱਤਰ ਸਿੰਘ ਦਬੜ੍ਹੀਖਾਨਾ ਦਾ ਧੰਨਵਾਦ ਕੀਤਾ |