ਐੱਮ.ਪੀ. ਕਾਲਜ ਡੱਬਵਾਲੀ ਵਿਖੇ ਡਿਗਰੀ ਵੰਡ ਸਮਾਗਮ ਕਰਵਾਇਆ
ਅਜੀਤ ਡੈਸਕ
29-03-2026
ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਗਿਰਧਾਰੀ ਲਾਲ ਗਰਗ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ, ਜਦੋਂਕਿ ਪਿ੍ੰਸੀਪਲ ਡਾ. ਵਨੀਤਾ ਗੁਪਤਾ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ | ਡਿਗਰੀ ਵੰਡ ਸਮਾਗਮ ਮੌਕੇ ਕਰੀਬ 140 ਵਿਦਿਆਰਥਣਾਂ ਨੂੰ ਡਿਗਰੀਆਂ ਦਿੱਤੀਆਂ ਗਈਆਂ | ਆਪਣੇ ਸੰਬੋਧਨ ਵਿਚ ਮੁੱਖ ਮਹਿਾਨ ਡਾ. ਵਿਵੇਕ ਅਗਰਵਾਲ ਨੇ ਕਿਹਾ ਕਿ ਡਿਗਰੀ ਵੰਡ ਸਮਾਗਮ ਕਿਸੇ ਵੀ ਵਿਦਿਆਰਥੀ ਦੇ ਜੀਵਨ ਦਾ ਸੁਨਹਿਰੀ ਪਲ ਹੁੰਦਾ ਹੈ, ਜਦੋਂ ਸੰਘਰਸ਼ ਸਫ਼ਲਤਾ ਵਿਚ ਬਦਲਦਾ ਹੈ |
ਉਨ੍ਹਾਂ ਨੇ ਵਿਦਿਆਰਥਣਾਂ ਨੂੰ ਜੀਵਨ ਵਿਚ ਲਗਾਤਾਰ ਅੱਗੇ ਵਧਣ ਲਈ ਪ੍ਰੇਰਿਆ | ਇਸ ਮੌਕੇ ਯੂਨੀਵਰਸਿਟੀ ਮੈਰਿਟ ਸੂਚੀ ਵਿਚ ਅੱਵਲ ਰਹੀਆਂ ਵਿਦਿਆਰਥਣਾਂ ਧਨਵੀਰ ਤੇ ਸਾਕਸ਼ੀ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐੱਸ.ਡੀ.ਐੱਮ. ਅਰਪਿਤ ਸੰਗਲ, ਡੀ.ਐੱਸ.ਪੀ. ਕਪਿਲ ਅਹਲਾਵਤ, ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਦੇਵਕੁਮਾਰ ਸ਼ਰਮਾ, ਇਨੈਲੋ ਸ਼ਹਿਰੀ ਦੇ ਸੰਯੋਜਕ ਸੰਦੀਪ ਗਰਗ, ਕਾਲਜ ਕਮੇਟੀ ਦੇ ਮੀਤ ਪ੍ਰਧਾਨ ਨਰੇਸ਼ ਮਿੱਤਲ, ਹਰਿਪ੍ਰਕਾਸ਼ ਸ਼ਰਮਾ, ਸੁਰਿੰਦਰ ਧੁਨੀਕਾ, ਸੌਰਭ ਗਰਗ ਸਮੇਤ ਕਈ ਪਤਵੰਤੇ ਮੌਜੂਦ ਸਨ | ਆਖ਼ਰ ਵਿਚ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ |