29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਕਹਾਣੀ ਸੰਗ੍ਰਹਿ 'ਤੇ ਵਿਚਾਰ ਗੋਸ਼ਟੀ 31 ਨੂੰ

Ad Position 21
No active advertisement
ਅਜੀਤ ਡੈਸਕ 28-03-2026
ਮੋਗਾ, 27 ਮਾਰਚ (ਗੁਰਤੇਜ ਸਿੰਘ ਬੱਬੀ)-ਲੋਕ ਸਾਹਿਤ ਅਕੈਡਮੀ ਮੋਗਾ, ਮਹਿੰਦਰ ਸਾਥੀ ਯਾਦਗਾਰੀ ਮੰਚ ਤੇ ਲਿਖਾਰੀ ਸਭਾ ਮੋਗਾ ਦੇ ਸਹਿਯੋਗ ਨਾਲ ਸਾਹਿਤਕ ਸਮਾਗਮ ਸਰਕਾਰੀ ਮਿਡਲ ਸਕੂਲ ਦੁਸਾਂਝ ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ | ਬਲਦੇਵ ਸਿੰਘ ਸੜਕਨਾਮਾ ਤੇ ਕੇ.ਐਲ. ਗਰਗ ਦੀ ਰਹਿਨੁਮਾਈ ਹੇਠ ਹੋਣ ਵਾਲੇ ਸਮਾਗਮ 'ਚ ਦਰਸ਼ਨ ਸਿੰਘ ਦੁਸਾਂਝ ਦੇ ਕਹਾਣੀ ਸੰਗ੍ਰਹਿ ਅੰਨ੍ਹਾ ਖੂਹ 'ਤੇ ਵਿਚਾਰ ਚਰਚਾ ਕੀਤੀ ਜਾਵੇਗੀ | ਗੁਰਚਰਨ ਸਿੰਘ ਸੰਘਾ ਨੇ ਦੱਸਿਆ ਕਿ ਡਾ. ਸੁਰਜੀਤ ਬਰਾੜ ਤੇ ਜਸਵੀਰ ਕਲਸੀ ਧਰਮਕੋਟ ਪੁਸਤਕ 'ਤੇ ਪਰਚਾ ਪੜ੍ਹਨਗੇ | ਕਹਾਣੀਕਾਰ ਗੁਰਮੀਤ ਕੜਿਆਲਵੀ ਬਹਿਸ ਦਾ ਅਰੰਭ ਕਰਨਗੇ | ਇਸ ਤੋਂ ਇਲਾਵਾ ਸੰਤੋਖ ਕੌਰ ਗਰੇਵਾਲ ਦੀ ਪੁਸਤਕ ਯਾਦਾਂ ਦਾ ਪਰਾਗਾ ਅਤੇ ਗੁਰਬਚਨ ਸਿੰਘ ਚਿੰਤਕ ਦੀ ਫਲਾਈਟ ਆਫ਼ ਅਬਾਬੀਲ ਦੋ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਣਗੀਆਂ | ਡਾ. ਅਜੀਤਪਾਲ ਜਟਾਣਾ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਸਮਾਗਮ ਦਾ ਸਮਾਂ ਦੁਪਹਿਰ ਇਕ ਵਜੇ 31 ਮਾਰਚ ਦਿਨ ਮੰਗਲਵਾਰ ਹੈ | ਹਾਜ਼ਰ ਕਵੀਆਂ ਦਾ ਕਵੀ ਦਰਬਾਰ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਆਪਣੇ ਵਾਹਨਾਂ ਦੇ ਕਾਗ਼ਜ਼ ਪੱਤਰ ਪੂਰੇ ਰੱਖੋ-ਚੌਂਕੀ ਇੰਚਾਰਜ ਭੁੱਲਰ <br/> ਅਗਲੀ ਖ਼ਬਰ ਭਾਈ ਰੂਪ ਚੰਦ ਮਾਡਲ ਹਾਈ ਸਕੂਲ ਦੇ 12 ਵਿਦਿਆਰਥੀ ਮੈਰੀਟੋਰੀਅਸ ਤੇ ਐਮੀਨੈਂਸ ਸਕੂਲਾਂ ਲਈ ਚੁਣੇ <br/>
Ad Position 24