ਬਰਗਾੜੀ, 12 ਮਾਰਚ (ਲਖਵਿੰਦਰ ਸ਼ਰਮਾ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ 10 ਲੱਖ ਰੁਪਏ ਤੱਕ ਮੁਫ਼ਤ ਸਿਹਤ ਇਲਾਜ ਕਰਵਾਉਣ ਲਈ ਪੂਰੇ ਪੰਜਾਬ ਵਿਚ ਕਾਰਡ ਬਣਾਏ ਜਾ ਰਹੇ ਹਨ | ਇਸੇ ਲੜੀ ਤਹਿਤ ਕਸਬਾ ਬਰਗਾੜੀ ਵਿਖੇ ਆਮ ਆਦਮੀ ਪਾਰਟੀ ਦੇ ਸਰਗਰਮ ਤੇ ਮਿਹਨਤੀ ਵਰਕਰ ਰੇਸ਼ਮ ਸਿੰਘ ਢਿੱਲੋਂ ਭਾਰੇ ਕਾ ਅਗਵਾੜ ਦੇ ਘਰ ਕੈਂਪ ਲਗਾ ਕੇ ਲੋਕਾਂ ਦੇ ਇਹ ਸਿਹਤ ਕਾਰਡ ਬਣਾਏ ਜਾ ਰਹੇ ਹਨ | ਪਾਰਟੀ ਦੇ ਸੀਨੀਅਰ ਆਗੂ ਸਾਬਕਾ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਐਡਵੋਕੇਟ ਜਸਮੇਲ ਸਿੰਘ ਬਰਾੜ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਹਰ ਵਾਸੀ ਨੂੰ ਲੋੜ ਪੈਣ 'ਤੇ 10 ਲੱਖ ਰੁਪਏ ਦੀ ਮੁਫ਼ਤ ਸਿਹਤ ਸਹੂਲਤ ਦੇਣ ਲਈ ਇਹ ਯੋਜਨਾ ਲਿਆਂਦੀ ਹੈ | ਪੂਰੇ ਪੰਜਾਬ 'ਚ 'ਆਪ' ਵਰਕਰਾਂ ਵਲੋਂ ਅਤੇ ਹੋਰਨਾਂ ਥਾਵਾਂ 'ਤੇ ਇਹ ਕਾਰਡ ਬਣਾਏ ਜਾ ਰਹੇ ਹਨ | ਪੰਜਾਬ ਸਰਕਾਰ ਨੇ ਲੋਕਾਂ ਨੂੰ ਸਾਰੇ ਵਾਅਦੇ ਪੂਰੇ ਕਰਦਿਆਂ ਸਾਰੀਆਂ ਸਹੂਲਤਾਂ ਦਿੱਤੀਆਂ ਹਨ | ਪੰਜਾਬ ਦੀਆਂ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ ਗਰੀਬ ਔਰਤਾਂ ਨੂੰ 1500 ਰੁਪਏ ਮਹੀਨਾ ਦੇਣ ਨਾਲ ਸਮੂਹ ਔਰਤਾਂ ਖਾਸ ਕਰਕੇ ਗਰੀਬ ਔਰਤਾਂ ਨੂੰ ਆਰਥਿਕ ਪੱਖੋਂ ਬਹੁਤ ਸਹਾਰਾ ਮਿਲੇਗਾ | ਪੰਜਾਬ ਵਿਚ ਬਹੁਤ ਸਾਰੀਆਂ ਗਰੀਬ ਬਜ਼ੁਰਗ ਔਰਤਾਂ ਅਜਿਹੀਆਂ ਹਨ, ਜੋ ਖੁਦ ਕੋਈ ਕੰਮ ਨਹੀਂ ਕਰ ਸਕਦੀਆਂ ਅਤੇ ਨਾ ਹੀ ਪਰਿਵਾਰ ਵਿਚ ਕੋਈ ਹੋਰ ਕਮਾਉਣ ਵਾਲਾ ਹੈ | ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਜੋ ਸਹੂਲਤਾਂ ਦਿੱਤੀਆਂ ਹਨ ਇਹ ਸਹੂਲਤਾਂ ਅੱਜ ਤੱਕ ਕੋਈ ਹੋਰ ਸਰਕਾਰ ਨਹੀਂ ਦੇ ਸਕੀ | ਇਸ ਮੌਕੇ ਪਿ੍ਤਪਾਲ ਸਿੰਘ ਬਰਾੜ, ਸੀਨੀਅਰ ਯੂਥ ਆਗੂ ਮਨਪ੍ਰੀਤ ਸ਼ਰਮਾ, ਰਾਮਜੀਤ ਸਿੰਘ ਬਰਾੜ, ਸੈਕਟਰੀ ਸੁਖਮੰਦਰ ਸਿੰਘ, ਕੇਵਲ ਸ਼ਰਮਾ, ਜਗਸੀਰ ਢਿੱਲੋਂ, ਗਿਆਨੀ ਜਸਵੀਰ ਸਿੰਘ, ਜਸਕੌਰ ਸਿੰਘ ਢਿੱਲੋਂ, ਗੋਬਿੰਦਰ ਸਿੰਘ ਬਰਾੜ, ਚਰਨਜੀਤ ਸਿੰਘ, ਡਾ. ਗੁਰਸੇਵਕ ਸਿੰਘ, ਕੁਲਵੰਤ ਢਿੱਲੋਂ, ਬਲਜਿੰਦਰ ਢਿੱਲੋਂ, ਰਣਧੀਰ ਸਿੰਘ ਢਿੱਲੋਂ, ਸੁਖਪਾਲ ਸਿੰਘ, ਸਾਬਕਾ ਸਰਪੰਚ ਜਗਸੀਰ ਸਿੰਘ, ਸੇਵਾ ਸਿੰਘ, ਚੌਂਕੀਦਾਰ ਨੀਲਾ ਸਿੰਘ, ਰਣਜੀਤ ਢਿੱਲੋਂ, ਧਰਮਵੀਰ ਸਿੰਘ, ਕਰਮ ਸਿੰਘ ਆਦਿ ਹਾਜ਼ਰ ਸਨ |