25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸਾਲਾਨਾ ਇਮਤਿਹਾਨ ਖਤਮ ਹੋਣ ਸਮੇਂ ਵਿਦਿਆਰਥੀਆਂ ਨੇ ਜ਼ਿੰਦਗੀ 'ਚ ਨਸ਼ਾ ਨਾ ਕਰਨ ਦਾ ਪ੍ਰਣ ਕੀਤਾ

Ad Position 21
No active advertisement
ਅਜੀਤ ਡੈਸਕ 13-03-2026
ਸਾਦਿਕ, 12 ਮਾਰਚ (ਆਰ.ਐਸ.ਧੁੰਨਾ, ਗੁਰਭੇਜ ਸਿੰਘ ਚੌਹਾਨ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਪ ਸਿੰਘ ਵਾਲਾ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਾਲਾਨਾ ਇਮਤਿਹਾਨ ਖਤਮ ਹੋਣ ਕਰਕੇ ਵਿਦਿਆਰਥੀਆਂ ਦਾ ਸਕੂਲ ਵਿਚ ਅੱਜ ਅਖੀਰਲਾ ਦਿਨ ਸੀ ਤੇ ਸਕੂਲ ਸਟਾਫ਼ ਵਲੋਂ ਸਪੈਸ਼ਲ ਖਾਣੇ ਵਿਚ ਵਿਦਿਆਰਥੀਆਂ ਨੂੰ ਪੁਰੀਆਂ ਛੋਲੇ ਤੇ ਖੀਰ ਵਰਤਾਈ ਗਈ ਤੇ ਸਕੂਲ ਸਟਾਫ਼ ਨੇ ਬੱਚਿਆਂ ਨਾਲ ਯਾਦਗਾਰੀ ਫ਼ੋਟੋ ਖਿੱਚਵਾਈ | ਪੰਜਵੀਂ ਜਮਾਤ ਦੇ ਇੰਚਾਰਜ ਆਸ਼ਾ ਰਾਣੀ ਨੇ ਦੱਸਿਆ ਕਿ ਬੱਚਿਆਂ ਨੂੰ ਸ਼ੁਰੂ ਤੋਂ ਅਧਿਆਪਕਾਂ ਵਲੋਂ ਵਧੀਆ ਤਰੀਕੇ ਨਾਲ ਪੜ੍ਹਾਉਣ ਦੇ ਨਾਲ ਨਾਲ ਚੰਗੇ ਸੰਸਕਾਰ ਵੀ ਦਿੱਤੇ ਗਏ ਹਨ ਅਤੇ ਮੈਂ ਉਮੀਦ ਕਰਦੀ ਹਾਂ ਕਿ ਇਹ ਵਿਦਿਆਰਥੀ ਜਿਵੇਂ ਇਸ ਸਕੂਲ ਦੇ ਅਧਿਆਪਕਾਂ ਦਾ ਸਤਿਕਾਰ ਕਰਦੇ ਸਨ ਉਸੇ ਤਰ੍ਹਾਂ ਹੀ ਹੋਰ ਸਕੂਲ ਦੇ ਅਧਿਆਪਕਾਂ ਦਾ ਵੀ ਸਤਿਕਾਰ ਕਰਨਗੇ | ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਸਕੂਲ ਅਧਿਆਪਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਅਗਲੀਆਂ ਕਲਾਸਾਂ ਚ ਵੀ ਇਦਾਂ ਹੀ ਆਪਣੀ ਪੜ੍ਹਾਈ ਜਾਰੀ ਰੱਖਣਗੇ ਤੇ ਪ੍ਰਣ ਕੀਤਾ ਕਿ ਉਹ ਜ਼ਿੰਦਗੀ ਵਿੱਚ ਕੋਈ ਵੀ ਨਸ਼ਾ ਨਹੀਂ ਕਰਨਗੇ | ਇਸ ਮੌਕੇ ਸਕੂਲ ਮੁਖੀ ਮਨਜੀਤ ਸਿੰਘ, ਗੁਰਬਿੰਦਰ ਕੌਰ ਹੁੰਦਲ, ਮੁਕੇਸ਼ ਕੁਮਾਰ, ਵਰਿੰਦਰ ਕੁਮਾਰ ਜੋਸ਼ਨ, ਆਸ਼ਾ ਰਾਣੀ, ਸਰਬਜੀਤ ਕੌਰ ਗਹਿਰੀ, ਆਈਨਾ ਰਾਣੀ, ਰੁਪਿੰਦਰ ਕੌਰ ਤੋਂ ਇਲਾਵਾ ਵਿਦਿਆਰਥੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੈਂਟ ਮੇਰੀਜ਼ ਕਾਨਵੈਂਟ ਸਕੂਲ ਫ਼ਰੀਦਕੋਟ ਵਿਖੇ ਨਵੀਂ ਸਟੂਡੈਂਟ ਕੌਂਸਲ ਦਾ ਗਠਨ ਅਗਲੀ ਖ਼ਬਰ ਜੀ. ਐਨ. ਕਾਨਵੈਂਟ ਸਕੂਲ ਵਿਖੇ ਵਿਦਿਅਕ ਵਰਕਸ਼ਾਪ ਲਗਾਈ
Ad Position 24