ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸ੍ਰੀ ਦੁਰਗਾ ਮੰਦਰ ਹਰੀਕੇ ਕਲਾਂ ਵਿਖੇ ਕੀਤਾ ਕੰਜਕ ਪੂਜਨ

Ad Position 21
No active advertisement
ਅਜੀਤ ਡੈਸਕ 29-03-2026
ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਦੁਰਗਾ ਮੰਦਰ ਪਿੰਡ ਹਰੀਕੇ ਕਲਾਂ ਵਿਖੇ ਕੰਜਕ ਪੂਜਨ ਕੀਤਾ ਗਿਆ | ਚੇਤ ਦੇ ਨਰਾਤਿਆਂ ਨੂੰ ਮੁੱਖ ਰੱਖਦੇ ਹੋਏ ਪਹਿਲੇ ਨਰਾਤੇ ਤੋਂ ਮੰਦਰ ਵਿਚ ਸਮੂਹ ਭਗਤਾਂ ਵਲੋਂ ਜੋਤੀ ਪ੍ਰਚੰਡ ਕੀਤੀ ਜਾਂਦੀ ਹੈ ਅਤੇ ਹਰ ਰੋਜ਼ ਸਵੇਰੇ ਸ਼ਰਧਾਲੂਆਂ ਵਲੋਂ ਪੂਜਨ ਕਰਵਾਇਆ ਜਾਂਦਾ ਹੈ | ਸਾਰੇ ਨਰਾਤੇ ਮਾਤਾ ਦੇ ਦਰਬਾਰ ਵਿਚ ਰੌਣਕਾਂ ਲੱਗਦੀਆਂ ਰਹਿੰਦੀਆਂ ਹਨ | ਮੰਦਰ ਕਮੇਟੀ ਦੇ ਪ੍ਰਧਾਨ ਰਾਮ ਲਾਲ ਸ਼ਰਮਾ ਨੇ ਦੱਸਿਆ ਕਿ ਨੌਵੀਂ ਨਰਾਤੇ ਮੌਕੇ ਕੜਾਹੀਆਂ ਕੀਤੀਆਂ ਗਈਆਂ ਅਤੇ ਮਾਤਾ ਨੂੰ ਭੋਗ ਲਵਾ ਕੇ ਕੰਜਕਾਂ ਨੂੰ ਪੂੜੀਆਂ, ਹਲਵਾ ਤੇ ਛੋਲਿਆਂ ਦਾ ਪ੍ਰਸ਼ਾਦ ਅਤੇ ਫ਼ਲ ਦਿੱਤੇ ਗਏ | ਇਸ ਮੌਕੇ ਕੰਜਕਾਂ ਨੂੰ ਸਾਰੇ ਕਮੇਟੀ ਮੈਂਬਰਾਂ ਵਲੋਂ ਕਾਪੀਆਂ, ਪੈਨਸਲਾਂ ਪਲੇਟਾਂ ਤੇ ਫ਼ਲ ਵੰਡੇ ਗਏ | ਇਸ ਮੌਕੇ ਕਮੇਟੀ ਦੇ ਮੁੱਖ ਸਲਾਹਕਾਰ ਅਮਰਜੀਤ ਸ਼ਰਮਾ, ਖ਼ਜ਼ਾਨਚੀ ਧਰਮਵੀਰ ਸ਼ਰਮਾ, ਜਨਰਲ ਸਕੱਤਰ ਅੰਮਿ੍ਤਪਾਲ, ਮੰਦਰ ਦੇ ਪੁਜਾਰੀ ਵਿਜੇ ਕੁਮਾਰ ਸ਼ਰਮਾ, ਬਲਕਰਨ ਸ਼ਰਮਾ, ਬਲਜੀਤ ਸ਼ਰਮਾ, ਲਾਡੀ ਸ਼ਰਮਾ, ਪੰਮਾ ਬਰਾੜ ਅਤੇ ਪਾਲਾ ਰਾਮ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਕੋਟਲੀ ਸੰਘਰ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਬਲਾਕ ਸੰਮਤੀ ਬਾਘਾ ਪੁਰਾਣਾ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ <br/>
Ad Position 24
No active advertisement