ਬਰਗਾੜੀ, 28 ਮਾਰਚ (ਲਖਵਿੰਦਰ ਸ਼ਰਮਾ)-ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ, ਮੀਤ ਪ੍ਰਧਾਨ ਗੁਰਦਾਸ ਰਾਮ ਸ਼ਰਮਾ ਬਰਗਾੜੀ, ਜ਼ਿਲ੍ਹਾ ਮੈਂਬਰ ਗੁਜਰ ਸਿੰਘ ਬਰਾੜ, ਇਕਾਈ ਪ੍ਰਧਾਨ ਕੁਲਵੰਤ ਸਿੰਘ ਬਰਗਾੜੀ, ਮੀਤ ਪ੍ਰਧਾਨ ਕੁਲਦੀਪ ਗੋਂਦਾਰਾ, ਸੰਦੀਪ ਸ਼ਰਮਾ, ਮੋਹਨ ਢਿੱਲੋਂ, ਗੁਰਲਾਲ ਬਰਾੜ, ਰਵਿੰਦਰ ਸ਼ਰਮਾ, ਕੁਲਜੀਤ ਸ਼ਰਮਾ, ਅਮਰਜੀਤ ਸ਼ਰਮਾ, ਅਲਬੇਲ ਢਿੱਲੋਂ, ਸੰਜੀਵ ਕੁਮਾਰ, ਜਸਵਿੰਦਰ ਜੇਈ, ਰਾਮਪਾਲ ਬਰਗਾੜੀ ਆਦਿ ਨੇ ਕਸਬਾ ਬਰਗਾੜੀ ਦੇ ਨਾਮਵਰ ਗੋਂਦਾਰਾ ਪਰਿਵਾਰ ਦੇ ਰਣਜੀਤ ਸਿੰਘ ਗੋਂਦਾਰਾ ਅਤੇ ਕੁਲਦੀਪ ਸਿੰਘ ਗੋਂਦਾਰਾ ਦੀ ਮਾਤਾ ਮਹਿੰਦਰ ਕੌਰ ਦੇ ਅਕਾਲ ਚਲਾਣਾ ਕਰ ਜਾਣ 'ਤੇ ਗੋਦਾਰਾ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ |