ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਾਲ 2026-27 ਦੇ ਸੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲਾਂ ਵਿੱਚ ਦਾਖ਼ਲੇ ਲਈ ਸਿਲੈਕਸ਼ਨ ਟਰਾਇਲਾਂ ਦਾ ਸ਼ਡਿਊਲ ਜਾਰੀ <br/>

Ad Position 21
No active advertisement
ਅਜੀਤ ਡੈਸਕ 29-03-2026
ਮੋਗਾ, 28 ਮਾਰਚ (ਸੁਰਿੰਦਰਪਾਲ ਸਿੰਘ)-ਸਾਲ 2026-27 ਦੇ ਸੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲਾਂ ਵਿਚ ਖਿਡਾਰੀਆਂ ਨੂੰ ਦਾਖਲ ਕਰਨ ਲਈ ਸਿਲੈਕਸ਼ਨ ਟਰਾਇਲਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ | ਸਪੋਰਟਸ ਵਿੰਗਾਂ ਲਈ ਖਿਡਾਰੀ/ਖਿਡਾਰਨ ਦਾ ਜਨਮ ਅੰਡਰ-14 ਲਈ 01-01-2013, ਅੰਡਰ-17 ਲਈ 01-01-2010 ਅਤੇ ਅੰਡਰ-19 ਲਈ 01-01-2008 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ | ਖਿਡਾਰੀ ਫਿਜ਼ੀਕਲੀ ਅਤੇ ਮੈਡੀਕਲੀ ਫਿੱਟ ਹੋਵੇ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਮੋਗਾ ਨਵਦੀਪ ਜਿੰਦਲ ਨੇ ਦੱਸਿਆ ਕਿ ਹਾਕੀ ਐਸਟ੍ਰੋਰਫ ਸਟੇਡੀਅਮ ਢੁੱਡੀਕੇ ਵਿਖੇ ਹਾਕੀ ਅਤੇ ਰੋਇੰਗ ਦੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਧ ਭਾਈ ਵਿਖੇ ਖੋ-ਖੋ ਦੇ ਲੜਕਿਆਂ ਦੇ ਟਰਾਇਲ 4 ਅਪ੍ਰੈਲ ਨੂੰ ਹੋਣਗੇ ਅਤੇ ਇੱਥੇ ਹੀ ਲੜਕੀਆਂ ਦੇ ਟਰਾਇਲ 5 ਅਪ੍ਰੈਲ ਨੂੰ ਹੋਣਗੇ | ਐਸ.ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਚ ਸਾਫਟਬਾਲ ਦੇ ਲੜਕੀਆਂ ਦੇ ਟਰਾਇਲ 4 ਅਪ੍ਰੈਲ ਨੂੰ ਤੇ ਲੜਕਿਆਂ ਦੇ 5 ਅਪ੍ਰੈਲ ਨੂੰ ਕਰਵਾਏ ਜਾਣਗੇ | ਸਬ ਸੈਂਟਰ ਫੁੱਟਬਾਲ ਕੋਕਰੀ ਫੂਲਾ ਸਿੰਘ ਵਿਚ ਲੜਕੀਆਂ ਦੇ ਫੁੱਟਬਾਲ ਦੇ ਟਰਾਇਲ 5 ਅਪ੍ਰੈਲ ਨੂੰ ਅਤੇ ਲੜਕਿਆਂ ਦੇ 6 ਅਪ੍ਰੈਲ ਨੂੰ ਕਰਵਾਏ ਜਾਣਗੇ | ਗੋਧੇਵਾਲਾ ਇੰਨਡੋਰ ਸਟੇਡੀਅਮ ਮੋਗਾ ਵਿਖੇ ਹੈਂਡਬਾਲ ਤੇ ਕਬੱਡੀ (ਸ.ਸ.) ਦੇ ਟਰਾਇਲ ਦੋਨੋਂ ਲੜਕਿਆਂ ਤੇ ਲੜਕੀਆਂ ਦੇ ਟਰਾਇਲ 6 ਅਪ੍ਰੈਲ ਨੂੰ ਕਰਵਾਏ ਜਾਣਗੇ | ਹਾਕੀ ਖੇਡ ਦੇ ਕਨਵੀਨਰ ਸੰਕਲਪ ਸਿੰਘ ਨਾਲ 98555-81697, ਖੋ-ਖੋ ਖੇਡ ਦੇ ਕਨਵੀਨਰ ਅਮਨਦੀਪ ਕੌਰ ਨਾਲ 99150-36114, ਰੋਇੰਗ ਦੇ ਕਨਵੀਨਰ ਪਿ੍ਯਕਾ ਨਾਲ 75288-22407, ਸਾਫਟਬਾਲ ਦੇ ਕਨਵੀਨਰ ਪ੍ਰਕਾਸ਼ ਕੌਰ ਨਾਲ 98728-07388, ਫੁੱਟਬਾਲ ਦੇ ਕਨਵੀਨਰ ਨਾਲ ਹਰਦੀਪ ਸਿੰਘ 99882-34501, ਹੈਂਡਬਾਲ ਤੇ ਕਬੱਡੀ ਦੇ ਕਨਵੀਨਰ ਸੰਕਲਪ ਸਿੰਘ ਨਾਲ 98555-81697 ਤੇ ਜ਼ਿਆਦਾ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ | ਮੈਡਮ ਨਵਦੀਪ ਕੌਰ ਨੇ ਦੱਸਿਆ ਕਿ ਸਾਲ 2026-27 ਦੇ ਸੈਸ਼ਨ ਲਈ ਜ਼ਿਲ੍ਹਾ ਮੋਗਾ ਵਿਖੇ ਸਥਾਪਿਤ ਕੀਤੇ ਜਾਣ ਵਾਲੇ ਸਪੋਰਟਸ ਵਿੰਗਾਂ ਲਈ ਯੋਗ ਖਿਡਾਰੀ ਉਪਰੋਕਤ ਦਰਸਾਈਆਂ ਮਿਤੀਆਂ ਨੂੰ ਸਬੰਧਿਤ ਟਰਾਇਲ ਸਥਾਨ 'ਤੇ ਸਵੇਰੇ 8:00 ਵਜੇ ਰਜਿਸਟ੍ਰੇਸ਼ਨ ਲਈ ਰਿਪੋਰਟ ਕਰਨਗੇ | ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ ਉੱਤੇ ਜਾਂ ਇਸ ਤੋਂ ਪਹਿਲਾਂ ਸਬੰਧਿਤ ਜ਼ਿਲ੍ਹਾ ਖੇਡ ਦਫ਼ਤਰ, ਮੋਗਾ ਤੋਂ ਮੁਫ਼ਤ ਲਏ ਜਾ ਸਕਦੇ ਹਨ | ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਸਮੇਤ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲੈ ਕੇ ਆਉਣ | ਟਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ/ਖਿਡਾਰਨਾਂ ਨੂੰ ਵਿਭਾਗ ਵਲੋਂ ਕੋਈ.ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਟਰੈਫਿਕ ਨਿਯਮਾਂ ਸੰਬੰਧੀ ਕੀਤਾ ਜਾਗਰੂਕ <br/> ਅਗਲੀ ਖ਼ਬਰ ਵਾਹਗਾ ਸਰਹੱਦ ਖੋਲ੍ਹਣਾ ਸਮੇਂ ਦੀ ਮੁੱਖ ਲੋੜ, ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਗਰਮਾਹਟ ਲਈ ਅਮਨ-ਸ਼ਾਂਤੀ ਬੇਹੱਦ ਜ਼ਰੂਰੀ...
Ad Position 24
No active advertisement