ਮਲੋਟ, 11 ਮਾਰਚ (ਅਜਮੇਰ ਸਿੰਘ ਬਰਾੜ)-ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਮੰਦਰ ਸਿੰਘ ਠੇਕੇਦਾਰ ਸਪੁੱਤਰ ਚੰਦ ਸਿੰਘ ਤੇ ਪਿੰਡ ਮਲੋਟ ਦੇ ਸਾਬਕਾ ਸਰਪੰਚ ਕੁਲਵੰਤ ਕੌਰ ਪਤਨੀ ਮੰਦਰ ਸਿੰਘ ਠੇਕੇਦਾਰ ਵਾਸੀ ਪਿੰਡ ਮਲੋਟ ਦੇ ਖੇਤ ਵਿਚ ਲੱਗੇ ਬਿਜਲੀ ਦੇ ਟਰਾਂਸਫ਼ਾਰਮਰਾਂ 'ਚੋਂ ਚੋਰ ਤੇਲ ਕੱਢ ਕੇ ਲੈ ਗਏ | ਇਸ ਤੋਂ ਇਲਾਵਾ ਟਰਾਂਸਫ਼ਾਰਮਰਾਂ ਉੱਪਰ ਲੱਗੇ ਜੰਪਰ, ਤਾਰਾਂ ਆਦਿ ਦੀ ਤੋੜ-ਭੰਨ ਕਰਦਿਆਂ ਇਹੀ ਸਮਾਨ ਚੋਰੀ ਵੀ ਕਰਕੇ ਲੈ ਗਏ | ਪ੍ਰਧਾਨ ਮੰਦਰ ਸਿੰਘ ਠੇਕੇਦਾਰ ਅਤੇ ਹੋਰ ਕਿਸਾਨਾਂ ਨੇ ਵੀ ਮੰਗ ਕੀਤੀ ਕਿ ਰੋਜ਼ਾਨਾ ਦੀਆਂ ਹੋ ਰਹੀਆਂ ਚੋਰੀਆਂ ਤੇ ਦਫ਼ਤਰਾਂ ਦੀਆਂ ਕਾਰਵਾਈਆਂ ਕਰਕੇ ਕਿਸਾਨਾਂ ਦੀ ਖ਼ੱਜਲ-ਖ਼ੁਆਰੀ ਵੀ ਵਧ ਹੋ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਨਿੱਤ ਦੀਆਂ ਹੁੰਦੀਆਂ ਚੋਰੀਆਂ ਬੰਦ ਕਰਵਾਏ, ਤਾਂ ਜੋ ਕਿਸਾਨਾਂ ਨੂੰ ਸੁੱਖ ਦਾ ਸਾਹ ਆਵੇ |