16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਭਾਕਿਯੂ (ਕਾਦੀਆਂ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਸਕੱਤਰ ਜਨਰਲ ਜਗਦੇਵ ਸਿੰਘ ਕਾਨਿਆਂਵਾਲੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਆਗੂਆਂ ਨੇ ਕਿਹਾ ਕਿ ਭਾਰਤ-ਅਮਰੀਕਾ ਵਿਚਾਲੇ ਜੋ ਵਪਾਰਕ ਸਮਝੌਤਾ ਹੋਇਆ ਹੈ, ਉਹ ਖੇਤੀ ਤੇ ਖੇਤੀ ਨਾਲ ਸੰਬੰਧਿਤ ਮੁੱਖ ਸਹਾਇਕ ਧੰਦੇ ਡੇਅਰੀ 'ਤੇ ਮਾਰੂ ਅਸਰ ਪਾਵੇਗਾ | ਜਥੇਬੰਦੀ ਇਸ ਦਾ ਸਖ਼ਤ ਵਿਰੋਧ ਕਰਦੀ ਹੈ | ਕੇਂਦਰ ਸਰਕਾਰ ਨੂੰ ਆਪਣੇ ਦੇਸ਼ ਹਿੱਤ ਵੇਖਦੇ ਹੋਏ ਇਸ ਸਮਝੌਤੇ ਤੋਂ ਬਾਹਰ ਆਉਣਾ ਚਾਹੀਦਾ ਹੈ | ਕੇਂਦਰ ਸਰਕਾਰ ਕਾਰਪੋਰੇਟ ਦਾ ਹੱਥ ਠੋਕਾ ਬਣ ਕੇ ਇਕ ਸੀਡ ਬਿੱਲ ਲਿਆ ਰਹੀ ਹੈ, ਜੋ ਕਿ ਕਿਸਾਨ ਮਾਰੂ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਮਾਰੂ ਹੋਵੇਗਾ | ਜਥੇਬੰਦੀ ਸੂਬੇ ਵਿਚ ਖਸਖਸ ਦੀ ਖੇਤੀ ਕਰਨ ਅਤੇ ਅਫੀਮ ਤੇ ਪੋਸਤ ਦੇ ਠੇਕੇ ਖੋਲ੍ਹਣ ਦੀ ਮੰਗ ਕਰਦੀ ਹੈ | ਆਗੂਆਂ ਨੇ ਕਿਹਾ ਹੈ ਕਿ ਕੈਮੀਕਲ ਨਸ਼ਿਆਂ ਕਰਕੇ ਪੰਜਾਬ ਦੀ ਜਵਾਨੀ ਖ਼ਾਤਮੇ ਵਾਲੇ ਪਾਸੇ ਤੁਰ ਰਹੀ ਹੈ | ਜੇਕਰ ਸਰਕਾਰ ਜਵਾਨੀ ਨੂੰ ਬਚਾਉਣਾ ਚਾਹੁੰਦੀ ਹੈ, ਤਾਂ ਤੁਰੰਤ ਖਸਖਸ ਦੀ ਖੇਤੀ ਨੂੰ ਮਨਜ਼ੂਰੀ ਦੇਵੇ | ਮੀਟਿੰਗ ਵਿਚ ਕਿਸਾਨ ਆਗੂਆਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਨਕਲੀ ਦੁੱਧ ਨਕਲੀ, ਪਨੀਰ ਤੇ ਨਕਲੀ ਖੋਆ ਵੱਡੀ ਪੱਧਰ 'ਤੇ ਵਿਕ ਰਿਹਾ ਹੈ, ਜਿਸ 'ਤੇ ਸੰਬੰਧਿਤ ਮਹਿਕਮਾ ਅੱਖਾਂ ਮੀਚੀ ਬੈਠਾ ਹੈ | ਸੈਂਪਲ ਫ਼ੇਲ੍ਹ ਹੋਣ ਦੇ ਬਾਵਜੂਦ ਦੋਸ਼ੀਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਯੂਨੀਅਨ ਸਰਕਾਰ ਤੇ ਸੰਬੰਧਿਤ ਮਹਿਕਮੇ ਤੋਂ ਮੰਗ ਕਰਦੀ ਹੈ ਕਿ ਮਿਲਾਵਟਖੋਰ ਲੋਕਾਂ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ | ਕਿਸਾਨ ਆਗੂਆਂ ਨੇ ਕਿਹਾ ਕਿ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋਣ ਕਿਨਾਰੇ ਹੈ ਅਤੇ ਸਰਕਾਰ ਸਮਾਂ ਰਹਿੰਦੇ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕਰੇ | ਇਸ ਸਮੇਂ ਕਿਸਾਨ ਆਗੂ ਅਵਤਾਰ ਸਿੰਘ, ਹਰਜਿੰਦਰ ਸਿੰਘ, ਭੁਪਿੰਦਰ ਸਿੰਘ ਫੂਲੇਵਾਲਾ, ਬਲਜੀਤ ਸਿੰਘ ਰੋੜਾਂਵਾਲਾ, ਸਰਜੀਤ ਸਿੰਘ ਰੁਪਾਣਾ, ਹਰਦੀਪ ਸਿੰਘ ਸਰਾਵਾਂ ਬੋਦਲਾ, ਗੁਰਮੀਤ ਸਿੰਘ ਮਰਾੜ੍ਹ, ਗੁਰਮੁਖ ਸਿੰਘ ਸੀਰਵਾਲੀ, ਜਸਕਾਰਨ ਸਿੰਘ ਸੀਰਵਾਲੀ, ਦਿਲਾਵਰ ਸਿੰਘ ਭੁੱਟੀਵਾਲਾ, ਸ਼ਿੰਦਰਪਾਲ ਸਿੰਘ ਮੁਕਤਸਰ, ਸ਼ਵਿੰਦਰ ਸਿੰਘ ਰੁਪਾਣਾ, ਸੁਖਮੰਦਰ ਸਿੰਘ ਚੱਕ ਮੋਦਲੇਵਾਲਾ, ਰੇਸ਼ਮ ਸਿੰਘ ਸਰਾਵਾਂ ਬੋਦਲਾ, ਵਰਖਾ ਸਿੰਘ ਫੂਲੇਵਾਲਾ, ਸਰਬਜੀਤ ਸਿੰਘ ਸਰਾਵਾਂ ਬੋਦਲਾ, ਗੁਰਤੇਜ ਸਿੰਘ ਉਦੇਕਰਨ, ਸਤਨਾਮ ਸਿੰਘ ਸਰਪੰਚ ਸਰਾਵਾਂ ਬੋਦਲਾ, ਸਾਹਿਬ ਸਿੰਘ ਸਰਾਵਾਂ ਬੋਦਲਾ, ਅੰਮਿ੍ਤਪਾਲ ਸਿੰਘ ਫੂਲੇਵਾਲਾ, ਕਾਲਾ ਸਿੰਘ ਫੂਲੇਵਾਲਾ, ਪੱਪਾ ਬਰਾੜ ਰੁਪਾਣਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ 'ਚ ਦਿਨ-ਦਿਹਾੜੇ ਘਰ 'ਚੋਂ ਗੈਸ ਸਿਲੰਡਰ ਚੋਰੀ ਅਗਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਤਹਿਤ ਪੁਲਿਸ ਵਲੋਂ ਰੇਲਵੇ ਸਟੇਸ਼ਨਾਂ ਦੀ ਵਿਸ਼ੇਸ਼ ਚੈਕਿੰਗ
Ad Position 24