07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਭਾਜਪਾ ਮੰਡਲ ਖਾਰਾ ਦੇ ਨਵੇਂ ਬਣੇ ਪ੍ਰਧਾਨ ਗੁਰਸ਼ਰਨ ਸਿੰਘ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 03-04-2026
ਕੋਟਕਪੂਰਾ, 2 ਅਪ੍ਰੈਲ (ਮੋਹਰ ਸਿੰਘ ਗਿੱਲ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੇ ਵਿਧਾਨ ਸਭਾ ਖੇਤਰ ਮੰਡਲ ਕੋਟਕਪੂਰਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਦੀ ਅਗਵਾਈ ਵਿਚ ਕੀਤੀ ਗਈ, ਜਿਸ ਵਿਚ ਸਟੇਟ ਮਹਾਂਮੰਤਰੀ ਅਨਿਲ ਸਰੀਨ, ਦੀਨ ਦਿਆਲ ਉਪਾਧਿਆ, ਜੈਂਤੀ ਸਮਾਰੋਹ ਦੇ ਜ਼ੋਨ ਇੰਚਾਰਜ ਵਿਜੇ ਸ਼ਰਮਾ ਸਟੇਟ ਸੈਕਟਰੀ ਦੁਰਗੇਸ਼ ਸ਼ਰਮਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਮੰਡਲ ਕੋਟਕਪੂਰਾ ਦੇ ਬਜ਼ੁਰਗ ਨੇਤਾ ਮਾਸਟਰ ਹਰਬੰਸ ਲਾਲ ਸ਼ਰਮਾ ਤੇ ਸਟੇਟ ਮੈਂਬਰ ਪ੍ਰਦੀਪ ਸ਼ਰਮਾ ਤੇ ਕੋਟਕਪੂਰਾ ਮੰਡਲ ਦੇ ਪ੍ਰਧਾਨ ਮਨਜੀਤ ਨੇਗੀ ਨੇ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਇਆਂ ਕਿਹਾ | ਇਸ ਮੌਕੇ ਮੰਡਲ ਖਾਰਾ ਦੇ ਨਵੇਂ ਬਣੇ ਪ੍ਰਧਾਨ ਗੁਰਸ਼ਰਨ ਸਿੰਘ ਨੂੰ ਸਿਰੋਪਾਓ ਪਾ ਕੇ ਸਨਮਾਨ ਕਰਕੇ ਵਧਾਈ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀਆਂ ਕਾਮਨਾ ਕੀਤੀ ਗਈ | ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ 'ਚ ਸੁਨੀਤਾ ਗਰਗ, ਗਿੰਦਰ ਸਿੰਘ ਰੋਮਾਣਾ, ਕਿ੍ਸ਼ਨ ਨਾਰੰਗ, ਕਮਲ ਗਰਗ, ਕਰਤਾਰ ਸਿੰਘ ਸਿੱਖਾਂਵਾਲਾ, ਬਲਜੀਤ ਕੌਰ, ਅਜੀਤ ਪ੍ਰਕਾਸ਼ ਸ਼ਰਮਾ, ਮੁਕੇਸ਼ ਗਰਗ, ਵਿਨੋਦ ਸ਼ਰਮਾ, ਆਨੰਦ ਭਾਰਤੀ, ਗਗਨਦੀਪ ਸਿੰਘ, ਸੋਨੂੰ ਸਿੰਗਲਾ, ਗਗਨ ਪੰਡਿਤ, ਗਗਨ ਤਰੇਪੁਰੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ ਨੇ ਸਾਲਾਨਾ ਨਤੀਜਾ ਐਲਾਨਿਆ ਅਗਲੀ ਖ਼ਬਰ ਸੂਦ ਸਭਾ ਲੁਧਿਆਣਾ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਡਾ. ਰਾਜੀਵ ਸੂਦ ਸਨਮਾਨਿਤ
Ad Position 24