30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਅੰਨਪੂਰਨਾ ਕਾਲੀ ਮਾਤਾ ਮੰਦਰ ਦੋਦਾ ਵਿਖੇ ਵਿਸ਼ਾਲ ਭੰਡਾਰਾ ਕਰਵਾਇਆ

Ad Position 21
No active advertisement
ਅਜੀਤ ਡੈਸਕ 28-03-2026
ਦੋਦਾ, 27 ਮਾਰਚ (ਰਵੀਪਾਲ)-ਅੰਨਪੂਰਨਾ ਕਾਲੀ ਮਾਤਾ ਮੰਦਰ ਪਿੰਡ ਦੋਦਾ ਵਿਖੇ ਪੰਜਵਾਂ ਵਿਸ਼ਾਲ ਭੰਡਾਰਾ ਕਰਵਾਇਆ ਗਿਆ | ਇਸ ਭੰਡਾਰੇ 'ਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਹਿੱਸਾ ਲਿਆ | ਪਿੰਡ ਦੋਦਾ ਵਿਚ ਸਥਿਤ ਅੰਨਪੂਰਨਾ ਕਾਲੀ ਮਾਤਾ ਮੰਦਰ ਇਲਾਕੇ 'ਚ ਇਕ ਮਸ਼ਹੂਰ ਤੀਰਥ ਅਸਥਾਨ ਹੈ | ਇੱਥੇ ਹਰ ਸਾਲ ਵੱਡੀ ਗਿਣਤੀ 'ਚ ਭਗਤ ਆਉਂਦੇ ਹਨ ਅਤੇ ਮਾਤਾ ਦੀ ਅਰਾਧਨਾ ਕਰਦੇ ਹਨ | ਇਸ ਪੰਜਵੀਂ ਵਾਰੀ ਵਿਸ਼ਾਲ ਭੰਡਾਰੇ ਨੂੰ ਖ਼ਾਸ ਤੌਰ 'ਤੇ ਯਾਦਗਾਰ ਬਣਾਉਣ ਲਈ ਮੰਦਰ ਕਮੇਟੀ ਨੇ ਬੜੀ ਮਿਹਨਤ ਕੀਤੀ | ਭੰਡਾਰੇ ਵਿਚ ਲੰਗਰ ਦੀ ਵਿਵਸਥਾ ਬੜੀ ਵਧੀਆ ਤਰੀਕੇ ਨਾਲ ਕੀਤੀ ਗਈ ਸੀ | ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਰਧਾਲੂਆਂ ਨੂੰ ਤਾਜ਼ਾ ਪੂੜੀਆਂ ਛੋਲੇ, ਖੀਰ ਦਾ ਭੋਜਨ ਪਰੋਸਿਆ ਗਿਆ | ਮੰਦਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਭੰਡਾਰੇ ਦਾ ਮੁੱਖ ਉਦੇਸ਼ ਮਾਤਾ ਅੰਨਪੂਰਨਾ ਕਾਲੀ ਮਾਤਾ ਰਾਣੀ ਦੀ ਭਗਤੀ ਫ਼ੈਲਾਉਣਾ ਅਤੇ ਇਲਾਕੇ ਵਿਚ ਏਕਤਾ ਤੇ ਸੇਵਾ ਭਾਵਨਾ ਨੂੰ ਵਧਾਉਣਾ ਹੈ | ਇਸ ਮੌਕੇ ਸਮੂਹ ਕਮੇਟੀ ਅਹੁਦੇਦਾਰ ਮੈਂਬਰ ਤੇ ਵੱਡੀ ਗਿਣਤੀ 'ਚ ਪਿੰਡ ਦੇ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੰਨਪੂਰਨਾ ਕਾਲੀ ਮਾਤਾ ਮੰਦਰ ਵਿਖੇ ਰਾਮਨੌਮੀ ਮਨਾਈ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਬੀ.ਏ. ਦਾ ਨਤੀਜਾ ਸ਼ਾਨਦਾਰ ਰਿਹਾ
Ad Position 24