ਗਿੱਦੜਬਾਹਾ, 27 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਅੰਨਪੂਰਨਾ ਕਾਲੀ ਮਾਤਾ ਮੰਦਰ ਤਿਲਕ ਨਗਰ ਵਿਖੇ ਰਾਮਨੌਮੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ | ਮੰਦਰ ਕਮੇਟੀ ਦੇ ਪ੍ਰਧਾਨ ਭਗਵਾਨ ਦਾਸ ਅਹੂਜਾ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਦੌਰਾਨ ਮੰਦਰ ਦੇ ਮੁੱਖ ਪੁਜਾਰੀ ਮੁਕੇਸ਼ ਸ਼ਾਸਤਰੀ ਵਲੋਂ ਵਿਧੀ ਅਨੁਸਾਰ ਹਵਨ ਯੱਗ ਕੀਤਾ ਗਿਆ ਤੇ ਉਪਰੰਤ ਕੰਜਕ ਪੂਜਨ ਕੀਤਾ ਗਿਆ | ਇਸ ਮੌਕੇ ਸ਼ਰਧਾਲੂਆਂ 'ਚ ਮਾਤਾ ਰਾਣੀ ਦਾ ਭੰਡਾਰਾ ਵੀ ਵੰਡਿਆ ਗਿਆ | ਇਸ ਮੌਕੇ ਪ੍ਰਧਾਨ ਭਗਵਾਨ ਦਾਸ ਅਹੂਜਾ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ, ਮੰਦਰ ਕਮੇਟੀ ਦੇ ਸਕੱਤਰ ਸਤੀਸ਼ ਬਾਂਸਲ, ਵਿਨੋਦ ਬਾਂਸਲ, ਰਾਕੇਸ਼ ਬਾਂਸਲ, ਅਮਿਤ ਅਰੋੜਾ, ਬਲਦੇਵ ਰਾਜ, ਭੂਸ਼ਨ ਸਿੰਗਲਾ, ਜਨਿੰਦਰ ਗਰਗ, ਮਹਾਵੀਰ ਸਿੰਗਲਾ, ਗੋਪੀ ਰਾਮ ਤਨੇਜਾ, ਵਿਜੇ ਬਾਂਸਲ, ਸੁਭਾਸ਼ ਗਿਲਹੋਤਰਾ, ਓਮ ਪ੍ਰਕਾਸ਼, ਤੁਸ਼ਾਰ ਬਾਂਸਲ, ਪੁਨੀਤ ਬਾਂਸਲ, ਸਰਲਾ ਦੇਵੀ, ਰਮਾ ਬਾਂਸਲ, ਰੁਕਮਣੀ ਰਾਣੀ, ਕੰਚਨ ਰਾਣੀ, ਮਮਤਾ ਰਾਣੀ, ਆਸ਼ਾ ਰਾਣੀ, ਸੁਨੀਤਾ ਰਾਣੀ, ਰੇਣੂ ਬਾਲਾ ਅਤੇ ਨਿਰਮਲਾ ਦੇਵੀ ਆਦਿ ਮੌਜੂਦ ਸਨ |