ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਕਾਰਗੁਜ਼ਾਰੀ ਹਲਕੇ ਵਿਚ ਛੱਡ ਰਹੀ ਹੈ ਵੱਖਰੀ ਛਾਪ <br/>

Ad Position 21
No active advertisement
ਅਜੀਤ ਡੈਸਕ 29-03-2026
ਧਰਮਕੋਟ, 28 ਮਾਰਚ (ਪਰਮਜੀਤ ਸਿੰਘ)-ਪੰਜਾਬ ਦੇ ਰਾਜਨੀਤਕ ਮਾਹੌਲ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ ਅਤੇ ਹਰ ਪਾਰਟੀ ਵਲੋਂ ਆਪਣੇ ਅਸਰ ਨੂੰ ਮਜ਼ਬੂਤ ਕਰਨ ਲਈ ਰੈਲੀਆਂ ਦਾ ਦੌਰ ਜਾਰੀ ਹੈ | ਇਸ ਪ੍ਰਸੰਗ ਵਿਚ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਕਾਰਗੁਜ਼ਾਰੀ ਨੇ ਵੱਖਰੀ ਛਾਪ ਛੱਡੀ ਹੈ | ਪਿਛਲੇ ਦਿਨੀਂ ਧਰਮਕੋਟ ਦੀ ਦਾਣਾ ਮੰਡੀ ਵਿਚ ਹੋਈ ਵੱਡੀ ਰੈਲੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਹਲਕੇ ਵਿਚ ਆਪਣਾ ਮਜ਼ਬੂਤ ਆਧਾਰ ਤਿਆਰ ਕਰ ਲਿਆ ਹੈ | ਇਸ ਰੈਲੀ ਦੇ ਇਕੱਠ ਨੇ ਲੋਕਾਂ ਦੇ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਲਾਡੀ ਢੋਸ ਦਾ ਹਲਕੇ ਦੇ ਵਿਚ ਕੋਈ ਬਦਲ ਨਹੀਂ ਹੈ | ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਇਕ ਲਾਡੀ ਢੋਸ ਦੀ ਸ਼ਲਾਘਾ ਕਰਦਿਆਂ ਕਿਹਾ ਸੀ ਕਿ ਰੈਲੀ ਦਾ ਇਕੱਠ ਲਾਡੀ ਢੋਸ ਦੀ ਕਾਰਗੁਜ਼ਾਰੀ ਨੂੰ ਦਰਸਾਉਂਦੀ ਹੈ | ਦੱਸ ਦੇਈਏ ਕਿ ਵਿਧਾਇਕ ਲਾਡੀ ਢੋਸ ਨੇ ਸਿੱਖਿਆ ਅਤੇ ਸਿਹਤ ਖੇਤਰ ਨੂੰ ਖਾਸ ਤਰਜੀਹ ਦਿੱਤੀ ਹੈ | ਜਿਸ ਤਹਿਤ ਪੰਜਾਹ ਬਿਸਤਰਿਆਂ ਦਾ ਹਸਪਤਾਲ ਅਤੇ ਪਿੰਡ ਬਾਜੇਕੇ ਵਿਚ ਐਮੀਨੈਂਸ ਸਕੂਲ ਸਥਾਪਿਤ ਕਰਨ ਦੇ ਐਲਾਨ ਨੇ ਲੋਕਾਂ ਵਿਚ ਨਵੀਂ ਉਮੀਦ ਪੈਦਾ ਕੀਤੀ ਹੈ | ਇਸ ਤੋਂ ਇਲਾਵਾ ਮੁਹੱਲਾ ਕਲੀਨਿਕ ਅਤੇ ਆਯੁਰਵੈਦਿਕ ਡਿਸਪੈਂਸਰੀਆਂ ਨੇ ਵੀ ਲੋਕਾਂ ਨੂੰ ਘਰ ਦੇ ਨੇੜੇ ਹੀ ਵਧੀਆ ਇਲਾਜ ਦੀ ਸਹੂਲਤ ਦਿੱਤੀ ਜਿਸ ਨਾਲ ਲੋਕਾਂ ਦਾ ਸਮਾਂ ਅਤੇ ਪੈਸੇ ਦੋਹਾਂ ਦੀ ਬੱਚਤ ਹੋ ਰਹੀ ਹੈ | ਧਰਮਕੋਟ ਵਿਚ ਵਿਕਾਸ ਕਾਰਜਾਂ ਦੀ ਗੱਲ ਕਰੀਏ ਤਾਂ ਸੜਕਾਂ ਦੀ ਮੁਰੰਮਤ, ਪਾਣੀ ਦੀ ਸਪਲਾਈ ਅਤੇ ਨਗਰ ਸੁਧਾਰ ਵਰਗੇ ਕਈ ਪ੍ਰੋਜੈਕਟ ਵੀ ਜ਼ੋਰਾਂ ਨਾਲ ਚੱਲ ਰਹੇ ਹਨ ਜਿਸ ਕਾਰਨ ਲਾਡੀ ਢੋਸ ਦੀ ਕਾਰਗੁਜ਼ਾਰੀ ਵਾਅਦਿਆਂ ਨੂੰ ਹਕੀਕਤ ਵਿਚ ਬਦਲਣ ਵਾਲੀ ਦਿਖਾਈ ਦਿੰਦੀ ਹੈ | ਇਹੀ ਕਾਰਨ ਹੈ ਕਿ ਰੈਲੀ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਹਾਜ਼ਰੀ ਨੇ ਉਨ੍ਹਾਂ ਦੀ ਲੋਕਪਿ੍ਯਤਾ ਨੂੰ ਹੋਰ ਮਜ਼ਬੂਤ ਕੀਤਾ ਹੈ | ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਰੈਲੀ ਧਰਮਕੋਟ ਵਿਚ ਰਾਜਨੀਤਕ ਦਿਸ਼ਾ ਨੂੰ ਪ੍ਰਭਾਵਿਤ ਕਰਨ ਵਾਲੀ ਸਾਬਤ ਹੋ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਵਾਹਗਾ ਸਰਹੱਦ ਖੋਲ੍ਹਣਾ ਸਮੇਂ ਦੀ ਮੁੱਖ ਲੋੜ, ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਗਰਮਾਹਟ ਲਈ ਅਮਨ-ਸ਼ਾਂਤੀ ਬੇਹੱਦ ਜ਼ਰੂਰੀ... ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਹੁਸ਼ਿਆਰ ਬੱਚਿਆਂ ਦਾ ਕੀਤਾ ਸਨਮਾਨ
Ad Position 24
No active advertisement