25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸੈਂਟ ਮੇਰੀਜ਼ ਕਾਨਵੈਂਟ ਸਕੂਲ ਫ਼ਰੀਦਕੋਟ ਵਿਖੇ ਨਵੀਂ ਸਟੂਡੈਂਟ ਕੌਂਸਲ ਦਾ ਗਠਨ

Ad Position 21
No active advertisement
ਅਜੀਤ ਡੈਸਕ 13-03-2026
ਫ਼ਰੀਦਕੋਟ, 12 ਮਾਰਚ (ਸਰਬਜੀਤ ਸਿੰਘ)-ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਹੋਣ 'ਤੇ ਸੈਂਟ ਮੇਰੀਜ ਕਾਨਵੈਂਟ ਸਕੂਲ, ਫ਼ਰੀਦਕੋਟ ਵਿਖੇ ਨਵੀਂ ਸਟੂਡੈਂਟ ਕੌਂਸਲ ਦਾ ਗਠਨ ਕੀਤਾ ਗਿਆ | ਇਸ ਮੌਕੇ ਕਰਵਾਏ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋਫੈਸਰ ਡਾ. ਦੀਪਕ ਜੌਨ ਭੱਟੀ ਡੀਨ (ਕਾਲਜ) ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਨੇ ਕੀਤੀ | ਮੁੱਖ ਮਹਿਮਾਨ ਦਾ ਸਵਾਗਤ ਸਕੂਲ ਦੇ ਮੈਨੇਜਰ ਫ਼ਾਦਰ ਸਿਲਵਿਨੋਸ, ਸਕੂਲ ਪਿ੍ੰਸੀਪਲ ਫ਼ਾਦਰ ਬੇਨੀ ਥਾਮਸ ਅਤੇ ਸਿਸਟਰ ਸੋਨੈਟ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ | ਉਨ੍ਹਾਂ ਸਕੂਲ ਦੇ ਨਵੇਂ ਕੌਂਸਲ ਮੈਂਬਰਾਂ ਨੂੰ ਸੈਸਜ਼ ਤੇ ਬੈਜ ਸੌਂਪੇ ਤੇ ਵਿਦਿਆਰਥੀਆਂ ਨੂੰ ਮਿਲ-ਜੁਲ ਕੇ ਕੰਮ ਕਰਨ ਲਈ ਕਿਹਾ | ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਵਿਸ਼ੇਸ਼ ਹੈ ਤੇ ਹਰੇਕ ਵਿਚ ਕੋਈ ਨਾ ਕੋਈ ਪ੍ਰਤਿਭਾ ਹੁੰਦੀ ਹੈ ਤੇ ਇਕ ਚੰਗੇ ਲੀਡਰ ਦਾ ਕੰਮ ਹੈ ਕਿ ਉਹ ਇਸ ਪ੍ਰਤਿਭਾ ਨੂੰ ਹੋਰ ਉਜਾਗਰ ਕਰੇ | ਸਕੂਲ ਦੇ ਪਿ੍ੰਸੀਪਲ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਤੇ ਪੁਰਾਣੀ ਕਾਉਂਸਲ ਮੈਂਬਰਾਂ ਦਾ ਵੀ ਆਪਣੀ ਚੰਗੀ ਕਾਰਗੁਜਾਰੀ ਲਈ ਧੰਨਵਾਦ ਕੀਤਾ | ਪਿ੍ੰਸੀਪਲ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਨਵੀਂ ਸਕੂਲ ਕੌਂਸਲ ਸਕੂਲ ਵਿਦਿਆਰਥੀਆਂ ਤੇ ਸਕੂਲ ਪ੍ਰਸ਼ਾਸਨ ਦੇ ਦਰਮਿਆਨ ਇਕ ਮਜ਼ਬੂਤ ਪੁੱਲ ਦਾ ਕੰਮ ਕਰੇਗੀ ਅਤੇ ਸਕੂਲ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਵੇਗੀ | ਇਸ ਮੌਕੇ ਚੁਣੇ ਗਏ ਸਰਵਦੀਪ ਸਿੰਘ ਨੇ ਹੈੱਡ ਬੁਆਏ ਤੇ ਗੁਰਅਸੀਸ ਕੌਰ ਨੇ ਹੈੱਡ ਗਰਲ ਦਾ ਅਹੁਦਾ ਸੰਭਾਲਿਆ | ਨਵੀਂ ਸਕੂਲ ਕੌਂਸਲ ਦੇ ਹੋਰ ਮੈਂਬਰ ਜਿਵੇਂ ਸਪੋਰਟਸ ਕਪਤਾਨ ਵੈਸ਼ਨਵੀ ਅਤੇ ਕਾਰਤਿਕ ਚਾਵਲਾ, ਸਟੇਜ ਕਪਤਾਨ ਗਰੀਮਾ ਕੁਮਾਰੀ ਅਤੇ ਅਰਪਿਤ ਠੁਕਰਾਲ, ਡਾਨ ਬੋਸਕੋ ਹਾਊਸ ਦੇ ਕਪਤਾਨ ਪੂਰਵੀ ਸ਼ਰਮਾ ਅਤੇ ਜਸਪ੍ਰੀਤ ਸਿੰਘ, ਉਪ ਕਪਤਾਨ ਨਮਨਪ੍ਰੀਤ ਸਿੰਘ ਅਤੇ ਸਗੁਨ ਰੋਏ, ਫ਼ਲਾਵਰਾਇਟ ਹਾਊਸ ਦੇ ਕਪਤਾਨ ਐਵਲਿਨ ਜੋਰਜ ਚੈਰੀਅਨ ਤੇ ਰੇਵੰਤ, ਉਪ ਕਪਤਾਨ ਸੁਬੇਗ ਪ੍ਰਤਾਪ ਸਿੰਘ ਸੇਖੋਂ ਤੇ ਸੁਪਰੀਆ ਸ਼ਰਮਾ, ਜੋਸਫ਼ਾਇਨ ਹਾਊਸ ਦੇ ਕਪਤਾਨ ਹਰਜਸ ਕੌਰ ਢਿੱਲੋਂ ਤੇ ਹਰਨੂਰ ਸਿੰਘ, ਉਪ ਕਪਤਾਨ ਨਵਿੰਦਰ ਸਿੰਘ ਗਿੱਲ ਅਤੇ ਓਜਸਵੀ, ਟੈਰੇਸਿਅਨ ਹਾਊਸ ਦੇ ਕਪਤਾਨ ਭਵਿਆ ਚੌਧਰੀ ਤੇ ਚਸਮਨੂਰ ਗਿੱਲ, ਉਪ ਕਪਤਾਨ ਅੰਸ਼ ਬਜਾਜ ਅਤੇ ਸਾਨਵੀ ਗੋਇਲ ਚੁਣੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਐਸ. ਬੀ. ਆਰ. ਐਸ. ਕਾਲਜ ਵਿਖੇ ਐਚ. ਪੀ. ਵੀ. ਵੈਕਸੀਨੇਸ਼ਨ ਸਬੰਧੀ ਸੈਮੀਨਾਰ ਅਗਲੀ ਖ਼ਬਰ ਸਾਲਾਨਾ ਇਮਤਿਹਾਨ ਖਤਮ ਹੋਣ ਸਮੇਂ ਵਿਦਿਆਰਥੀਆਂ ਨੇ ਜ਼ਿੰਦਗੀ 'ਚ ਨਸ਼ਾ ਨਾ ਕਰਨ ਦਾ ਪ੍ਰਣ ਕੀਤਾ
Ad Position 24