30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸਾਲਾਸਰ ਧਾਮ ਲਈ 27ਵੀਂ ਡਾਕ ਧਵਜਾ ਯਾਤਰਾ ਰਵਾਨਾ

Ad Position 21
No active advertisement
ਅਜੀਤ ਡੈਸਕ 28-03-2026
ਗਿੱਦੜਬਾਹਾ, 27 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਸ੍ਰੀ ਬਾਲਾ ਜੀ ਪੈਦਲ ਯਾਤਰਾ ਸੰਘ ਗਿੱਦੜਬਾਹਾ ਵਲੋਂ ਸੰਘ ਦੇ ਪ੍ਰਧਾਨ ਨਰਿੰਦਰ ਅਰੋੜਾ ਤੇ ਪੁਨੀਤ ਕਟਾਰੀਆ ਪੁਨੂੰ ਦੀ ਅਗਵਾਈ ਹੇਠ 27ਵੀਂ ਡਾਕ ਧਵਜਾ ਯਾਤਰਾ ਦੀ ਰਵਾਨਗੀ ਮੌਕੇ ਸ਼ਹਿਰ 'ਚ ਸ਼ੋਭਾ ਯਾਤਰਾ ਕੱਢੀ ਗਈ | ਪ੍ਰਧਾਨ ਨਰਿੰਦਰ ਅਰੋੜਾ ਤੇ ਪੁਨੀਤ ਕਟਾਰੀਆ ਨੇ ਦੱਸਿਆ ਕਿ ਅੱਜ 27ਵੀਂ ਡਾਕ ਧਵਜਾ ਯਾਤਰਾ ਨੂੰ ਰਵਾਨਾ ਕਰਨ ਤੋਂ ਪਹਿਲਾਂ ਸਥਾਨਕ ਪ੍ਰਾਚੀਨ ਸ੍ਰੀ ਗਊਸ਼ਾਲਾ ਮੰਦਰ ਵਿਖੇ ਵਿਧੀ ਵਿਧਾਨ ਅਨੁਸਾਰ ਪੂਜਾ ਅਰਚਨਾ ਕੀਤੀ ਗਈ, ਉਪਰੰਤ ਸ਼ਹਿਰ ਵਿਚ ਸ਼ੋਭਾ ਯਾਤਰਾ ਕੱਢੀ ਗਈ ਹੈ | ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਹਰ 6 ਮਹੀਨੇ ਬਾਅਦ ਪੈਦਲ ਡਾਕ ਧਵਜਾ ਯਾਤਰਾ ਨੂੰ ਸਾਲਾਸਰ ਧਾਮ ਵਿਖੇ ਰਵਾਨਾ ਕੀਤਾ ਜਾਂਦਾ ਹੈ, ਜਿਸ ਲੜੀ ਤਹਿਤ ਕਰੀਬ 30 ਸ਼ਰਧਾਲੂਆਂ ਦੇ ਜਥੇ ਨੂੰ ਰਵਾਨਾ ਕੀਤਾ ਗਿਆ ਹੈ | ਇਹ ਜਥਾ 29 ਮਾਰਚ ਦਿਨ ਐਤਵਾਰ ਨੂੰ ਦੇਰ ਸ਼ਾਮ ਤੱਕ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ੍ਰੀ ਸਾਲਾਸਰ ਧਾਮ ਵਿਖੇ ਪੁੱਜੇਗਾ, ਜਿੱਥੇ ਸੰਘ ਦੇ ਮੈਂਬਰਾਂ ਵਲੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ, ਕੌਂਸਲਰ ਦੀਪਕ ਗਰਗ, ਕੁੰਜ ਬਿਹਾਰੀ ਬਾਂਸਲ, ਸ਼ੰਮੀ ਬੁੱਟਰ, ਡਾ. ਅਨਿਲ ਗਰਗ, ਸੁਮਨ ਸਿੰਗਲਾ, ਵਨੀਤ ਜਿੰਦਲ ਮੋਂਟੀ, ਨੀਸ਼ੂ ਗੋਇਲ, ਸੰਜੂ ਸ਼ਰਮਾ, ਮੋਹਿਤ ਗਿਲਹੋਤਰਾ, ਵਨੀਤ ਬਾਂਸਲ, ਰਾਕੇਸ਼ ਰਾਮਪੁਰਾ, ਸੰਦੀਪ ਗਰਗ ਸੀਪਾ, ਪ੍ਰਵੀਨ ਪੋਨੀ, ਪ੍ਰੇਮ ਗਰਗ, ਦਿਨੇਸ਼ ਬਾਂਸਲ, ਮੁਕੇਸ਼ ਗੋਇਲ, ਗੁਰਮੀਤ ਵਿਰਕ, ਲਾਭ ਸਿੰਘ, ਰੂਪਮ ਜੈਨ, ਪੁਨੀਤ ਗਰਗ, ਤਿ੍ਲੋਕ ਸਿੰਗਲਾ, ਆਸ਼ੂ ਗੋਇਲ, ਲਵਿਸ਼ ਜਿੰਦਲ, ਅਜੇ ਗਰਗ, ਰੌਕੀ ਸਿੰਗਲਾ, ਗਗਨ ਅਰੋੜਾ, ਪ੍ਰਦੀਪ ਗੋਇਲ, ਹਰੀਸ਼ ਅਹੂਜਾ ਹੈਪੀ ਅਤੇ ਜਤਿਨ ਗਰਗ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇੱਛਾਪੂਰਨ ਸ੍ਰੀ ਰਾਮ ਮੰਦਰ ਰੂਪ ਨਗਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਅੰਨਪੂਰਨਾ ਕਾਲੀ ਮਾਤਾ ਮੰਦਰ ਵਿਖੇ ਰਾਮਨੌਮੀ ਮਨਾਈ
Ad Position 24