24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਦਸਮੇਸ਼ ਸੰਸਥਾਵਾਂ ਬਾਦਲ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ

Ad Position 21
No active advertisement
ਅਜੀਤ ਡੈਸਕ 13-03-2026
ਮੰਡੀ ਕਿੱਲਿਆਂਵਾਲੀ, 12 ਮਾਰਚ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਕਾਲਜ ਬਾਦਲ ਤੇ ਦਸਮੇਸ਼ ਸਿੱਖਿਆ ਕਾਲਜ ਬਾਦਲ ਵਲੋਂ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ, ਜਿਸ 'ਚ ਪ੍ਰੀਤ ਕੌਰ ਨੂੰ ਬੈਸਟ ਐਥਲੀਟ ਦਾ ਐਵਾਰਡ ਮਿਲਿਆ | ਉਸ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਬੈਸਟ ਮਹਿਲਾ ਐਥਲੀਟ ਚੁਣੇ ਜਾਣ ਦਾ ਮਾਣ ਹਾਸਲ ਹੈ | ਮਾਰਚ ਪਾਸਟ ਮੁਕਾਬਲੇ 'ਚ ਸਵਿੱਤਰੀ ਬਾਈ ਫੂਲੇ ਹਾਊਸ ਅੱਵਲ ਰਿਹਾ, ਜਦਕਿ ਸੁਨੀਤਾ ਵਿਲੀਅਮਜ਼ ਹਾਊਸ ਓਵਰਆਲ ਬੈਸਟ ਹਾਊਸ ਐਲਾਨਿਆ ਗਿਆ | ਡਾਇਰੈਕਟਰ ਪਿੰ੍ਰਸੀਪਲ ਡਾ. ਐੱਸ.ਐੱਸ. ਸੰਘਾ ਦੀ ਅਗਵਾਈ ਹੇਠਲੇ ਖੇਡ ਸਮਾਗਮ 'ਚ ਦਸਮੇਸ਼ ਸੰਸਥਾਵਾਂ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਆਪਣੇ ਸੰਬੋਧਨ ਵਿਚ ਆਖਿਆ ਕਿ ਵਿਦਿਆਰਥੀ ਜੀਵਨ ਤੋਂ ਖੇਡਾਂ ਨਾਲ ਜੁੜ ਕੇ ਸਫ਼ਲਤਾ ਦੇ ਵੱਡੇ ਮੁਕਾਮ ਹਾਸਿਲ ਕੀਤੇ ਜਾ ਸਕਦੇ ਹਨ, ਜਿਸ ਦਾ ਉਦਾਹਰਨ ਦਸਮੇਸ਼ ਅਦਾਰੇ ਦੀਆਂ ਵੱਡੀ ਗਿਣਤੀ ਕੌਮਾਂਤਰੀ ਨਿਸ਼ਾਨੇਬਾਜ਼ ਵਿਦਿਆਰਥਣਾਂ ਹਨ | ਸਮਾਪਨ ਮੌਕੇ ਕਾਲਜ ਦੀ ਕੌਮਾਂਤਰੀ ਨਿਸ਼ਾਨੇਬਾਜ਼ ਲਖਵੀਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਪੁੱਜੀ | ਖੇਡ ਸਟੇਡੀਅਮ ਵਿਖੇ ਵੱਖ-ਵੱਖ ਮੁਕਾਬਲਿਆਂ ਦੌਰਾਨ 400 ਮੀਟਰ ਦੌੜ 'ਚ ਸੰਦੀਪ ਕੌਰ, ਮਨਦੀਪ ਕੌਰ ਤੇ ਮਨਸਿਮਰਨ ਕੌਰ ਕ੍ਰਮਵਾਰ ਜੇਤੂ ਰਹੀਆਂ | 800 ਮੀਟਰ ਦੌੜ 'ਚ ਪਰਮਜੀਤ ਕੌਰ, ਮਨਜੋਤ ਕੌਰ ਤੇ ਗਗਨਦੀਪ ਕੌਰ ਜੇਤੂ ਰਹੀਆਂ | ਡਿਸਕਸ ਥਰੋ੍ਹ 'ਚ ਸੰਦੀਪ ਕੌਰ ਪਹਿਲੇ, ਅਮਨਦੀਪ ਕੌਰ ਦੂਜੇ ਤੇ ਗੁਰਪ੍ਰੀਤ ਕੌਰ ਤੀਜੇ ਸਥਾਨ 'ਤੇ ਰਹੀ | 200 ਮੀਟਰ ਦੌੜ 'ਚ ਪ੍ਰੀਤ ਕੌਰ, ਨੀਲਮ ਤੇ ਖ਼ੁਸ਼ਦੀਪ ਕੌਰ ਕ੍ਰਮਵਾਰ ਜੇਤੂ ਰਹੀਆਂ | ਸਪੂਨ ਰੇਸ 'ਚ ਪਵਨਦੀਪ ਕੌਰ, ਰਿਤਿਕਾ ਤੇ ਰਮਨਜੋਤ ਕੌਰ ਜੇਤੂ ਰਹੀਆਂ | ਸ਼ਾਟਪੁੱਟ 'ਚ ਰਾਜਨਦੀਪ ਕੌਰ, ਪਰਮਜੀਤ ਕੌਰ ਤੇ ਗੁਰਪ੍ਰੀਤ ਕੌਰ ਕ੍ਰਮਵਾਰ ਜੇਤੂ ਰਹੀਆਂ | 100 ਮੀਟਰ ਦੌੜ 'ਚ ਪ੍ਰੀਤ ਕੌਰ, ਸੁੱਖਸਿਮਰਨ ਤੇ ਮਨਸਿਮਰਨ ਕ੍ਰਮਵਾਰ ਜੇਤੂ ਰਹੀਆਂ | ਇਸ ਮੌਕੇ ਉਪ ਪਿ੍ੰਸੀਪਲ ਇੰਦਰਾ ਪਹੂਜਾ, ਸੁਖਦੀਪ ਕੌਰ ਤੇ ਰਮਨ ਸਿੱਧੂ ਨੇ ਕੁਮੈਂਟਰੀ ਕੀਤੀ | ਇਸ ਮੌਕੇ ਐਥਲੀਟ ਬਿਕਰਮਜੀਤ ਸਿੰਘ, ਦਸਮੇਸ਼ ਪਬਲਿਕ ਸਕੂਲ ਬਾਦਲ ਦੇ ਪਿ੍ੰਸੀਪਲ ਹਰਸਿਮਰਤ ਕੌਰ ਤੇ ਅੰਜਨਾ ਅੰਗੀ ਵੀ ਮੌਜੂਦ ਸਨ | ਫ਼ਿਜੀਕਲ ਐਜੂਕੇਸ਼ਨ ਮੁਖੀ ਕੁਲਜਿੰਦਰ ਕੌਰ ਨੇ ਜੇਤੂਆਂ ਨੂੰ ਵਧਾਈ ਦਿੱਤੀ, ਜਦਕਿ ਵਧੀਆ ਪ੍ਰਬੰਧਾਂ 'ਚ ਜਸਪ੍ਰੀਤ ਕੌਰ ਦਾ ਯੋਗਦਾਨ ਰਿਹਾ |
Ad Position 22
No active advertisement
ਪਿਛਲੀ ਖ਼ਬਰ ਡੇਂਗੂ ਦੇ ਅਗੇਤੇ ਪ੍ਰਬੰਧਾਂ ਲਈ ਸਿਹਤ ਟੀਮਾਂ ਨੂੰ ਰਵਾਨਾ ਕੀਤਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ 'ਪੰਜਾਬ ਬਚਾਓ' ਵਿਸ਼ਾਲ ਰੈਲੀ ਸੰਬੰਧੀ ਸਟਿੱਕਰ ਮੁਹਿੰਮ ਕੀਤੀ ਸ਼ੁਰੂ
Ad Position 24