ਫ਼ਰੀਦਕੋਟ, 11 ਮਾਰਚ (ਹਰਮਿੰਦਰ ਸਿੰਘ ਮਿੰਦਾ)-ਭਾਰਤ ਵਿਕਾਸ ਪ੍ਰੀਸ਼ਦ ਫ਼ਰੀਦਕੋਟ ਦੀ ਮੀਟਿੰਗ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਵਿਖੇ ਸਾਲ 2026-27 ਦੀ ਨਵੀਂ ਟੀਮ ਦੀ ਚੋਣ ਲਈ ਕੀਤੀ ਗਈ | ਇਸ ਚੋਣ ਲਈ ਨਰੇਸ਼ ਪਾਲ ਕਾਂਸਲ ਨੂੰ ਸਟੇਟ ਆਬਜਰਵਰ ਨਿਯੁਕਤ ਕੀਤਾ ਗਿਆ ਸੀ | ਮੀਟਿੰਗ 'ਚ ਸਰਬਸੰਮਤੀ ਨਾਲ ਰਾਕੇਸ਼ ਕੁਮਾਰ ਕਟਾਰੀਆ ਨੂੰ ਪ੍ਰਧਾਨ, ਦਰਸ਼ਨ ਲਾਲ ਚੁੱਘ ਨੂੰ ਸਕੱਤਰ, ਧੀਰਜਪਾਲ ਨੂੰ ਖ਼ਜ਼ਾਨਚੀ ਚੁਣਿਆ ਗਿਆ | ਸਟੇਟ ਆਬਜਰਵਰ ਨਰੇਸ਼ ਪਾਲ ਕਾਂਸਲ ਨੂੰ ਪ੍ਰੀਸ਼ਦ ਫ਼ਰੀਦਕੋਟ ਬ੍ਰਾਂਚ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਸੇਵਾ ਸਿੰਘ ਚਾਵਲਾ, ਐਡਵੋਕੇਟ ਲਲਿਤ ਮੋਹਨ ਗੁਪਤਾ, ਐਡਵੋਕੇਟ ਅਤਲ ਗੁਪਤਾ, ਇੰਜ ਬੀ. ਆਰ. ਗੱਖੜ, ਅਮਰਜੀਤ ਸਿੰਘ ਵਾਲੀਆ, ਪ੍ਰਦੀਪ ਕਟਾਰੀਆ, ਕੇਵਲ ਕਿ੍ਸ਼ਨ ਕਟਾਰੀਆ, ਪ੍ਰੋਫੈਸਰ. ਐਨ. ਕੇ. ਗੁਪਤਾ, ਦਿਨੇਸ਼ ਮਖੀਜਾ, ਵਿਜੇ ਕੁਮਾਰ ਸਿੰਗਲਾ, ਰਾਜੇਸ਼ ਸਖੀਜਾ, ਰਾਜਨ ਨਾਗਪਾਲ, ਰਾਜੇਸ਼ ਕੁਮਾਰ ਰਾਜੂ, ਰਮੇਸ਼ ਗੇਰਾ ਅਤੇ ਇੰਜੀ: ਬਲਦੇਵ ਸਿੰਘ ਕਟਾਰੀਆ ਕੋਟਕਪੂਰਾ ਆਦਿ ਹਾਜ਼ਰ ਸਨ |