06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਬੀਬਾ ਹਰਸਿਮਰਤ ਬਾਦਲ ਦੀ ਰੈਲੀ ਸੰਬੰਧੀ ਸੂਬਾ ਸਿੰਘ ਬਾਦਲ ਵਲੋਂ ਵਰਕਰਾਂ ਨਾਲ ਮੀਟਿੰਗਾਂ

ਜੈਤੋ, 6 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ 10 ਅਕਤੂਬਰ ਨੂੰ ਜੈਤੋ ਵਿਖੇ ਕੀਤੀ ਜਾ ਰਹੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਰੈਲੀ ਨੂੰ ਲੈ ਕੇ ਹਲਕਾ ਜੈਤੋ ਦੇ ਪਾਰਟੀ ਵਰਕਰਾਂ ਵਿਚ ਉਤਸ਼ਾਹ ਪੈਦਾ ਕਰਨ ਲਈ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਵਲੋਂ ਵਰਕਰਾਂ ਨਾਲ ਮੀਟਿੰਗਾਂ ਤਹਿਤ ਅੱਜ ਪਿੰਡ ਰੋੜੀਕਪੂਰਾ, ਰਾਮੇਆਣਾ, ਰਾਮੂਵਾਲਾ, ਖੱਚੜਾਂ, ਕਾਸਮ ਭੱਟੀ, ਸੂਰਘੂਰੀ, ਮੱਤਾ, ਅਜਿੱਤ ਗਿੱਲ, ਗੁਰੂ ਕੀ ਢਾਬ, ਢੈਪਈ ਅਤੇ ਰੋਮਾਣਾ ਅਲਬੇਲ ਸਿੰਘ ਵਿਖੇ ਵਰਕਰਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ। ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੀਆਂ ਨੀਤੀਆਂ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦੀ 10 ਅਕਤੂਬਰ ਨੂੰ ਜੈਤੋ ਵਿਖੇ ਹੋਣ ਵਾਲੀ ਰੈਲੀ ਸਬੰਧੀ ਜਾਣਕਾਰੀ ਦਿੱਤੀ।

Ad Position 21
No active advertisement
ਅਜੀਤ ਡੈਸਕ 07-10-2026
ਜੈਤੋ, 6 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ 10 ਅਕਤੂਬਰ ਨੂੰ ਜੈਤੋ ਵਿਖੇ ਕੀਤੀ ਜਾ ਰਹੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਰੈਲੀ ਨੂੰ ਲੈ ਕੇ ਹਲਕਾ ਜੈਤੋ ਦੇ ਪਾਰਟੀ ਵਰਕਰਾਂ ਵਿਚ ਉਤਸ਼ਾਹ ਪੈਦਾ ਕਰਨ ਲਈ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਵਲੋਂ ਵਰਕਰਾਂ ਨਾਲ ਮੀਟਿੰਗਾਂ ਤਹਿਤ ਅੱਜ ਪਿੰਡ ਰੋੜੀਕਪੂਰਾ, ਰਾਮੇਆਣਾ, ਰਾਮੂਵਾਲਾ, ਖੱਚੜਾਂ, ਕਾਸਮ ਭੱਟੀ, ਸੂਰਘੂਰੀ, ਮੱਤਾ, ਅਜਿੱਤ ਗਿੱਲ, ਗੁਰੂ ਕੀ ਢਾਬ, ਢੈਪਈ ਅਤੇ ਰੋਮਾਣਾ ਅਲਬੇਲ ਸਿੰਘ ਵਿਖੇ ਵਰਕਰਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ। ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੀਆਂ ਨੀਤੀਆਂ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦੀ 10 ਅਕਤੂਬਰ ਨੂੰ ਜੈਤੋ ਵਿਖੇ ਹੋਣ ਵਾਲੀ ਰੈਲੀ ਸਬੰਧੀ ਜਾਣਕਾਰੀ ਦਿੱਤੀ। ਸੂਬਾ ਸਿੰਘ ਬਾਦਲ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਦੀ ਰੈਲੀ ਨੂੰ ਲੈ ਕੇ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਰੈਲੀ ਵਿਚ ਹਲਕਾ ਜੈਤੋ ਤੋਂ ਵੱਡੀ ਗਿਣਤੀ ਵਿਚ ਵਰਕਰ ਸ਼ਮੂਲੀਅਤ ਕਰਨਗੇ। ਉਨ੍ਹਾਂ ਵਰਕਰਾਂ ਨੂੰ ਘਰ-ਘਰ ਸੰਪਰਕ ਕਰਕੇ ਲੋਕਾਂ ਨੂੰ ਰੈਲੀ ਵਿਚ ਪਹੁੰਚਣ ਲਈ ਪ੍ਰੇਰਿਤ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਇਸ ਮੌਕੇ ਕੋਰ ਕਮੇਟੀ ਮੈਂਬਰ ਤੇ ਸੀਨੀਅਰ ਆਗੂ ਗੁਰਚੇਤ ਸਿੰਘ ਢਿੱਲੋਂ, ਇਸਤਰੀ ਵਿੰਗ ਦਾ ਹਲਕਾ ਪ੍ਰਧਾਨ ਬੀਬਾ ਅਮਰਜੀਤ ਕੌਰ, ਸਰਕਲ ਪ੍ਰਧਾਨ ਰਾਜਪਾਲ ਸਿੰਘ ਬਰਾੜ ਡੇਲਿਆਂਵਾਲੀ, ਗੁਰਵਿੰਦਰ ਸਿੰਘ ਬਰਾੜ ਮੈਂਬਰ ਪੀ.ਪੀ.ਸੀ., ਕੁਲਵੰਤ ਸਿੰਘ ਸਾਬਕਾ ਪੰਚ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ, ਯੂਥ ਸਰਕਾਲ ਪ੍ਰਧਾਨ ਜੱਗਾ ਸੰਧੂ ਚੈਨਾ, ਇਕਬਾਲ ਸਿੰਘ ਗੁਰੂ ਕੀ ਢਾਬ, ਸੁੱਖਾ ਸਿੰਘ ਪੰਚ, ਹਰਚਰਨ ਸਿੰਘ ਬਿੰਦੂ ਸਰਕਲ ਪ੍ਰਧਾਨ ਬੀ.ਸੀ.ਵਿੰਗ, ਜਸਵਿੰਦਰ ਭੱਪਾ ਭਾਊ, ਬੰਟੀ ਨੰਬਰਦਾਰ, ਹਰਦੇਵ ਸਿੰਘ ਸੈਕਟਰੀ, ਦਰਸ਼ਨ ਪੰਡਿਤ, ਮਨਦੀਪ ਸਿੰਘ ਨੰਬਰਦਾਰ, ਬੱਗੜ ਸਿੰਘ ਬਰਾੜ, ਸੇਵਾ ਮੁਕਤ ਮਾਸਟਰ ਗੁਰਮੀਤ ਸਿੰਘ, ਬੂਟਾ ਸਿੰਘ ਢਿੱਲੋਂ, ਮਲਕੀਤ ਸਿੰਘ ਬਰਾੜ, ਰਾਮ ਸਿੰਘ, ਰਾਜਾ ਸਿੰਘ ਪੰਚ, ਦਲਜਿੰਦਰ ਸਿੰਘ ਭੋਲਾ ਧਾਲੀਵਾਲ, ਬਲਵਿੰਦਰ ਸਿੰਘ ਠੇਕੇਦਾਰ, ਤਾਰਾ ਸਿੰਘ ਔਲਖ, ਮਿੱਠੂ ਸਿੰਘ ਸਰਾਵਾਂ, ਅਮਰੀਕ ਸਿੰਘ ਬਰਾੜ ਰਾਮੇਆਣਾ, ਚਮਕੌਰ ਸਿੰਘ, ਗੁਰਮੇਲ ਸਿੰਘ ਗਿੱਲ ਤੋਂ ਇਲਾਵਾ ਵੱਡੀ ਗਿਣਤੀ ’ਚ ਪਾਰਟੀ ਆਗੂ, ਅਹੁਦੇਦਾਰ ਅਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਜ਼ੀਸ਼ਨਾਂ ਹਾਸਿਲ ਕਰਕੇ ਪਰਤੇ ਵਿਦਿਆਰਥੀਆਂ ਦਾ ਸੰਸਥਾ ’ਚ ਪੁੱਜਣ ’ਤੇ ਭਰਵਾਂ ਸਵਾਗਤ ਅਗਲੀ ਖ਼ਬਰ 2027 ’ਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਵਰਕਰ ਇਕਜੁੱਟ ਹੋਣ: ਦਰਸ਼ਨ ਸਿੰਘ ਢਿੱਲਵਾਂ
Ad Position 24