16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਛੁੱਟੀ ਤੋਂ ਵਾਪਸ ਜੇਲ੍ਹ 'ਚ ਆਏ ਹਵਾਲਾਤੀ ਪਾਸੋਂ ਨਸ਼ੀਲਾ ਪਦਾਰਥ ਬਰਾਮਦ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਫ਼ਰੀਦਕੋਟ, 28 ਮਾਰਚ (ਸਰਬਜੀਤ ਸਿੰਘ)-ਇਥੋਂ ਦੀ ਮਾਡਰਨ ਕੇਂਦਰੀ ਜੇਲ੍ਹ 'ਚ 6 ਦਿਨ ਦੀ ਛੁੱਟੀ ਤੋਂ ਵਾਪਸ ਆਏ ਹਵਾਲਾਤੀ ਪਾਸੋਂ ਜੇਲ੍ਹ ਗਾਰਦ ਵਲੋਂ ਡਿਊੜੀ ਵਿਚ ਕੀਤੀ ਗਈ ਤਲਾਸ਼ੀ ਦੌਰਾਨ ਚਿੱਟੇ ਰੰਗ ਦਾ ਨਸ਼ੀਲਾ ਪਾਊਡਰ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਹਵਾਲਾਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਪ੍ਰਾਪਤ ਸੂਚਨਾ ਅਨੁਸਾਰ ਗੁਰਮੇਲ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫ਼ਰੀਦਕੋਟ ਵਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਕਿ ਫ਼ਰੀਦਕੋਟ ਕੇਂਦਰੀ ਜੇਲ੍ਹ ਵਿਚ ਨਜ਼ਰਬੰਦ ਹਵਾਲਾਤੀ ਬੋਹੜ ਸਿੰਘ ਪੁੱਤਰ ਬੂਟਾ ਸਿੰਘ ਆਪਣੀ ਭੈਣ ਦੇ ਵਿਆਹ ਲਈ ਅੰਤਰਿਮ ਬੇਲ ਲੈ ਕੇ 6 ਕੁ ਦਿਨਾਂ ਲਈ ਛੁੱਟੀ ਗਿਆ ਸੀ | ਛੁੱਟੀ ਤੋਂ ਵਾਪਸ ਆਉਣ 'ਤੇ ਹਵਾਲਾਤੀ ਦੀ ਜੇਲ੍ਹ ਦੀ ਡਿਊੜੀ ਤਾਇਨਾਤ ਕਰਮਚਾਰੀਆਂ ਵਲੋਂ ਜਿਸਮਾਨੀ ਤਲਾਸ਼ੀ ਲਈ ਤਾਂ ਕਥਿਤ ਦੋਸ਼ੀ ਦੀ ਪਹਿਨੀ ਹੋਈ ਪੈਂਟ ਦੇ ਪੌਂਹਚਿਆਂ ਵਿਚੋਂ ਅਤੇ ਹੋਰ ਕਪੜਿਆਂ ਦੇ ਨੇਫਿਆਂ ਵਿਚੋਂ ਸਿਲਾਈ ਕੀਤਾ ਹੋਇਆ ਚਿੱਟੇ ਰੰਗ ਦਾ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ | ਐਸ.ਆਈ ਰੁਪਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਹਵਾਲਾਤੀ ਖ਼ਿਲਾਫ਼ ਜੇਲ੍ਹ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪੈਟਰੋਲ ਪੰਪਾਂ ਦੀਆਂ ਲੰਬੀਆਂ ਕਤਾਰਾਂ ਤੋਂ ਬਾਅਦ ਹੁਣ ਲੋਕ ਗੈਸ ਏਜੰਸੀਆਂ ਵੱਲ ਕਰਨ ਲੱਗੇ ਕੂਚ ਅਗਲੀ ਖ਼ਬਰ ਪਾਬੰਦੀਸ਼ੁਦਾ ਗੋਲੀਆਂ ਸਮੇਤ ਇਕ ਕਾਬੂ
Ad Position 24