ਸਾਦਿਕ, 11 ਮਾਰਚ (ਆਰ. ਐਸ. ਧੁੰਨਾ)-ਮਾਤਾ ਕਾਲਕਾ ਮੰਦਰ ਜੰਡ ਸਾਹਿਬ ਰੋਡ ਸਾਦਿਕ ਵਿਖੇ ਮਾਂ ਕਾਲਕਾ ਦਾ 34ਵਾਂ ਵਿਸ਼ਾਲ ਜਾਗਰਣ 14 ਮਾਰਚ 2026 ਰਾਤ 8 ਵਜੇ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ | ਇਸ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਬਲਵੰਤ ਸਿੰਘ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਇਸ ਜਾਗਰਣ 'ਚ ਸਵੇਰ ਸਮੇਂ ਪੂੜੀਆਂ ਛੋਲਿਆਂ ਦਾ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ ਤੇ ਰਾਤ ਸਮੇਂ ਵੱਖ- ਵੱਖ ਭਜਨ ਗਾਇਕ ਮਾਂ ਕਾਲਕਾ ਦੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ |