25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਪਿੰਡ ਔਲਖ ਵਿਖੇ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ਤੇ ਤੀਜਾ ਫ਼ੁੱਟਬਾਲ ਟੂਰਨਾਮੈਂਟ ਕਰਵਾਇਆ

Ad Position 21
No active advertisement
ਅਜੀਤ ਡੈਸਕ 13-03-2026
ਫ਼ਰੀਦਕੋਟ, 12 ਮਾਰਚ (ਜਸਵੰਤ ਸਿੰਘ ਪੁਰਬਾ)-ਏਕ ਨੂਰ ਯੂਥ ਸਪੋਰਟਸ ਕੱਲਬ ਅਤੇ ਮੇਰਾ ਯੁਵਾ ਭਾਰਤ ਫ਼ਰੀਦਕੋਟ ਦੇ ਜ਼ਿਲ੍ਹਾ ਯੂਥ ਅਫ਼ਸਰ ਮੋਹਿਤ ਕੁਮਾਰ ਸੈਣੀ, ਮਨਜੀਤ ਸਿੰਘ ਭੁੱਲਰ ਸੀਨੀਅਰ ਲੇਖਾ ਤੇ ਪ੍ਰੋਗਰਾਮ ਸੁਪਰਵਾਈਜ਼ਰ ਅਫ਼ਸਰ ਦੀ ਦੇਖ ਰੇਖ ਹੇਠ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ਤੇ ਦੋ ਰੋਜ਼ਾ ਤੀਸਰਾ ਫ਼ੁੱਟਬਾਲ ਟੂਰਨਾਮੈਂਟ ਪਿੰਡ ਔਲਖ ਦੇ ਖੇਡ ਸਟੇਡੀਅਮ ਵਿਖੇ ਸਮੂਹ ਗ੍ਰਾਮ ਪਚਾਇਤ, ਐਨ.ਆਰ.ਆਈ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਸਰਪੰਚ ਬਲੋਰ ਸਿੰਘ ਸਨ | ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਸਰਪੰਚ ਉਧਮ ਸਿੰਘ, ਗੁਰਮੇਲ ਸਿੰਘ ਸਾਬਕਾ ਏ.ਐਸ.ਆਈ ਅਤੇ ਜਸਪਾਲ ਸਿੰਘ ਅÏਲਖ ਬਲਾਕ ਸੰਮਤੀ ਮੈਂਬਰ ਹਾਜ਼ਰ ਹੋਏ | ਮੋਹਿਤ ਕੁਮਾਰ ਸੈਣੀ, ਮਨਜੀਤ ਸਿੰਘ ਭੂਲਰ, ਸਰਪੰਚ ਬਲੌਰ ਸਿੰਘ, ਉਧਮ ਸਿੰਘ ਅÏਲਖ, ਜਸਪਾਲ ਸਿੰਘ (ਬਾਜ) ਕਲੱਬ ਪ੍ਰਧਾਨ, ਸੁਖਵੰਤ ਸਿੰਘ (ਮੰਨੂ), ਮਿਲਕਦੀਪ ਸਿੰਘ, ਬਲਵੰਤ ਸਿੰਘ (ਸਪੇਨ), ਡਾ. ਗਗਨਦੀਪ ਸਿੰਘ (ਗੰਗੂ), ਵੀਰਪਾਲ ਕੌਰ ਬਲਾਕ ਸੰਮਤੀ ਮੈਂਬਰ ਪਤਨੀ ਸੁੱਖਪਾਲ ਸਿੰਘ ਅÏਲਖ ਨੇ ਹਰੀ ਝੰਡੀ ਦੇ ਕੇ ਖੇਡਾਂ ਸ਼ੁਰੂ ਕਰਵਾਈਆਂ | ਟੂਰਨਾਮੈਂਟ 'ਚ ਯੂਥ ਕੱਲਬ ਸਕੂਲਾਂ ਅਤੇ ਕਾਲਜਾਂ ਦੇ ਲੜਕੇ ਲੜਕੀਆਂ ਦੇ ਵੱਖ-ਵੱਖ ਅਥਲੈਟਿਕਸ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਲੜਕੀਆਂ ਵਲੋਂ 100 ਮੀਟਰ ਦੀ ਦੌੜ, ਰੱਸਾਕੱਸੀ, ਗੋਲਾ ਸੁੱਟਣ, ਲੰਬੀ ਛਾਲ ਅਤੇ ਲੜਕਿਆਂ ਵਲੋਂ ਫੁੱਟਬਾਲ, ਗੋਲਾ ਸੁੱਟਣ, 200 ਮੀਟਰ ਦੀ ਦੌੜ, ਰੱਸਾਕੱਸੀ ਅਤੇ ਡਿਸਕਸ ਥਰੋ ਦੇ ਮੁਕਾਬਲੇ 'ਚ ਹਿੱਸਾ ਲਿਆ | ਜਸਪਾਲ ਸਿੰਘ (ਬਾਜ) ਅÏਲਖ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਈਆਂ ਕਿਹਾ | ਉੱਧਮ ਸਿੰਘ ਅÏਲਖ ਸਾਬਕਾ ਸਰਪੰਚ ਤੇ ਮੋਹਿਤ ਕੁਮਾਰ ਸੈਣੀ ਨੇ ਨੌਜਵਾਨ 'ਚ ਨਸ਼ਿਆਂ ਤੋਂ ਦੂਰ ਸਰੀਰ ਨੂੰ ਫਿੱਟ ਰੱਖਣ ਲਈ ਵੱਧ ਤੋਂ ਵੱਧ ਖੇਡਾਂ ਵੱਲ ਜਾਗਰੂਕਤਾ ਪੈਦਾ ਕਰਨ 'ਤੇ ਜ਼ੋਰ ਦਿੱਤਾ | ਅੰਤ ਵਿਚ ਮੋਹਿਤ ਕੁਮਾਰ ਸੈਣੀ, ਮਨਜੀਤ ਸਿੰਘ ਭੁੱਲਰ, ਸਰਪੰਚ ਬਲੌਰ ਸਿੰਘ, ਸਾਬਕਾ ਸਰਪੰਚ ਉੱਧਮ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਬਲਬੰਤ ਸਿੰਘ ਸਪੇਨ, ਦੀਪੂ ਆਸਟਰੇਲੀਆ, ਸੰਤ ਬਾਬਾ ਇੰਦਰਪਾਲ ਸਿੰਘ ਜੀ (ਦੇਵੀ ਵਾਲਾ), ਮਨਜੀਤ ਸਿੰਘ ਭੁੱਲਰ, ਤਰੂਨ ਜੀਤ ਸਿੰਘ ਅਤੇ ਮੋਹਿਤ ਕੁਮਾਰ ਸੈਣੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਮੰਚ ਸੰਚਾਲਨ ਗੁਰਪ੍ਰੀਤ ਸਿੰਘ ਘਣੀਏਵਾਲਾ ਨੇ ਕੀਤਾ | ਇਸ ਮੌਕੇ ਜਸਪਾਲ ਸਿੰਘ ਕਲੱਬ ਪ੍ਰਧਾਨ, ਸੁਖਬੱਤ ਸਿੰਘ (ਮੰਨੂ) ਕੋਚ , ਸਨਦੀਪ ਸਿੰਘ (ਸੀਪਾ) ਘਣੀਏਵਾਲਾ, ਕੁਲਵੰਤ ਸਿੰਘ ਮਾਨ ਕੋਚ (ਲੜਕੀਆਂ), ਡਾ. ਗਗਨਦੀਪ ਸਿੰਘ (ਗੰਗੂ), ਮਿਲਕਦੀਪ ਸਿੰਘ, ਯਾਦਵਿੰਦਰ ਸਿੰਘ (ਯਾਦੂ), ਅਰਸ਼ਦੀਪ ਸਿੰਘ, ਜਸਪਾਲ ਸਿੰਘ (ਗੋਰਾ) ਸਾਬਕਾ ਪ੍ਰਧਾਨ, ਕੁਲਵਿੰਦਰ ਸਿੰਘ ਅÏਲਖ, ਅਮਰੀਕ ਸਿੰਘ, ਅਕਾਸਦੀਪ ਸਿੰਘ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਹਤ ਬੀਮਾ ਕਾਰਡ ਬਣਾਉਣ ਲਈ ਬਰਗਾੜੀ ਵਿਖੇ ਕੈਂਪ ਅਗਲੀ ਖ਼ਬਰ ਸਵ: ਗੁਰਦੀਪ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਬਲੱਡ ਕੈਂਪ
Ad Position 24