ਕੋਟਕਪੂਰਾ, 12 ਮਾਰਚ (ਮੋਹਰ ਸਿੰਘ ਗਿੱਲ)-ਇੰਚਾਰਜ ਚੌਕੀ ਜੀ.ਆਰ.ਪੀ. ਕੋਟਕਪੂਰਾ ਜਸਵੀਰ ਕੌਰ ਨੇ ਦੱਸਿਆ ਕਿ ਮਿਤੀ 11.03.2026 ਨੂੰ ਇਕ ਨੌਜਵਾਨ ਵਿਅਕਤੀ ਜਿਸ ਦੀ ਉਮਰ ਕਰੀਬ 45 ਸਾਲ ਜਾਪਦੀ ਹੈ, ਜਿਸ ਨੇ ਚਿੱਟੇ ਰੰਗ ਦਾ ਪਜ਼ਾਮਾ, ਕੌਫੀ ਰੰਗ ਦੀ ਟੀ-ਸ਼ਰਟ, ਕੌਫੀ ਰੰਗ ਦਾ ਸਵੈਟਰ, ਗਰੇਅ ਰੰਗ ਦੇ ਸਪੋਰਟਸ ਬੂਟ ਪਾਏ ਹੋਏ ਹਨ, ਜਿਸ ਦਾ ਸਰੀਰ ਦਰਮਿਆਨਾ, ਕਲੀਨਸ਼ੇਵ ਕੇਸ ਕੱਟੇ ਹੋਏ ਦੀ ਅਣਪਛਾਤੀ ਲਾਸ਼ ਨੇੜੇ ਰੇਲਵੇ ਕਿਲੋਮੀਟਰ ਨੰਬਰ 340-8/9 ਰੇਲਵੇ ਸਟੇਸ਼ਨ ਕੋਟਕਪੁੂਰਾ ਤੋਂ ਫ਼ਰੀਦਕੋਟ ਰੇਲਵੇ ਲਾਈਨ ਦੇ ਨਜ਼ਦੀਕ ਤੋਂ ਮਿਲੀ ਹੈ | ਲਾਸ਼ ਮਿ੍ਤਕ ਉਕਤ ਦੀ ਅਜੇ ਤੱਕ ਸ਼ਨਾਖਤ ਨਹੀਂ ਹੋਈ | ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਲਈ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਦੇ ਮੁਰਦਾ-ਘਰ 'ਚ ਰਖਵਾਇਆ ਗਿਆ ਹੈ |